ਸੁਰੱਖਿਆ ਬਲਾਂ ਦੇ ਨਿਸ਼ਾਨੇ ''ਤੇ ਹੁਣ ਟਾਪ 10 ਅੱਤਵਾਦੀ, ਗਾਜ਼ੀ ਵੀ ਸ਼ਾਮਲ
Friday, May 15, 2020 - 01:03 AM (IST)
ਸ਼੍ਰੀਨਗਰ/ਜੰਮੂ ਕਸ਼ਮੀਰ (ਉਦੈ) : ਸੁਰੱਖਿਆ ਬਲਾਂ ਨੇ ਹਿਜ਼ਬੁਲ ਆਪ੍ਰੇਸ਼ਨ ਕਮਾਂਡਰ ਰਿਆਜ਼ ਨਾਇਕੂ ਨੂੰ ਢੇਰ ਕਰਨ ਤੋਂ ਬਾਅਦ ਹੁਣ ਟਾਪ 10 ਅੱਤਵਾਦੀਆਂ ਦੀ ਸੂਚੀ ਤਿਆਰ ਕਰ ਲਈ ਹੈ ਤਾਂ ਕਿ ਉਨ੍ਹਾਂ ਦਾ ਵੀ ਸਫਾਇਆ ਕੀਤਾ ਜਾ ਸਕੇ। ਇਨ੍ਹਾਂ ਟਾਪ 10 ਅੱਤਵਾਦੀਆਂ 'ਚ ਹਿਜ਼ਬੁਲ ਦੇ ਨਵੇਂ ਆਪ੍ਰੇਸ਼ਨ ਕਮਾਂਡਰ ਸੈਫੁੱਲਾ ਮੀਰ ਉਰਫ ਗਾਜ਼ੀ ਹੈਦਰ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਸੂਤਰਾਂ ਮੁਤਾਬਕ ਟਾਪ ਅੱਤਵਾਦੀਆਂ ਸਭ ਤੋਂ ਜ਼ਿਆਦਾ ਗਿਣਤੀ 'ਚ ਹਿਜ਼ਬੁਲ ਦੇ ਹੀ ਅੱਤਵਾਦੀਆਂ ਦੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਕਸ਼ਮੀਰ 'ਚ ਸਰਗਰਮ 10 ਟਾਪ ਅੱਤਵਾਦੀਆਂ ਦੀ ਸੂਚੀ ਤਿਆਰ ਕਰ ਲਈ ਹੈ ਤਾਂ ਕਿ ਉਨ੍ਹਾਂ ਦਾ ਵੀ ਖਾਤਮਾ ਕੀਤਾ ਜਾ ਸਕੇ। ਇਨ੍ਹਾਂ ਅੱਤਵਾਦੀਆਂ 'ਚ ਹਿਜ਼ਬੁਲ ਮੁਜਾਹਿਦੀਨ ਦੇ 4 ਜੈਸ਼-ਏ-ਮੁਹੰਮਦ ਦੇ 3 ਅਤੇ ਹੋਰ ਅੱਤਵਾਦੀ ਸੰਗਠਨਾਂ ਦੇ ਕਮਾਂਡਰ ਸ਼ਾਮਲ ਹਨ। ਤਿੰਨ ਦਿਨ ਪਹਿਲਾਂ ਕਸ਼ਮੀਰ ਦੇ ਆਪ੍ਰੇਸ਼ਨਲ ਕਮਾਂਡਰ ਬਣਾਏ ਗਾਜ਼ੀ ਹੈਦਰ ਦਾ ਵੀ ਨਾਮ ਇਸ 'ਚ ਸ਼ਾਮਲ ਹੈ। ਡਾਕਟਰ ਸੈਫ ਦੇ ਨਾਮ ਤੋਂ ਪ੍ਰਸਿੱਧ ਗਾਜ਼ੀ ਹੈਦਰ ਅਨੰਤਨਾਗ, ਪੁਲਵਾਮਾ ਅਤੇ ਸ਼ੋਪੀਆਂ 'ਚ ਸਰਗਰਮ ਹੈ ਅਤੇ ਹੁਣ ਇਸ ਨੂੰ ਢੇਰ ਕਰਨ ਲਈ ਵੀ ਸੁਰੱਖਿਆ ਬਲਾਂ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ।
