ਜੰਮੂ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਸੁਰੱਖਿਆ ਫੋਰਸ ਨੇ LoC ਨੇੜਿਓਂ ਜ਼ਬਤ ਕੀਤਾ ਹਥਿਆਰਾਂ ਦਾ ਜਖੀਰਾ
Thursday, Nov 23, 2023 - 02:07 PM (IST)
ਜੰਮੂ- ਫੌਜ ਦੇ ਜਵਾਨਾਂ ਨੇ ਇਕ ਵਾਰ ਫਿਰ ਜੰਮੂ-ਕਸ਼ਮੀਰ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ ਕਰ ਦਿੱਤੀ ਹੈ। ਸੁਰੱਖਿਆ ਫੋਰਸ ਨੇ ਜੰਮੂ ਦੇ ਅਖਨੂਰ ਸੈਕਟਰ 'ਚ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਨੇੜੇ ਇਕ ਡਰੋਨ ਦੁਆਰਾ ਸੁੱਟੇ ਗਏ 9 ਗ੍ਰਨੇਡ ਅਤੇ ਇਕ ਆਈ.ਈ.ਡੀ. ਸਮੇਤ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਥਿਆਰ ਅਤੇ ਵਿਸਫੋਟਕ ਇਕ ਬਕਸੇ 'ਚ ਬੰਦ ਸਨ, ਜਿਨ੍ਹਾਂ ਨੂੰ ਐੱਲ.ਓ.ਸੀ. ਨੇੜੇ ਪਾਲਨਵਾਲਾ 'ਚ ਫੌਜ ਅਤੇ ਪੁਲਸ ਦੀ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਬਰਾਮ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਬਕਸੇ ਦੇਖ ਕੇ ਸ਼ੱਕ ਹੋਇਆ ਅਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ। ਬਕਸੇ 'ਚੋਂ ਇਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.), ਇਕ ਪਿਸਤੌਲ, ਦੋ ਮੈਗਜ਼ੀਨ, 38 ਕਾਰਤੂਸ ਅਤੇ 9 ਗ੍ਰਨੇਡ ਬਰਾਮਦ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਇਕ ਡਰੋਨ ਰਾਹੀਂ ਅੱਤਵਾਦੀਆਂ ਦੇ ਇਸਤੇਮਾਲ ਲਈ ਹਥਿਆਰਾਂ ਦੀ ਇਹ ਖੇਪ ਸੁੱਟੀ ਗਈ ਸੀ। ਜਿਸ ਬਕਸੇ 'ਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਰੱਖੀ ਗਈ ਸੀ, ਉਹ ਪਿਛਲੇ ਦਿਨੀਂ ਕੰਟਰੋਲ ਰੇਖਾਂ ਦੇ ਪਾਰ ਮੌਜੂਦ ਅੱਤਵਾਦੀਆਂ ਵੱਲੋਂ ਸੁੱਟੇ ਗਏ ਬਕਸੇ ਵਰਗਾ ਹੀ ਸੀ। ਖੈਰ ਥਾਣਾ ਪੁਲਸ ਨੇ ਐੱਫ.ਆਈ.ਆਰ. ਦਰਜ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।