ਹਵਾ ਪ੍ਰਦੂਸ਼ਣ ਕਾਰਨ ਗੌਤਬੁੱਧ ਨਗਰ ਦੇ ਸਕੂਲ-ਕਾਲਜ 21 ਨਵੰਬਰ ਤਕ ਰਹਿਣਗੇ ਬੰਦ

Wednesday, Nov 17, 2021 - 11:41 PM (IST)

ਨਵੀਂ ਦਿੱਲੀ - ਦਿੱਲੀ-ਐੱਨ.ਸੀ.ਆਰ. ਵਿੱਚ ਹਵਾ ਪ੍ਰਦੂਸ਼ਣ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਰਾਜਧਾਨੀ ਦਿੱਲੀ ਤੋਂ ਬਾਅਦ ਹੁਣ ਯੂ.ਪੀ. ਦੇ ਗੌਤਮਬੁੱਧ ਨਗਰ ਵਿੱਚ ਵੀ ਸਕੂਲ-ਕਾਲਜ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਗੌਤਮਬੁੱਧ ਨਗਰ ਦੇ ਡੀ.ਐੱਮ. ਨੇ ਹੁਕਮ ਦਿੱਤਾ ਹੈ ਕਿ 21 ਨਵੰਬਰ ਤੱਕ ਗੌਤਮਬੁੱਧ ਨਗਰ ਵਿੱਚ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣ ਵਾਲੇ ਹਨ। ਸਾਰੇ ਦਫ਼ਤਰ ਵੀ 50 ਫ਼ੀਸਦੀ ਕਰਮਚਾਰੀ ਦੇ ਨਾਲ ਖੁੱਲ੍ਹਣਗੇ।

ਇਸ ਤੋਂ ਪਹਿਲਾਂ ਦਿੱਲੀ ਵਿੱਚ ਵੀ ਇੱਕ ਹਫਤੇ ਲਈ ਸਕੂਲ ਬੰਦ ਕਰਨ ਦਾ ਹੁਕਮ ਸੁਣਾਇਆ ਗਿਆ ਸੀ। ਉੱਥੇ ਵੀ ਪ੍ਰਦੂਸ਼ਣ ਦੀ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਇਸ ਤੋਂ ਬਾਅਦ ਹਰਿਆਣਾ ਦੇ ਐੱਨ.ਸੀਆਰ. ਖੇਤਰਾਂ ਵਿੱਚ ਵੀ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਹੋ ਗਿਆ ਅਤੇ ਹੁਣ ਗੌਤਮਬੁੱਧ ਨਗਰ ਵਿੱਚ ਵੀ ਉਥੇ ਹੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਨੂੰ ਗੌਤਮਬੁੱਧ ਨਗਰ DM ਸੁਹਾਸ ਐੱਲ. ਵਾਈ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਫੈਸਲੇ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਵਸੂਲੀ ਮਾਮਲਾ: ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਭਗੌੜਾ ਐਲਾਨਿਆ ਗਿਆ

ਫੈਸਲੇ ਮੁਤਾਬਕ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਸਮੇਤ ਹੋਰ ਵਿੱਦਿਅਕ ਅਦਾਰੇ ਬੰਦ ਰਹਿਣ ਵਾਲੇ ਹਨ। ਹੁਣ ਇਹ ਫੈਸਲਾ ਵੀ ਉਦੋਂ ਹੋਇਆ ਜਦੋਂ ਸੁਪਰੀਮ ਕੋਰਟ ਵੱਲੋਂ ਸੂਬਾ ਸਰਕਾਰਾਂ ਨੂੰ ਝਾੜ ਪਈ ਸੀ। ਕੋਰਟ ਨੇ ਪਹਿਲਾਂ ਹੀ ਬੁੱਧਵਾਰ ਸ਼ਾਮ ਦੀ ਡੈਡਲਾਈਨ ਦਿੱਤੀ ਸੀ। ਕਿਹਾ ਗਿਆ ਸੀ ਕਿ ਪ੍ਰਦੂਸ਼ਣ ਨੂੰ ਲੈ ਕੇ ਕੋਈ ਠੋਸ ਫੈਸਲਾ  ਲਿਆ ਜਾਵੇ। ਉਸੇ ਕੜੀ ਵਿੱਚ ਹੁਣ ਗੌਤਮਬੁੱਧ ਨਗਰ ਵਿੱਚ ਸਕੂਲ-ਕਾਲਜ ਬੰਦ ਰਹਿਣ ਵਾਲੇ ਹਨ। ਉਂਜ ਮਾਤਾ- ਪਿਤਾ ਵੀ ਲਗਾਤਾਰ ਇਹੀ ਮੰਗ ਕਰ ਰਹੇ ਸਨ। ਉਹ ਵੀ ਅਜਿਹੇ ਪ੍ਰਦੂਸ਼ਣ ਵਿੱਚ ਬੱਚਿਆਂ ਨੂੰ ਸਕੂਲ ਭੇਜਣ ਦੇ ਪੱਖ ਵਿੱਚ ਨਹੀਂ ਸਨ।

ਦਿੱਲੀ ਵਿੱਚ ਪਿਛਲੇ ਦਿਨਾਂ ਦੀ ਤੁਲਨਾ ਵਿੱਚ ਅੱਜ ਹਵਾ ਦੀ ਗੁਣਵੱਤਾ ਥੋੜ੍ਹੀ ਬਿਹਤਰ ਹੈ। ਅੰਕੜੇ ਦੱਸਦੇ ਹਨ ਕਿ ਰਾਜਧਾਨੀ ਵਿੱਚ ਏ.ਕਿਊ.ਆਈ. 375 ਦਰਜ ਕੀਤਾ ਗਿਆ ਹੈ, ਜੋ ਪਹਿਲਾਂ 400 ਦੇ ਪਾਰ ਚੱਲ ਰਿਹਾ ਸੀ ਪਰ ਕਿਹਾ ਜਾ ਰਿਹਾ ਹੈ ਐਤਵਾਰ ਤੱਕ ਦਿੱਲੀ ਨੂੰ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News