ਛੋਟੇ ਜਿਹੇ ਵਿਵਾਦ ਕਾਰਨ 10ਵੀਂ ਦੇ ਵਿਦਿਆਰਥੀ ਨੇ ਸਾਥੀ ਦਾ ਜਮਾਤ ''ਚ ਕੀਤਾ ਕਤਲ

Thursday, Dec 31, 2020 - 02:59 PM (IST)

ਬੁਲੰਦਸ਼ਹਿਰ- ਉੱਤਰ ਪ੍ਰਦੇਸ਼ 'ਚ ਬੁਲੰਦਸ਼ਹਿਰ ਦੇ ਸ਼ਿਕਾਰਪੁਰ ਖੇਤਰ 'ਚ ਵੀਰਵਾਰ ਨੂੰ 10ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਸਾਥੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਝਗੜਾ ਕੁਰਸੀ ਹਟਾਉਣ ਨੂੰ ਲੈ ਕੇ ਹੋਇਆ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਸੂਰਜਭਾਨ ਸਰਸਵਤੀ ਵਿਦਿਆ ਮੰਦਰ ਇੰਟਰ ਕਾਲਜ 'ਚ 10ਵੀਂ ਜਮਾਤ ਦੇ ਵਿਦਿਆਰਥੀ ਨੇ ਨਾਲ ਪੜ੍ਹਨ ਵਾਲੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕੋਲ ਰੱਖੀ ਕੁਰਸੀ ਹਟਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ। ਦੋਸ਼ੀ ਵਿਦਿਆਰਥੀ ਨੇ ਆਪਣੇ ਚਾਚਾ ਦੀ ਲਾਇਸੈਂਸੀ ਪਿਸਤੌਲ ਨਾਲ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਸ਼ੀ ਸਕੂਲ 'ਚ ਹੀ ਗੇਟ ਬੰਦ ਕਰ ਕੇ ਫੜ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪਿੰਡ ਆਚਰੂਕਲਾ ਵਾਸੀ ਰਵੀ ਕੁਮਾਰ ਦਾ 14 ਸਾਲਾ ਪੁੱਤ ਟਾਰਜਨ ਸੂਰਜਭਾਨ ਸਰਸਵਤੀ ਵਿਦਿਆ ਮੰਦਰ ਇੰਟਰ ਕਾਲਜ 'ਚ 10ਵੀਂ ਜਮਾਤ ਦਾ ਵਿਦਿਆਰਥੀ ਸੀ। ਸਾਲ ਦੇ ਆਖ਼ਰੀ ਦਿਨ ਵੀਰਵਾਰ ਨੂੰ ਹੋਰ ਵਿਦਿਆਰਥੀਆਂ ਨਾਲ ਟਾਰਜਨ ਵੀ ਸਕੂਲ ਪੁੱਜਿਆ।

ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਸਹਿਪਾਠੀ ਸੰਨੀ ਚੌਧਰੀ ਵਾਸੀ ਨੌਰੰਗਾਬਾਦ ਨੇ ਟਾਰਜਨ ਨੂੰ ਇਕ ਕੁਰਸੀ ਚੁੱਕ ਕੇ ਦੂਜੇ ਪਾਸੇ ਰੱਖਣ ਨੂੰ ਕਿਹਾ। ਇਸੇ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਵਿਵਾਦ ਹੋਇਆ, ਜੋ ਵਧਦੇ-ਵਧਦੇ ਇਸ ਸਥਿਤੀ 'ਚ ਪਹੁੰਚਿਆ ਕਿ ਸੰਨੀ ਨੇ ਬੈਗ 'ਚੋਂ ਪਿਸਤੌਲ ਕੱਢ ਕੇ ਇਕ ਤੋਂ ਬਾਅਦ ਇਕ 2 ਗੋਲੀਆਂ ਟਾਰਜਨ ਨੂੰ ਮਾਰ ਦਿੱਤੀਆਂ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲੀ ਚੱਲਦੇ ਹੀ ਹੋਰ ਵਿਦਿਆਰਥੀਆਂ ਦਰਮਿਆ ਭੱਜ-ਦੌੜ ਮਚ ਗਈ, ਜਿਸ ਦਾ ਫ਼ਾਇਦਾ ਚੁੱਕ ਕੇ ਕਾਤਲ ਕਲਾਸ 'ਚੋਂ ਨਿਕਲ ਗਿਆ। ਪ੍ਰਿੰਸੀਪਲ ਪ੍ਰਭਾਤ ਕੁਮਾਰ ਸ਼ਰਮਾ ਨੇ ਤੁਰੰਤ ਹੀ ਸਕੂਲ ਦਾ ਮੁੱਖ ਗੇਟ ਬੰਦ ਕਰਵਾ ਪੁਲਸ ਨੂੰ ਸੂਚਨਾ ਦੇ ਦਿੱਤੀ। ਸਕੂਲ ਪਹੁੰਚੀ ਪੁਲਸ ਨੇ ਕਾਤਲ ਵਿਦਿਆਰਥੀ ਨੂੰ ਪਿਸਤੌਲ ਸਮੇਤ ਫੜ ਲਿਆ। ਪਿਸਤੌਲ ਉਸ ਦੇ ਚਾਚਾ ਦੀ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਕੁਰਸੀ ਹਟਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ।


Deepak Kumar

Content Editor

Related News