ਟੋਇਆ ਕਾਰਨ ਦਾਦੇ ਨੂੰ ਲੱਗੀ ਸੱਟ, ਸਕੂਲੀ ਵਿਦਿਆਰਥੀ ਨੇ ਸੜਕ ਦੇ ਟੋਏ ਭਰਨੇ ਕੀਤੇ ਸ਼ੁਰੂ
Monday, Jan 23, 2023 - 11:03 AM (IST)
ਪੁਡੂਚੇਰੀ (ਭਾਸ਼ਾ)- ਪੁਡੂਚੇਰੀ 'ਚ ਆਪਣੇ ਇਲਾਕੇ 'ਚ ਇਕ ਸੜਕ 'ਤੇ ਟੋਇਆਂ ਕਾਰਨ ਦਾਦਾ ਨੂੰ ਸੱਟ ਲੱਗਣ ਤੋਂ ਬਾਅਦ 8ਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀ ਮਸਿਲਾਮਣੀ ਨੇ ਟੋਇਆਂ ਨੂੰ ਭਰ ਕੇ ਖਸਤਾਹਾਲ ਸੜਕ ਨੂੰ ਠੀਕ ਕਰਨ ਦੀ ਠਾਨੀ। ਮਸਿਲਾਮਣੀ ਦੇ ਦਾਦਾ ਕੁਝ ਦਿਨ ਪਹਿਲੇ ਸੜਕ 'ਤੇ ਮੌਜੂਦ ਟੋਇਆਂ ਕਾਰਨ ਮੋਟਰਸਾਈਕਲ ਤੋਂ ਡਿੱਗ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਹੱਡੀ ਟੁੱਟਣ ਕਾਰਨ ਉਨ੍ਹਾਂ ਨੂੰ ਪਲਾਸਟਰ ਚੜ੍ਹਾਉਣਾ ਪਿਆ ਸੀ।
ਇਸ ਤੋਂ ਬਾਅਦ 13 ਸਾਲਾ ਮਸਿਲਾਮਣੀ ਨੇ ਆਪਣੇ ਪਿੰਡ 'ਚ ਕਈ ਜਗ੍ਹਾ ਪਈ ਰੇਤ, ਬਜ਼ਰੀ ਅਤੇ ਹੋਰ ਸਾਮਾਨ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਸੀਮੈਂਟ ਨਾਲ ਮਿਲਾਉਣ ਤੋਂ ਬਾਅਦ ਗੁਆਂਢੀ ਵਿਲਿਆਨੂਰ ਦੇ ਸੇਂਧਨਾਥਮ 'ਚ ਸੜਰਕ ਦੇ ਟੋਏ ਭਰਨੇ ਸ਼ੁਰੂ ਕਰ ਦਿੱਤੇ। ਮਸਿਲਾਮਣ ਨੇ ਸਾਬਕਾ ਵਿਧਾਇਕ ਵਯਾਪੁਰੀ ਮਾਣੀਕੰਦਨ ਤੋਂ ਕਿਤਾਬ ਪ੍ਰਾਪਤ ਕਰਦੇ ਹੋਏ ਕਿਹਾ,''ਮੈਂ ਸਿਰਫ਼ ਇਹੀ ਚਾਹੁੰਦਾ ਹਾਂ ਕਿ ਕੋਈ ਵੀ ਹਾਦਸੇ ਦਾ ਸ਼ਿਕਾਰ ਨਾ ਹੋਵੇ ਅਤੇ ਕਿਸੇ ਨੂੰ ਸੱਟ ਨਾ ਲੱਗੇ, ਜਿਵੇਂ ਕਿ ਮੇਰੇ ਦਾਦਾ ਜੀ ਨਾਲ ਹੋਇਆ।'' ਇਸ ਕੰਮ ਲਈ ਮਸਿਲਾਮਣੀ ਦੇ ਗੁਆਂਢੀਆਂ ਨੇ ਉਸ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੁਡੂਚੇਰੀ-ਪਥੁਕਨੂੰ ਮਾਰਗ ਦੀ ਹਾਲਤ ਪਿਛਲੇ 7 ਸਾਲ ਤੋਂ ਬੇਹੱਦ ਖ਼ਰਾਬ ਹੈ ਅਤੇ ਸੜਕ ਦੀ ਮੁਰੰਮਤ ਲਈ ਕੁਝ ਨਹੀਂ ਕੀਤਾ ਗਿਆ।