ਡਲ ਝੀਲ ''ਚ ਏਲੀਗੇਟਰ ਗਾਰ ਮੱਛੀ ਮਿਲਣ ਨਾਲ ਵਿਗਿਆਨੀ ਅਤੇ ਅਧਿਕਾਰੀ ਚਿੰਤਤ

05/15/2023 10:30:18 AM

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ 'ਚ ਸ਼੍ਰੀਨਗਰ ਦੀ ਪ੍ਰਸਿੱਧ ਡਲ ਝੀਲ 'ਚ ਮਾਸਾਹਾਰੀ ਏਲੀਗੇਟਰ ਗਾਰ ਮੱਛੀ ਮਿਲਣ ਤੋਂ ਬਾਅਦ ਵਿਗਿਆਨੀ ਅਤੇ ਅਧਿਕਾਰੀ ਚਿੰਤਤ ਹੋ ਗਏ ਹਨ, ਕਿਉਂਕਿ ਜਲ ਭੰਡਾਰ 'ਚ ਇਸ ਦੀ ਮੌਜੂਦਗੀ ਮੱਛੀ ਦੀਆਂ ਹੋਰ ਪ੍ਰਜਾਤੀਆਂ ਲਈ ਵੱਡਾ ਖ਼ਤਰਾ ਹੈ। ਇਸ ਮੱਛੀ ਦਾ ਮੂੰਹ ਏਲੀਗੇਟਰ (ਮਗਰਮੱਛ) ਵਰਗਾ ਹੁੰਦਾ ਹੈ, ਇਸ ਲਈ ਇਸ ਨੂੰ ਏਲੀਗੇਟਰ ਗਾਰ ਮੱਛੀ ਕਿਹਾ ਜਾਂਦਾ ਹੈ। ਇਸ ਨੂੰ ਝੀਲ 'ਚ ਸਫ਼ਾਈ ਮੁਹਿੰਮ ਦੌਰਾਨ ਫੜਿਆ ਗਿਆ ਹੈ। ਝੀਲ ਸੁਰੱਖਿਆ ਅਤੇ ਪ੍ਰਬੰਧਨ ਅਥਾਰਟੀ (ਐੱਲ.ਸੀ.ਐੱਮ.ਏ.) ਦੇ ਵਿਗਿਆਨੀ ਡਾ. ਸ਼ਫੀਕਾ ਪੀਰ ਨੇ ਕਿਹਾ,''ਇਹ ਇਕ ਏਲੀਗੇਟਰ ਗਾਰ ਮੱਛੀ ਹੈ ਜੋ ਆਮ ਤੌਰ 'ਤੇ ਉੱਤਰੀ ਅਮਰੀਕਾ ਅਤੇ ਭੋਪਾਲ ਦੇ ਵੱਡਾ ਤਾਲਾਬ ਅਤੇ ਕੇਰਲ ਵਰਗੇ ਭਾਰਤ ਦੇ ਕੁਝ ਹਿੱਸਿਆਂ 'ਚ ਪਾਈ ਜਾਂਦੀ ਹੈ। ਸ਼ਿਕਾਰੀ ਅਤੇ ਮਾਸਾਹਾਰੀ ਮੱਛੀ ਹੋਣ ਕਾਰਨ ਇਹ ਡਲ ਝੀਲ ਦੀਆਂ ਦੇਸੀ ਪ੍ਰਜਾਤੀਆਂ ਲਈ ਖ਼ਤਰਾ ਹੈ।'' ਪੀਰ ਨੇ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ ਕਿ ਇਹ ਮੱਛੀ ਕਸ਼ਮੀਰ ਦੀ ਜਲ ਪ੍ਰਣਾਲੀ 'ਚ ਕਿਵੇਂ ਆਈ। ਉਨ੍ਹਾਂ ਕਿਹਾ,''ਸਾਡੀਆਂ ਦੇਸੀ ਮੱਛੀਆਂ ਦਾ ਕੀ ਹੋਵੇਗਾ? ਭੋਪਾਲ ਵਰਗੀਆਂ ਕੁਝ ਥਾਵਾਂ 'ਤੇ ਇਸ 'ਤੇ ਪਾਬੰਦੀ ਹੈ, ਕਿਉਂਕਿ ਉਹ ਛੋਟੀਆਂ ਮੱਛੀਆਂ ਨੂੰ ਖਾ ਜਾਂਦੀ ਹੈ। ਇਹ ਹੋਰ ਪ੍ਰਜਾਤੀਆਂ ਲਈ ਖ਼ਤਰਾ ਹੈ ਅਤੇ ਸਾਡੇ ਕੋਲ ਇੱਥੇ ਹੁਣ ਤੱਕ ਇਸ ਪ੍ਰਜਾਤੀਆਂ ਦੀ ਮੱਛੀ ਨਹੀਂ ਸੀ।''

