ਸਕੂਲਾਂ ਨੇੜੇ ਜੰਕ ਫੂਡ ਦੇ ਇਸ਼ਤਿਹਾਰਾਂ ''ਤੇ ਲੱਗੇਗੀ ਪਾਬੰਦੀ

06/14/2019 10:52:03 AM

ਨਵੀਂ ਦਿੱਲੀ— ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰੀ ਅਧਿਕਾਰ (ਐੱਫ.ਐੱਸ.ਐੱਸ.ਏ.ਆਈ.) ਦੇ ਮੁੱਖ ਅਧਿਕਾਰੀ (ਸੀ.ਈ.ਓ.) ਪਵਨ ਅਗਰਵਾਲ ਨੇ ਦੱਸਿਆ ਕਿ ਸਕੂਲੀ ਬੱਚਿਆਂ ਲਈ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਅਧੀਨ ਸੰਸਥਾ ਨੇ ਸਕੂਲ ਕੰਪਲੈਕਸਾਂ ਅਤੇ ਉਨ੍ਹਾਂ ਦੇ ਨੇੜੇ-ਤੇੜੇ ਦੇ ਇਲਾਕਿਆਂ 'ਚ ਜੰਕ ਫੂਡ ਆਦਿ ਦੇ ਇਸ਼ਤਿਹਾਰਾਂ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਐੱਫ.ਐੱਸ.ਐੱਸ.ਏ.ਆਈ. ਨੇ ਇਕ ਖਰੜਾ ਤਿਆਰ ਕੀਤਾ ਹੈ, ਜਿਸ ਨੂੰ ਸਿਹਤ ਮੰਤਰਾਲੇ ਕੋਲ ਪਾਸ ਹੋਣ ਲਈ ਭੇਜਿਆ ਗਿਆ ਹੈ। ਅਗਰਵਾਲ ਨੇ ਦਿੱਲੀ 'ਚ ਸਕੂਲ ਹੈਲਥ ਕੇਅਰ 'ਤੇ ਐਸੋਚੈਮ ਵੱਲੋਂ ਕਰਵਾਏ ਇਕ ਸੰਮੇਲਨ 'ਚ ਕਿਹਾ ਕਿ ਅਸੀਂ ਸਕੂਲ ਕੰਪਲੈਕਸਾਂ ਅਤੇ ਉਨ੍ਹਾਂ ਦੇ 50 ਮੀਟਰ ਦੇ ਘੇਰੇ 'ਚ ਗੈਰ ਸਿਹਤਮੰਦ ਪਦਾਰਥਾਂ ਦੇ ਇਸ਼ਤਿਹਾਰ ਅਤੇ ਪ੍ਰਚਾਰ 'ਤੇ ਰੋਕ ਲਗਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ।

ਮਾਰਚ 2015 'ਚ ਦਿੱਲੀ ਹਾਈ ਕੋਰਟ ਨੇ ਸਕੂਲ ਦੇ ਬੱਚਿਆਂ ਲਈ ਪੌਸ਼ਟਿਕ ਭੋਜਨ ਨੂੰ ਉਤਸ਼ਾਹ ਦੇਣ ਲਈ ਖੁਰਾਕ ਰੈਗੂਲੇਟਰੀ ਨੂੰ ਨਿਯਮਾਂ ਨੂੰ ਬਣਾਉਣ ਦਾ ਨਿਰਦੇਸ਼ ਦਿੱਤਾ ਸੀ। ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਅਗਰਵਾਲ ਨੇ ਕਿਹਾ,''ਲਗਭਗ 3 ਸਾਲ ਪਹਿਲਾਂ, ਹਾਈ ਕੋਰਟ ਨੇ ਸਾਨੂੰ ਸਕੂਲੀ ਬੱਚਿਆਂ ਲਈ ਪੌਸ਼ਟਿਕ ਭੋਜਨ 'ਤੇ ਨਿਯਮ ਲਾਉਣ ਲਈ ਕਿਹਾ ਸੀ। ਅਸੀਂ ਉਸ ਨਿਯਮ ਨੂੰ ਇਕੱਠੇ ਰੱਖਣ 'ਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਜੇਕਰ ਤੁਸੀਂ ਕੋਈ ਕਾਨੂੰਨ ਬਣਾਉਣਾ ਹੈ ਤਾਂ ਉਸ ਨੂੰ ਲਾਗੂ ਵੀ ਕਰਨਾ ਹੋਵੇਗਾ।'' 

ਪਿਛਲੇ ਸਾਲ ਐੱਫ.ਐੱਸ.ਐੱਸ.ਏ.ਆਈ. ਨੇ ਖਰੜਾ ਕਾਨੂੰਨ ਨੂੰ ਜਨਤਕ ਟਿੱਪਣੀਆਂ ਲਈ ਰੱਖਿਆ ਸੀ। ਇਸ 'ਚ ਸਕੂਲ ਅਤੇ ਉਸ ਦੇ ਨੇੜੇ ਦੇ ਖੇਤਰਾਂ 'ਚ ਨੂਡਲਜ਼, ਚਿਪਸ ਸਮੇਤ ਵੱਖ-ਵੱਖ ਜੰਕ ਫੂਡ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਕੀਤਾ ਗਿਆ ਸੀ। ਇਸ ਖਰੜੇ ਨੂੰ ਲਿਆਉਣ ਦੌਰਾਨ ਐੱਫ.ਐੱਸ.ਐੱਸ.ਏ.ਆਈ. ਨੇ ਕਿਹਾ ਸੀ ਕਿ ਉਸ ਦਾ ਮਕਸਦ ਚਿਪਸ, ਮਿੱਠਾ ਕਾਰਬੋਨੇਟੇਡ ਅਤੇ ਗੈਰ-ਕਾਰਬੋਨੇਟੇਡ ਪੀਣ ਵਾਲਾ ਪਦਾਰਥ, ਰੈੱਡੀ-ਟੂ-ਈਟ-ਨੂਡਲਜ਼, ਪੀਜ਼ਾ, ਬਰਗਰ ਵਰਗੇ ਜ਼ਿਆਦਾਤਰ ਆਮ ਜੰਕ ਫੂਡ ਦੀ ਖਪਤ ਅਤੇ ਉਪਲੱਬਧਤਾ ਨੂੰ ਸੀਮਿਤ ਕਰਨਾ ਹੈ। ਅਗਰਵਾਲ ਨੇ ਸਕੂਲਾਂ 'ਚ ਸੁਰੱਖਿਆ, ਪੌਸ਼ਟਿਕ ਅਤੇ ਪੂਰਨ ਭੋਜਨ ਨੂੰ ਉਤਸ਼ਾਹ ਦੇਣ ਲਈ ਪਿਛਲੇ ਕੁਝ ਸਾਲਾਂ 'ਚ ਐੱਫ.ਐੱਸ.ਐੱਸ.ਏ.ਆਈ. ਵਲੋਂ ਕੀਤੀਆਂ ਗਈਆਂ ਪਹਿਲਾਂ 'ਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਕਿ ਇਸ ਮੁਹਿੰਮ ਨੂੰ ਰਾਸ਼ਟਰੀ ਪੱਧਰ 'ਤੇ ਲਿਜਾਉਣ ਦੀ ਲੋੜ ਹੈ।


DIsha

Content Editor

Related News