ਮਹਾਰਾਸ਼ਟਰ ਵਿਚ ਗੁਟਖਾ ਵੇਚਣ ''ਤੇ ਹੋਵੇਗੀ 10 ਸਾਲ ਦੀ ਸਜ਼ਾ
Monday, Jan 11, 2021 - 12:01 AM (IST)
ਮੁੰਬਈ (ਇੰਟ.)- ਆਮ ਲੋਕਾਂ ਦੀ ਸਿਹਤ ਲਈ ਮੁਸੀਬਤ ਬਣੇ ਗੁਟਖੇ 'ਤੇ ਪਾਬੰਦੀ ਲਾਉਣ ਦੀ ਕਾਨੂੰਨੀ ਲੜਾਈ ਵਿਚ ਮਹਾਰਾਸ਼ਟਰ ਸਰਕਾਰ ਨੂੰ ਜਿੱਤ ਮਿਲੀ ਹੈ। ਸੂਬੇ ਵਿਚ ਗੁਟਖਾ, ਪਾਨ ਮਸਾਲਾ ਅਤੇ ਖੁਸ਼ਬੂਦਾਰ ਤੰਬਾਕੂ ਦੀ ਵਿਕਰੀ ਕਰਨ 'ਤੇ ਹੁਣ 10 ਸਾਲ ਦੀ ਸਜ਼ਾ ਹੋਵੇਗੀ। ਇਸ ਦੇ ਨਾਲ ਹੀ ਇਸ ਕੰਮ ਨੂੰ ਗੈਰ ਜ਼ਮਾਨਤੀ ਅਪਰਾਧ ਦੀ ਸ਼੍ਰੇਣੀ ਵਿਚ ਸ਼ਾਮਲ ਕਰ ਲਿਆ ਗਿਆ ਹੈ।
ਬੰਬਈ ਹਾਈਕੋਰਟ ਦੀ ਔਰੰਗਾਬਾਦ ਬੈਂਚ ਨੇ ਆਪਣੇ ਇਕ ਫੈਸਲੇ ਵਿਚ ਗੁਟਖੇ ਦੀ ਵਿਕਰੀ ਸੰਬੰਧੀ ਸਿਰਫ ਆਈ.ਪੀ.ਸੀ. ਦੀ ਧਾਰਾ 188 ਅਧੀਨ ਹੀ ਕੇਸ ਦਰਜ ਕਰਨ ਬਾਰੇ ਫੈਸਲਾ ਸੁਣਾਇਆ ਸੀ ਪਰ ਫੂਡ ਐਂਡ ਐਡਮਿਨਿਸਟ੍ਰੇਸ਼ਨ (ਐੱਫ.ਡੀ.ਏ.) ਦੀ ਦਲੀਲ ਸੀ ਕਿ ਇਸ ਧਾਰਾ ਨਾਲ ਆਈ.ਪੀ.ਸੀ. ਦੀ ਧਾਰਾ 328 ਵੀ ਲਾਈ ਜਾਣੀ ਚਾਹੀਦੀ ਹੈ। ਹੁਣ ਸੁਪਰੀਮ ਕੋਰਟ ਨੇ ਔਰੰਗਾਬਾਦ ਡਵੀਜ਼ਨ ਬੈਂਚ ਦੇ ਹੁਕਮ 'ਤੇ ਰੋਕ ਲਾ ਦਿੱਤੀ ਹੈ। ਇਸ ਅਧੀਨ ਮਹਾਰਾਸ਼ਟਰ ਵਿਚ ਗੁਟਖਾ ਵੇਚਣਾ ਗੈਰ-ਕਾਨੂੰਨੀ ਅਪਰਾਧ ਹੋ ਗਿਆ ਹੈ। ਨਾਲ ਹੀ 10 ਸਾਲ ਦੀ ਸਜ਼ਾ ਦਾ ਰਾਹ ਵੀ ਪੱਧਰਾ ਹੋ ਗਿਆ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।