CBSE ਦਾ ਖੁਲਾਸਾ : 500 ਸਕੂਲਾਂ ਦੇ ਨਤੀਜਿਆਂ ’ਚ ਹੋਈ ਗੜਬੜੀ, ਸਕੂਲਾਂ ਨੂੰ ਦਿੱਤੇ ਸਮੀਖਿਆ ਦੇ ਹੁਕਮ

06/07/2024 7:01:07 PM

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੇ ਨਤੀਜੇ ’ਚ ਵੱਡੇ ਪੈਮਾਨੈ ’ਤੇ ਜਾਰੀ ਨੋਟਿਸ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਗੜਬੜੀ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਮੁੱਲਾਂਕਣ ’ਚ ਹੋਈ ਹੈ। ਨੋਟਿਸ ਅਨੁਸਾਰ, ਸੀ. ਬੀ. ਐੱਸ. ਈ. ਦੇ ਅਡਵਾਂਸਡ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ ਵੱਲੋਂ ਜਾਂਚ ’ਚ ਪਾਇਆ ਗਿਆ ਹੈ ਕਿ ਪੂਰੇ ਦੇਸ਼ ’ਚ 500 ਤੋਂ ਜ਼ਿਆਦਾ ਸਕੂਲਾਂ ਦੇ ