ਦਿੱਲੀ ''ਚ 30 ਸਤੰਬਰ ਤੱਕ ਸਕੂਲ ਰਹਿਣਗੇ ਬੰਦ, 21 ਤੋਂ ਬਾਅਦ ਇਹ ਵਿਦਿਆਰਥੀ ਜਾ ਸਕਦੇ ਹਨ ਸਕੂਲ
Friday, Sep 04, 2020 - 08:07 PM (IST)
ਨਵੀਂ ਦਿੱਲੀ - ਦਿੱਲੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲੇ ਇੱਕ ਵਾਰ ਫਿਰ ਤੇਜ਼ੀ ਨਾਲ ਵਧਣ ਲੱਗੇ ਹਨ। ਹਾਲ ਦੇ ਸਮੇਂ 'ਚ ਰੋਜ਼ ਹੀ ਪਿਛਲੇ ਦਿਨ ਤੋਂ ਜ਼ਿਆਦਾ ਮਾਮਲੇ ਦਰਜ ਹੋ ਰਹੇ ਹਨ। ਇਸ ਦੌਰਾਨ ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ, ਦਿੱਲੀ 'ਚ ਸਾਰੇ ਵਿਦਿਆਰਥੀਆਂ ਲਈ ਸਕੂਲ 30 ਸਤੰਬਰ ਤੱਕ ਬੰਦ ਰਹਿਣਗੇ। 20 ਸਤੰਬਰ ਤੋਂ ਪਹਿਲਾਂ ਕਿਸੇ ਵੀ ਵਿਦਿਆਰਥੀ ਨੂੰ ਸਕੂਲ ਨਹੀਂ ਬੁਲਾਇਆ ਜਾਵੇਗਾ। ਹਾਲਾਂਕਿ, ਦਿੱਲੀ ਸਰਕਾਰ ਨੇ ਕੰਟੇਨਮੈਂਟ ਜ਼ੋਨ ਤੋਂ ਬਾਹਰ ਵਾਲੇ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਹੈ।
ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ, ਸਾਰੇ ਸਕੂਲਾਂ ਨੂੰ 30 ਸਤੰਬਰ ਤੱਕ ਬੰਦ ਰੱਖਿਆ ਜਾਵੇਗਾ। ਦਿੱਲੀ ਦੇ ਵਿਦਿਆਰਥੀਆਂ ਨੂੰ ਕੋਰੋਨਾ ਦੀ ਕਾਰਨ ਕਿਸੇ ਵੀ ਤਰ੍ਹਾਂ ਦੇ ਕੰਮ ਲਈ 20 ਸਤੰਬਰ ਤੱਕ ਸਕੂਲ 'ਚ ਨਹੀਂ ਬੁਲਾਇਆ ਜਾਵੇ। ਕੰਟੇਨਮੈਂਟ ਜ਼ੋਨ ਦੇ ਬਾਹਰ ਦੇ 9ਵੀਂ-12ਵੀਂ ਦੇ ਵਿਦਿਆਰਥੀ ਆਪਣੀ ਇੱਛਾ ਮੁਤਾਬਕ ਜਾਂ ਮਾਤਾ-ਪਿਤਾ ਦੀ ਮਨਜ਼ੂਰੀ ਨਾਲ 21 ਸਤੰਬਰ ਤੋਂ ਸਕੂਲ ਜਾ ਸਕਦੇ ਹਨ।