ਟਰੇਨ ਦੇ ਸਾਹਮਣੇ ਸੈਲਫੀ ਲੈਣੀ ਪਈ ਭਾਰੀ, ਹੋਇਆ ਜ਼ਖਮੀ (video)

Wednesday, Jan 24, 2018 - 09:36 PM (IST)

ਟਰੇਨ ਦੇ ਸਾਹਮਣੇ ਸੈਲਫੀ ਲੈਣੀ ਪਈ ਭਾਰੀ, ਹੋਇਆ ਜ਼ਖਮੀ (video)

ਹੈਦਰਾਬਾਦ— ਸੈਲਫੀ ਅਤੇ ਵੀਡੀਓ ਲੈਂਦੇ ਸਮੇਂ ਥੋੜ੍ਹੀ ਜਿਹੀ ਲਾਪਰਵਾਹੀ ਜਾਨਲੇਵਾ ਸਾਬਤ ਹੋ ਜਾਂਦੀ ਹੈ। ਹੁਣ ਤੱਕ ਅਜਿਹੇ ਕਈ ਹਾਦਸੇ ਹੋਏ ਹਨ, ਜਿਸ 'ਚ ਸੈਲਫੀ ਲੈਣ ਦੇ ਚੱਕਰ 'ਚ ਲੋਕ ਆਪਣੀ ਜਾਨ ਗਵਾ ਚੁਕੇ ਹਨ। ਹੁਣ ਅਜਿਹਾ ਹੀ ਇਕ ਤਾਜ਼ਾ ਮਾਮਲਾ ਹੈਦਰਾਬਾਦ 'ਚ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਹੈਦਰਾਬਾਦ ਮੈਟਰੋ ਦੇ ਸਾਹਮਣੇ ਸੈਲਫੀ ਲੈਣ ਦੇ ਚੱਕਰ 'ਚ ਟਰੇਨ ਦੀ ਲਪੇਟ 'ਚ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਹ ਪੂਰੀ ਘਟਨਾ ਨੌਜਵਾਨ ਦੇ ਮੋਬਾਇਲ 'ਚ ਕੈਦ ਹੋ ਗਈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।PunjabKesari
ਜ਼ਿਕਰਯੋਗ ਹੈ ਕਿ ਵੀਡੀਓ 'ਚ ਸ਼ਖਸ ਤੇਜ਼ੀ ਨਾਲ ਆ ਰਹੀ ਹੈਦਰਾਬਾਦ ਮੈਟਰੋ ਦੇ ਸਾਹਮਣੇ ਖੜ੍ਹਾ ਨਜ਼ਰ ਆਉਂਦਾ ਹੈ। ਉਹ ਸੈਲਫੀ ਦੇ ਚੱਕਰ 'ਚ ਪੱਟੜੀ ਦੇ ਨੇੜੇ ਆ ਜਾਂਦਾ ਹੈ। ਇਸ ਦਰਮਿਆਨ ਉਸ ਦੇ ਦੋਸਤ ਉਸ ਨੂੰ ਪਿੱਛੇ ਆਉਣ ਲਈ ਕਹਿੰਦੇ ਹਨ ਪਰ ਉਹ ਪੱਟੜੀ ਵੱਲ ਖਿੱਸਕਦੇ ਹੀ ਟਰੇਨ ਦੀ ਲਪੇਟ 'ਚ ਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਉਸ ਦੀ ਹਾਲਤ ਗੰਭੀਰ ਹੈ ਅਤੇ ਇਲਾਜ ਹੈਦਰਾਬਾਦ ਦੇ ਇਕ ਨਿੱਜੀ ਹਸਪਤਾਲ 'ਚ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ 2017 'ਚ 2 ਨੌਜਵਾਨ ਸੈਲਫੀ ਲੈਣ ਦੇ ਚੱਕਰ 'ਚ ਹੈਦਰਾਬਾਦ ਮੈਟਰੋ ਦੀ ਲਪੇਟ 'ਚ ਆ ਗਏ ਸਨ। ਇਸ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ, ਜਦੋਂ ਕਿ ਦੂਜਾ ਨੌਜਵਾਨ ਜ਼ਖਮੀ ਹੋ ਗਿਆ ਸੀ।


Related News