ਸਕੂਲ ਦੀ ਕੰਧ ਤੋਂ ਲੈ ਕੇ ਸੜਕ ਤੱਕ ਲਾਲ ਰੰਗ ਦੇ ਪੇਂਟ ਨਾਲ ਲਿਖ ਦਿੱਤਾ ''ਸੌਰੀ'', ਪੁਲਸ ਕਰ ਰਹੀ ਜਾਂਚ

05/26/2022 11:54:59 AM

ਬੈਂਗਲੁਰੂ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ਼ਰਾਰਤੀ ਅਨਸਰਾਂ ਵਲੋਂ ਇਕ ਨਿੱਜੀ ਸਕੂਲ ਦੀ ਕੰਧ ਤੋਂ ਲੈ ਕੇ ਪੌੜੀਆਂ ਤੱਕ ਲਾਲ ਪੇਂਟ ਨਾਲ 'ਸੌਰੀ' ਲਿਖ ਦਿੱਤਾ ਗਿਆ। ਇਹੀ ਨਹੀਂ ਉਨ੍ਹਾਂ ਦੇ ਸਕੂਲ ਦੇ ਕੋਲ ਦੀ ਸੜਕ ਨੂੰ ਵੀ ਨਹੀਂ ਛੱਡਿਆ ਅਤੇ ਇਸ ਨੂੰ ਵੀ ਲਾਲ ਰੰਗ ਦੇ 'ਸੌਰੀ' ਨਾਲ ਭਰ ਦਿੱਤਾ। ਸਵੇਰੇ ਉੱਠ ਕੇ ਜਦੋਂ ਸਥਾਨਕ ਵਾਸੀ ਅਤੇ ਸਕੂਲ ਦੇ ਅਧਿਕਾਰੀਆਂ ਨੇ ਪੌੜੀਆਂ, ਕੰਧਾਂ ਅਤੇ ਸੜਕ 'ਤੇ ਲਾਲ ਮੋਟੇ ਅੱਖਰਾਂ 'ਚ ਲਿਖਿਆ ਸ਼ਬਦ ਦੇਖਿਆ ਤਾਂ ਹੈਰਾਨ ਰਹਿ ਗਏ।
ਮਾਮਲੇ 'ਤੇ ਸਥਾਨਕ ਪੁਲਸ ਦਾ ਕਹਿਣਾ ਹੈ ਕਿ ਸਕੂਲ ਅਧਿਕਾਰੀਆਂ ਨੇ ਇਸ ਘਟਨਾ ਦੇ ਪਿੱਛੇ ਕੁਝ ਵਿਦਿਆਰਥੀਆਂ 'ਤੇ ਸ਼ੱਕ ਜਤਾਇਆ ਹੈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਕੁਪਵਾੜਾ 'ਚ ਸੁਰੱਖਿਆ ਫ਼ੋਰਸਾਂ ਨੇ ਲਸ਼ਕਰ ਦੇ ਤਿੰਨ ਅੱਤਵਾਦੀ ਕੀਤੇ ਢੇਰ

ਅਧਿਕਾਰੀਆਂ ਅਨੁਸਾਰ ਇਹ ਅਜਿਹੇ ਵਿਦਿਆਰਥੀ ਹੋ ਸਕਦੇ ਹਨ, ਜਿਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਸੀ। ਪਰੇਸ਼ਾਨ ਹੋ ਕੇ ਵਿਦਿਆਰਥੀਆਂ ਨੇ ਇਹ ਕੰਮ ਕੀਤਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਪੁਲਸ ਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਇਹ ਕਰਤੂਤ ਕਿਸੇ ਠੁਕਰਾਏ ਗਏ ਪ੍ਰੇਮੀ ਦੀ ਵੀ ਹੋ ਸਕਦੀ ਹੈ। ਮਾਮਲੇ ਦੀ ਜਾਂਚ ਕਰ ਰਹੇ ਹੋਏ ਪੁਲਸ ਦੇ ਹੱਥ ਸੀ.ਸੀ.ਟੀ.ਵੀ. ਫੁਟੇਜ ਵੀ ਲੱਗੀ ਹੈ। ਇਸ 'ਚ ਦਿੱਸ ਰਿਹਾ ਹੈ ਕਿ 2 ਵਿਦਿਆਰਥੀ ਬਾਈਕ 'ਤੇ ਆਏ। ਉਨ੍ਹਾਂ ਕੋਲ ਇਕ ਫੂਡ ਡਿਲੀਵਰੀ ਦਾ ਬੈਗ ਸੀ। ਉਨ੍ਹਾਂ ਨੇ ਬੈਗ 'ਚੋਂ ਪੇਂਟ ਕੱਢਿਆ ਅਤੇ ਸਕੂਲ ਦੀ ਕੰਧ, ਪੌੜੀਆਂ ਆਦਿ 'ਤੇ 'ਸੌਰੀ' ਲਿਖਿਆ। ਪੱਛਮੀ ਬੈਂਗਲੁਰੂ ਦੇ ਡੀ.ਸੀ.ਪੀ. ਡਾ. ਸੰਜੀਵ ਪਾਟਿਲ ਨੇ ਦੱਸਿਆ ਕਿ ਦੋਹਾਂ ਸ਼ਖ਼ਸਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News