ਸੀਲਮਪੁਰ ਹਿੰਸਾ : ਉੱਤਰ-ਪੂਰਬੀ ਦਿੱਲੀ ''ਚ ਧਾਰਾ-144 ਲਾਗੂ, 6 ਨੂੰ ਕੀਤਾ ਗਿਆ ਗ੍ਰਿਫਤਾਰ

12/18/2019 10:45:25 AM

ਨਵੀਂ ਦਿੱਲੀ— ਸੀਲਮਪੁਰ 'ਚ ਨਾਗਰਿਕਤਾ ਬਿੱਲ ਦੇ ਵਿਰੋਧ 'ਚ ਹੋਈ ਹਿੰਸਾ ਤੋਂ ਬਾਅਦ ਅੱਜ ਯਾਨੀ ਬੁੱਧਵਾਰ ਨੂੰ ਇਸ ਕੇਸ 'ਚ ਦਿੱਲੀ ਪੁਲਸ ਨੇ 2 ਐੱਫ.ਆਈ.ਆਰ. ਦਰਜ ਕੀਤੀ ਹੈ। ਜਾਫਰਾਬਾਦ 'ਚ ਹੋਈ ਹਿੰਸਾ ਦੀ ਘਟਨਾ 'ਤੇ ਦਿੱਲੀ ਪੁਲਸ ਨੇ ਆਈ.ਪੀ.ਸੀ. ਦੀ ਦੰਗੇ ਭੜਕਾਉਣ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ 2 ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਕੇਸ 'ਚ 5 ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਸੀ, ਹੁਣ 6 ਦੇ ਗ੍ਰਿਫਤਾਰ ਹੋਣ ਦੀ ਸੂਚਨਾ ਹੈ। ਦਿੱਲੀ ਪੁਲਸ ਦੇ ਜੁਆਇੰਟ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਹੈ ਕਿ ਨਾਰਥ ਈਸਟ (ਉੱਤਰ-ਪੂਰਬ) ਜ਼ਿਲੇ 'ਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ।

ਪੁਲਸ 'ਤੇ ਪਥਰਾਅ ਕੀਤਾ ਗਿਆ
ਦਿੱਲੀ ਪੁਲਸ ਨੇ ਸੀਲਮਪੁਰ ਇਲਾਕੇ 'ਚ ਹੋਈ ਹਿੰਸਾ 'ਚ 2 ਐੱਫ.ਆਈ.ਆਰ. ਦਰਜ ਕੀਤਾ ਹੈ। ਮੰਗਲਵਾਰ ਨੂੰ ਹੋਈ ਹਿੰਸਾ 'ਚ ਪੁਲਸ 'ਤੇ ਪਥਰਾਅ ਕੀਤਾ ਗਿਆ ਅਤੇ ਤਿੰਨ ਬੱਸਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਪੁਲਸ ਨੇ ਇਸ ਮਾਮਲੇ 'ਚ 5 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਹਿਰਾਸਤ 'ਚ ਲਏ ਲੋਕਾਂ ਦੇ ਬੈਕਗਰਾਊਂਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬ੍ਰਜਪੁਰੀ ਇਲਾਕੇ 'ਚ ਕੀਤੀ ਗਈ ਪੱਥਰਬਾਜ਼ੀ ਕੇਸ 'ਚ ਵੀ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਪੁਲਸ ਨੇ 75 ਹੰਝੂ ਗੈਸ ਦੇ ਗੋਲੇ ਦਾਗ਼ੇ
ਜਾਮੀਆ ਹਿੰਸਾ 'ਚ ਪੁਲਸ ਦੀ ਦਰਜ ਐੱਫ.ਆਈ.ਆਰ. ਅਨੁਸਾਰ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਸ ਨੇ 75 ਹੰਝੂ ਗੈਸ ਦੇ ਗੋਲੇ ਦਾਗ਼ੇ। ਇਸ ਦੇ ਨਾਲ ਹੀ ਐੱਫ.ਆਈ.ਆਰ. 'ਚ ਯੂਨੀਵਰਸਿਟੀ ਦੇ 7-8 ਵਿਦਿਆਰਥੀਆਂ ਨਾਲ ਹੋਰ ਲੋਕਾਂ ਨੇ ਵੀ ਪੁਲਸ 'ਤੇ ਪੱਥਰਬਾਜ਼ੀ ਕੀਤੀ। ਪੁਲਸ ਵਲੋਂ ਦਰਜ ਐੱਫ.ਆਈ.ਆਰ. ਅਨੁਸਾਰ ਯੂਨੀਵਰਸਿਟੀ ਦੇ ਗੇਟ ਦੇ ਅੰਦਰੋਂ ਪੁਲਸ ਕਰਮਚਾਰੀਆਂ 'ਤੇ ਪੱਥਰਬਾਜ਼ੀ ਕੀਤੀ ਗਈ।

ਪੁਲਸ ਨੇ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਦੇ ਜਾਮੀਆ ਨਗਰ ਇਲਾਕੇ 'ਚ ਹਿੰਸਾ, ਅਗਨੀਕਾਂਡ ਅਤੇ ਭੰਨ-ਤੋੜ ਦੇ ਮਾਮਲੇ 'ਚ ਪੁਲਸ ਨੇ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀ ਅਪਰਾਧਕ ਪਿੱਠ ਭੂਮੀ ਦੇ ਹਨ ਅਤੇ ਇਨ੍ਹਾਂ 'ਚੋਂ ਕੋਈ ਵੀ ਵਿਦਿਆਰਥੀ ਨਹੀਂ ਹੈ। ਦੱਸਣਯੋਗ ਹੈ ਕਿ ਸਾਊਥ ਦਿੱਲੀ ਦੇ ਨਿਊ ਫਰੈਂਡਸ ਕਾਲੋਨੀ 'ਚ ਹੋਈ ਹਿੰਸਾ ਦੇ ਸਿਲਸਿਲੇ 'ਚ ਦਿੱਲੀ ਪੁਲਸ ਨੇ 2 ਐੱਫ.ਆਈ.ਆਰ. ਦਰਜ ਕਰ ਦਿੱਤੀ ਸੀ।


DIsha

Content Editor

Related News