ਜਿਨ੍ਹਾਂ ਅੱਤਵਾਦੀਆਂ ਦੇ ਨਾਮ ਟਾਪ 10 ਦੀ ਸੂਚੀ 'ਚ ਹੈ ਉਸ 'ਚ ਮੁਹੰਮਦ ਅਸ਼ਰਫ ਉਰਫ ਅਸ਼ਰਫ ਮੌਲਵੀ ਹੈ ਅਤੇ ਸਾਲ 2016 ਹਿਜ਼ਬੁਲ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਜੁਨੈਦ ਸਹਰਾਈ, ਅੱਬਾਸ ਸ਼ੇਖ ਵੀ ਹਿਜ਼ਬੁਲ ਅੱਤਵਾਦੀ ਹਨ, ਉਥੇ ਹੀ ਜੈਸ਼-ਏ-ਮੁਹੰਮਦ ਦਾ ਜ਼ਾਹਿਦ ਜਰਗਰ, ਫੈਜ਼ਲ, ਸਲੀਮ ਪਾਰੇ ਵੀ ਸ਼ਾਮਲ ਹੈ ਜਿਨ੍ਹਾਂ ਨੇ ਸਾਲ 2014-15 'ਚ ਅੱਤਵਾਦੀ ਸੰਗਠਨ ਜੁਆਇਨ ਕੀਤੀ ਸੀ। ਇਸ ਸੂਚੀ 'ਚ ਓਵੈਸ ਮਲਿਕ, ਸ਼ਕੂਰ, ਸ਼ੇਹਰਾਜ਼ ਲੋਨ, ਅਬਦੁਲ ਰਿਹਮਾਨ ਦਾ ਨਾਮ ਹੈ ਜੋ ਪਿਛਲੇ 5 ਤੋਂ 6 ਸਾਲ ਸਾਲਾਂ ਤੋਂ ਸਰਗਰਮ ਹਨ ਅਤੇ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਹਨ। ਲਸ਼ਕਰ-ਏ-ਤੋਇਬਾ ਦੇ ਹੀ ਸੰਗਠਨ ਟੀ.ਆਰ.ਐਫ. ਦੇ ਅੱਤਵਾਦੀਆਂ ਦਾ ਨਾਮ ਵੀ ਇਸ ਸੂਚੀ 'ਚ ਸ਼ਾਮਲ ਹੈ। ਕੁਝ ਅੱਤਵਾਦੀ ਸੰਗਠਨਾਂ 'ਤੇ ਆਪਸ 'ਚ ਫੁੱਟ ਪਾਉਣ ਦੇ ਵੀ ਸਾਮਾਚਾਰ ਮਿਲਦੇ ਰਹਿੰਦੇ ਹਨ ਅਤੇ ਕਮਾਂਡਰਾਂ ਦੇ ਮਾਰੇ ਜਾਣ 'ਤੇ ਇਕ-ਦੂਜੇ 'ਤੇ ਸੂਚਨਾ ਦੇਣ ਦਾ ਦੋਸ਼ ਵੀ ਲਗਾਉਂਦੇ ਰਹੇ ਹਨ। ਸੁਰੱਖਿਆ ਬਲਾਂ ਦੀ ਕੋਸ਼ਿਸ਼ ਰਹੇਗੀ ਕਿ ਲਾਕਡਾਊਨ ਮਿਆਦ 'ਚ ਹੀ ਹੋਰ ਅੱਤਵਾਦੀ ਕਮਾਂਡਰਾਂ ਦੀ ਵੀ ਸਫਾਇਆ ਕੀਤਾ ਜਾਵੇ।