...ਜਦੋਂ ਇਕੋ ਮੰਚ ’ਤੇ ਹੋਣਗੇ PM ਮੋਦੀ, ਪੁਤਿਨ ਅਤੇ ਸ਼ੀ ਜਿਨਪਿੰਗ

Wednesday, Sep 14, 2022 - 11:02 AM (IST)

...ਜਦੋਂ ਇਕੋ ਮੰਚ ’ਤੇ ਹੋਣਗੇ PM ਮੋਦੀ, ਪੁਤਿਨ ਅਤੇ ਸ਼ੀ ਜਿਨਪਿੰਗ

ਨਵੀਂ ਦਿੱਲੀ(ਵਿਸ਼ੇਸ਼)-ਸ਼ਿੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਸ਼ਿਖਰ ਸੰਮੇਲਨ ਵਿਚ 15 ਅਤੇ 16 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੋਵਿਡ-19 ਮਹਾਮਾਰੀ ਕਾਰਨ ਲੰਬੇ ਸਮੇਂ ਬਾਅਦ ਇਕ ਮੰਚ ’ਤੇ ਹੋਣਗੇ। ਅਜਿਹੀਆਂ ਸੰਭਾਵਨਾਵਾਂ ਹਨ ਕਿ ਸ਼ਿਖਰ ਸੰਮੇਲਨ ਤੋਂ ਇਲਾਵਾ ਇਹ ਨੇਤਾ ਆਪਸੀ ਦੋ-ਪੱਖੀ ਮੀਟਿੰਗ ਅਤੇ ਗੱਲਬਾਤ ਵੀ ਕਰ ਸਕਦੇ ਹਨ।

ਚੀਨ ਚੁੱਪ : ਹਾਲਾਂਕਿ ਚੀਨ ਨੇ ਅਜੇ ਤੱਕ ਇਸ ’ਤੇ ਪੂਰੀ ਤਰ੍ਹਾਂ ਚੁੱਪ ਵੱਟੀ ਹੋਈ ਹੈ ਕਿ ਕੀ ਜਿਨਪਿੰਗ ਸ਼ਿਖਰ ਸੰਮੇਲਨ ਤੋਂ ਇਲਾਵਾ ਮੋਦੀ ਜਾਂ ਰਾਸ਼ਟਰਪਤੀ ਪੁਤਿਨ ਨਾਲ ਮੀਟਿੰਗ ਕਰਨਗੇ। ਜਿਨਪਿੰਗ ਸ਼ਿਖਰ ਸੰਮੇਲਨ ਤੋਂ ਬਾਅਦ ਕਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਜਾਣਗੇ। ਜਿਨਪਿੰਗ ਦੀ ਇਸ ਯਾਤਰਾ ਦਾ ਕਜ਼ਾਕਿਸਤਾਨ ’ਤੇ ਪੂਰਾ ਜ਼ੋਰ ਰਹੇਗਾ। ਚੀਨ, ਕਜ਼ਾਕਿਸਤਾਨ ਵਿਚ ਸਭ ਤੋਂ ਵੱਡਾ ਨਿਵੇਸ਼ਕ ਹੈ।

ਰੂਸ-ਚੀਨ ਦੋਸਤੀ ਅਤੇ ਯੂਕ੍ਰੇਨ

ਯੂਕ੍ਰੇਨ ਵਿਚ ਰੂਸ ਨੂੰ ਜਿਸ ਉਲਟ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਵਿਚ ਪੁਤਿਨ ਦੀ ਇਹ ਮਜ਼ਬੂਰੀ ਹੋ ਗਈ ਹੈ ਕਿ ਉਹ ਚੀਨ ਨੂੰ ਵਿੰਨੇ। ਨਾਟੋ ਅਤੇ ਪੱਛਮੀ ਦੇਸ਼ਾਂ ਵਿਚਾਲੇ ਅਲੱਗ-ਥਲੱਗ ਪਏ ਰੂਸ ਨੂੰ ਚੀਨ ਤੋਂ ਬਹੁਤ ਉਮੀਦਾਂ ਹਨ।

8 ਦੇਸ਼ਾਂ ਦਾ ਸੰਗਠਨ : ਇਹ 8 ਦੇਸ਼ਾਂ ਦਾ ਆਰਥਿਕ ਅਤੇ ਸੁਰੱਖਿਆ ਸੰਗਠਨ ਹੈ, ਜਿਸ ਵਿਚ ਚੀਨ, ਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਭਾਰਤ ਅਤੇ ਪਾਕਿਸਤਾਨ ਸ਼ਾਮਲ ਹਨ।

ਕੀ ਹੋਵੇਗੀ ਮੋਦੀ-ਜਿਨਪਿੰਗ ਵਾਰਤਾ?

ਸ਼ਿਖਰ ਸੰਮੇਲਨ ਦੌਰਾਨ ਪੀ. ਐੱਮ. ਮੋਦੀ ਅਤੇ ਚੀਨੀ ਰਾਸ਼ਟਰਪਤੀ ਵਿਚ ਦੋ-ਪੱਖੀ ਵਾਰਤਾ ਹੋ ਸਕਦੀ ਹੈ? ਇਸ ’ਤੇ ਅਜੇ ਕਿਸੇ ਧਿਰ ਵਲੋਂ ਕੁਝ ਨਹੀਂ ਦੱਸਿਆ ਗਿਆ ਹੈ। ਪਰ ਉਮੀਦ ਹੈ ਕਿ ਅਜਿਹਾ ਸੰਭਵ ਹੈ।


author

Tanu

Content Editor

Related News