ਆਸਟ੍ਰੇਲੀਆਈ ਪੀ.ਐੱਮ. ਨੇ ਆਜ਼ਾਦੀ ਦਿਵਸ ਦੀ ਦਿੱਤੀ ਵਧਾਈ, ਕਿਹਾ- ਦੋਸਤੀ ''ਭਰੋਸੇ'' ਅਤੇ ''ਸਨਮਾਨ'' ''ਤੇ ਆਧਾਰਿਤ

Friday, Aug 14, 2020 - 06:22 PM (IST)

ਸਿਡਨੀ/ਨਵੀਂ ਦਿੱਲੀ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਭਾਰਤ ਦੇ ਆਉਣ ਵਾਲੇ 74ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਦੀ ਭਾਰਤ ਦੇ ਨਾਲ ਲੰਬੀ ਦੋਸਤੀ ਹੈ। ਭਾਰਤ ਨਾਲ ਦੋਸਤੀ ਦਾ ਵਰਨਣ ਕਰਨ ਲਈ ਉਹਨਾਂ ਨੇ ਹਿੰਦੀ ਦੇ ਸ਼ਬਦਾਂ ਦੀ ਵਰਤੋਂ ਕੀਤੀ। ਉਹਨਾਂ ਨੇ ਜ਼ਿਕਰ ਕੀਤਾ ਕਿ ਇਸ ਦੀ ਸਥਾਪਨਾ ਭਰੋਸੇ ਤੇ ਸਨਮਾਨ ਅਤੇ ਲੋਕਤੰਤਰ, ਰੱਖਿਆ ਸਹਿਯੋਗ, ਪ੍ਰਵਾਸੀ ਅਤੇ ਦੋਸਤੀ ਨਾਲ ਨਿਸ਼ਾਨਬੱਧ ਹੈ।ਇਸ ਦੇ ਨਾਲ ਹੀ ਉਹਨਾਂ ਨੇ ਦੋਹਾਂ ਦੇਸ਼ਾਂ ਦੇ ਵਿਚ ਇਕ ਵਿਆਪਕ ਰਣਨੀਤਕ ਹਿੱਸੇਦਾਰੀ ਦੇ ਲਈ ਦੋ-ਪੱਖੀ ਸੰਬੰਧਾਂ 'ਤੇ ਰੌਸ਼ਨੀ ਪਾਈ।  

 

ਮੌਰੀਸਨ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਾਡੀ ਹਿੱਸੇਦਾਰੀ ਸਾਡੇ ਖੇਤਰ ਅਤੇ ਗਲੋਬਲ ਭਾਈਚਾਰੇ ਦੇ ਲਈ ਚੰਗੀ ਹੈ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਕੋਵਿਡ-19 ਮਹਾਮਾਰੀ ਦੇ ਕਾਰਨ ਦੋਵੇਂ ਦੇਸ਼ ਆਪਣੇ ਸਿਹਤ, ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਨੂੰ ਦੂਰ ਕਰਨ ਲਈ ਕੰਮ ਕਰ ਰਹੇ ਹਨ। ਮੌਰੀਸਨ ਨੇ ਆਪਣੇ ਸੰਦੇਸ਼ ਵਿਚ ਅੱਗੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਵਿਚ ਦੋਸਤੀ ਵਪਾਰ ਅਤੇ ਕੂਟਨੀਤੀ ਤੋਂ ਉੱਪਰ ਹੈ। ਇਹ ਦੋਸਤੀ ਭਰੋਸੇ ਅਤੇ ਸਨਮਾਨ 'ਤੇ ਬਣੀ ਹੈ। ਇਹ ਦੋਸਤੀ ਕਾਫੀ ਡੂੰਘੀ ਹੈ ਅਤੇ ਲੋਕਤੰਤਰ, ਰੱਖਿਆ ਸਹਿਯੋਗ ਅਤੇ ਪ੍ਰਵਾਸੀ ਗਤੀਵਿਧੀਆਂ ਨਾਲ ਨਿਸ਼ਾਨਬੱਧ ਹੈ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਰੋਨਾ ਦੇ 13 ਨਵੇਂ ਮਾਮਲੇ, ਅਕਤੂਬਰ ਤੱਕ ਤਾਲਾਬੰਦੀ ਲਗਾਉਣ 'ਤੇ ਵਿਚਾਰ

ਆਸਟ੍ਰੇਲੀਆ ਦੇ ਪੀ.ਐੱਮ. ਮੌਰੀਸਨ ਨੇ ਕਿਹਾ ਕਿ ਭਾਰਤ ਸਾਡੇ ਲਈ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਰੋਤ ਹੈ। ਇਹਨਾਂ ਪ੍ਰਵਾਸੀਆਂ ਦੀ ਉਪਲਬਧਤਾ ਨੇ ਆਸਟ੍ਰੇਲੀਆ ਨੂੰ ਸਭ ਤੋਂ ਸ਼ਕਤੀਸ਼ਾਲੀ ਬਹੁਸੱਭਿਆਚਾਰਕ ਰਾਸ਼ਟਰ ਬਣਾਉਣ ਵਿਚ ਯੋਗਦਾਨ ਦਿੱਤਾ ਹੈ। ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਕਾਰਨ ਆਸਟ੍ਰੇਲੀਆ ਦੇ ਪੀ.ਐੱਮ. ਜੂਨ ਵਿਚ ਭਾਰਤ ਦੌਰੇ 'ਤੇ ਨਹੀਂ ਆ ਪਾਏ ਸਨ, ਜਿਸ ਦੇ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵਰਚੁਅਲ ਬੈਠਕ ਕੀਤੀ ਸੀ। 4 ਜੂਨ ਨੂੰ ਹੋਈ ਬੈਠਕ ਵਿਚ ਕਈ ਸਮਝੌਤਿਆਂ 'ਤੇ ਦਸਤਖਤ ਹੋਏ, ਜਿਸ ਵਿਚ ਮਿਲਟਰੀ ਲੌਜਿਸਟਿਕ ਵੀ ਸ਼ਾਮਲ ਹੈ। ਪਿਛਲੇ ਡੇਢ ਸਾਲ ਵਿਚ ਦੋਵੇਂ ਨੇਤਾ ਚਾਰ ਵਾਰ ਮਿਲ ਚੁੱਕੇ ਹਨ।


Vandana

Content Editor

Related News