ਪੀਰ ਨੇ ਕਿਹਾ ਕਿ ਐੱਲ.ਸੀ.ਐੱਮ.ਏ. ਨੇ ਝੀਲ 'ਚ ਕਿਸੇ ਹੋਰ ਏਲੀਗੇਟਰ ਗਾਰ ਮੱਛੀ ਦੀ ਭਾਲ ਲਈ ਹੋਰ ਮੱਛੀ ਪਾਲਣ ਵਿਭਾਗ ਅਤੇ 'ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼ ਐਂਡ ਤਕਨਾਲੋਜੀ' (ਐੱਸ.ਕੇ.ਯੂ.ਏ.ਐੱਸ.ਟੀ.) ਦੇ ਮੱਛੀ ਪਾਲਣ ਵਿਭਾਗ ਨਾਲ ਹੱਥ ਮਿਲਾਇਆ ਹੈ। ਪੀਰ ਨੇ ਕਿਹਾ,''ਅਸੀਂ ਇਹ ਪਤਾ ਲਗਾਉਣ ਲਈ ਵੱਡੇ ਪੈਮਾਨੇ 'ਤੇ ਤਲਾਸ਼ ਸ਼ੁਰੂ ਕਰਨਗੇ ਕਿ ਕੀ ਇਹ ਸਿਰਫ਼ ਇਕ ਮੱਛੀ ਹੈ, ਕੀ ਇਹ ਸੰਜੋ ਤੋਂ ਆ ਗਈ ਹੈ, ਕੀ ਕਿਸੇ ਦੀ ਸ਼ਰਾਰਤ ਹੈ?'' ਮੱਛੀ ਪਾਲਣ ਵਿਭਾਗ 'ਚ ਸੀਨੀਅਰ ਪ੍ਰਾਜੈਕਟ ਅਧਿਕਾਰੀ ਅੱਤਾਉੱਲਾਹ ਖਾਨ ਨੇ ਕਿਹਾ ਕਿ ਹੁਣ ਤੱਕ 2 ਏਲੀਗੇਟਰ ਗਾਰ ਮੱਛੀਆਂ ਫੜੀਆਂ ਗਈਆਂ ਹਨ। ਖਾਨ ਨੇ ਕਿਹਾ ਕਿ ਇਹ ਮੱਛੀਆਂ ਅਮਰੀਕਾ 'ਚ ਪਾਈਆਂ ਜਾਂਦੀਆਂ ਹਨ ਪਰ ਐਕੁਏਰੀਅਮ ਮਾਲਕ ਕਿਸੇ ਨਾ ਕਿਸੇ ਤਰ੍ਹਾਂ ਇਨ੍ਹਾਂ ਨੂੰ ਫੜ ਲੈਂਦੇ ਹਨ ਅਤੇ ਜਦੋਂ ਇਹ ਬਹੁਤ ਵੱਡੀਆਂ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਨੇੜੇ ਦੇ ਤਾਲਾਬ 'ਚ ਛੱਡ ਦਿੰਦੇ ਹਨ। ਅਧਿਕਾਰੀ ਨੇ ਕਿਹਾ ਕਿ ਘਬਰਾਉਣ ਦੀ ਗੱਲ ਨਹੀਂ ਹੈ ਅਤੇ ਤਾਲਾਬਾਂ ਨੂੰ ਸੁਰੱਖਿਅਤ ਕਰਨ ਲਈ ਹਰ ਕਦਮ ਉਠਾਇਆ ਜਾਵੇਗਾ। ਖਾਨ ਨੇ ਕਿਹਾ ਕਿ ਝੀਲ 'ਚ ਅਜਿਹੀਆਂ ਹੋਰ ਮੱਛੀਆਂ ਹੋ ਸਕਦੀਆਂ ਹਨ।


DIsha

Content Editor

Related News