ਲਾੜੇ ਦਾ ਸਾਂਵਲਾ ਰੰਗ ਦੇਖ ਭੜਕੀ ਲਾੜੀ, ਵਿਆਹ ਤੋਂ ਕੀਤਾ ਇਨਕਾਰ
Monday, May 29, 2023 - 11:55 AM (IST)
ਭਦੋਹੀ (ਵਾਰਤਾ)- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਦੇ ਸ਼ਹਿਰ ਕੋਤਵਾਲੀ ਇਲਾਕੇ ਦੇ ਅਸਤੀ ਪਿੰਡ 'ਚ ਆਈ ਬਾਰਾਤ 'ਚ ਉਸ ਸਮੇਂ ਹੰਗਾਮਾ ਹੋਣ ਲੱਗਾ, ਜਦੋਂ ਜੈਮਾਲਾ ਲਈ ਸਟੇਜ 'ਤੇ ਪਹੁੰਚੀ ਲਾੜੀ, ਲਾੜੇ ਦਾ ਸਾਂਵਲਾ ਰੰਗ ਦੇਖ ਕੇ ਭੜਕ ਗਈ। ਲਾੜੀ ਜੈਮਾਲਾ ਲੈ ਕੇ ਸਟੇਜ ਤੋਂ ਉਤਰ ਗਈ ਅਤੇ ਵਿਆਹ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਫੁੱਲਾਂ ਨਾਲ ਸਜਾਈ ਕਾਰ 'ਚ ਸਵਾਰ ਲਾੜਾ ਅਤੇ ਬਾਰਾਤੀ ਲਾੜੀ ਦੀ ਸ਼ਿਕਾਇਤ ਕਰਨ ਭਦੋਹੀ ਕੋਤਵਾਲੀ ਪਹੁੰਚ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਜੌਨਪੁਰ ਜ਼ਿਲ੍ਹੇ ਤੋਂ ਰਾਮਧਨੀ ਦੇ ਪੁੱਤ ਸੁਜੀਤ ਕੁਮਾਰ ਦੀ ਬਾਰਾਤ ਭਦੋਹੀ ਸ਼ਹਿਰ ਕੋਤਵਾਲੀ ਇਲਾਕੇ ਦੇ ਅਸਤੀ ਪਿੰਡ ਆਈ ਹੋਈ ਸੀ।
ਕੁੜੀ ਵਾਲੇ ਲਾੜੇ ਅਤੇ ਬਾਰਾਤੀਆਂ ਦੀ ਸੇਵਾ 'ਚ ਲੱਗੇ ਹੋਏ ਸਨ। ਐਤਵਾਰ ਰਾਤ 2 ਵਜੇ ਜਦੋਂ ਜੈਮਾਲਾ ਦੀ ਰਸਮ ਕਰਨ ਦੀ ਵਾਰੀ ਆਈ ਤਾਂ ਲਾੜੀ ਜੈਮਾਲਾ ਸਟੇਜ 'ਤੇ ਪਹੁੰਚੀ। ਜਿਵੇਂ ਹੀ ਲਾਲ ਜੋੜੇ 'ਚ ਆਈ ਲਾੜੀ ਜੈਮਾਲਾ ਲੈ ਕੇ ਅੱਗੇ ਵਧੀ, ਲਾੜੇ ਦਾ ਸਾਂਵਲਾ ਰੰਗ ਦੇ ਕੇ ਭੜਕ ਗਈ। ਲਾੜੀ ਨੇ ਜੈਮਾਲਾ ਪਾਉਣ ਤੋਂ ਇਨਕਾਰ ਕਰ ਦਿੱਤਾ। ਦੇਖਦੇ ਹੀ ਦੇਖਦੇ ਵਿਆਹ ਸਮਾਰੋਹ 'ਚ ਭੱਜ-ਦੌੜ ਹੋਣ ਲੱਗੀ। ਲਾੜੀ ਜੈਮਾਲਾ ਲੈ ਕੇ ਸਟੇਜ ਤੋਂ ਹੇਠਾਂ ਉਤਰ ਗਈ। ਲਾੜੀ ਕਿਸੇ ਵੀ ਸੂਰਤ 'ਚ ਸਾਂਵਲੇ ਲਾੜੇ ਨਾਲ ਵਿਆਹ ਕਰਨ ਲਈ ਰਾਜੀ ਨਹੀਂ ਹੋਈ। ਲਾੜੇ ਦੇ ਪਰਿਵਾਰ ਵਾਲਿਆਂ ਦੀ ਸੂਚਨਾ 'ਤੇ ਬਾਰਾਤ 'ਚ ਪੁਲਸ ਵੀ ਪਹੁੰਚ ਗਈ। ਫੁੱਲਾਂ ਨਾਲ ਸਜਾਈ ਕਾਰ ਨੂੰ ਲੈਕੇ ਲਾੜਾ ਅਤੇ ਉਸ ਦੇ ਪਰਿਵਾਰ ਵਾਲੇ ਕੋਤਵਾਲੀ ਪਹੁੰਚ ਗਏ। ਭਦੋਹੀ ਕੋਤਵਾਲੀ 'ਚ ਲਾੜਾ-ਲਾੜੀ ਪੱਖ ਦੇ ਲੋਕ ਕਾਫ਼ੀ ਦੇਰ ਤੱਕ ਹੰਗਾਮਾ ਕਰਦੇ ਰਹੇ।