ਸਕੂਲ ਦੀ ਲਾਪਰਵਾਹੀ ਕਾਰਣ ਚੱਲਦੀ ਵੈਨ ’ਚ ਲੱਗੀ ਅੱਗ, ਵਾਲ-ਵਾਲ ਬਚੇ 10 ਬੱਚੇ

Thursday, Oct 10, 2019 - 06:04 PM (IST)

ਸਕੂਲ ਦੀ ਲਾਪਰਵਾਹੀ ਕਾਰਣ ਚੱਲਦੀ ਵੈਨ ’ਚ ਲੱਗੀ ਅੱਗ, ਵਾਲ-ਵਾਲ ਬਚੇ 10 ਬੱਚੇ

ਰਾਂਚੀ-ਝਾਰਖੰਡ ਦੇ ਗੁਮਲਾ ਜ਼ਿਲੇ ’ਚ ਵੀਰਵਾਰ 10 ਬੱਚੇ ਸਕੂਲ ਦੀ ਚੱਲਦੀ ਵੈਨ ਦੀ ਅੱਗ ਲੱਗਣ ਦੌਰਾਨ ਵਾਲ-ਵਾਲ ਬਚ ਗਏ। ਪੁਲਸ ਮੁਤਾਬਕ ਘਟਨਾ ਘਾਗਰਾ-ਲੋਹਰਦੱਗਾ ਸੜਕ ’ਤੇ ਵਾਪਰੀ। ਬੱਚੇ ਵੈਨ ’ਚ ਬੈਠ ਕੇ ਗੋਲਡਨ ਵੈਲੀ ਨਾਮੀ ਆਪਣੇ ਸਕੂਲ ਵੱਲ ਜਾ ਰਹੇ ਸਨ। ਡਰਾਈਵਰ ਨੇ ਅਚਾਨਕ ਹੀ ਵੈਨ ’ਚੋਂ ਧੂੰਆਂ ਨਿਕਲਦਾ ਦੇਖਿਆ। ਇਸ ਤੋਂ ਪਹਿਲਾਂ ਕਿ ਅੱਗ ਫੈਲਦੀ ਡਰਾਈਵਰ ਸੁਨੀਲ ਕੁਮਾਰ ਨੇ ਤੁਰੰਤ ਵੈਨ ਰੋਕ ਕੇ ਬੱਚਿਆਂ ਨੂੰ ਬਾਹਰ ਕੱਢਿਆ। ਸੁਨੀਲ ਕੁਮਾਰ ਨੇ ਕਿਹਾ ਕਿ ਮੈਂ ਕਈ ਵਾਰ ਸਕੂਲ ਦੇ ਪ੍ਰਬੰਧਕਾਂ ਨੂੰ ਕਿਹਾ ਸੀ ਕਿ ਵੈਨ ਦਾ ਇੰਜਣ ਜਲਦੀ ਹੀ ਗਰਮ ਹੋ ਜਾਂਦਾ ਹੈ। ਇਸ ਲਈ ਇਸ ਨੂੰ ਠੀਕ ਕਰਵਾਇਆ ਜਾਵੇ ਪਰ ਪ੍ਰਬੰਧਕਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਪੁਲਸ ਮੁਤਾਬਕ ਇਸ ਲਾਪਰਵਾਹੀ ਲਈ ਸਕੂਲ ਦੇ ਪ੍ਰਬੰਧਕਾਂ ਵਿਰੁੱਧ ਕਾਰਵਾਈ ਕੀਤੀ ਜਾਏਗੀ।


author

Iqbalkaur

Content Editor

Related News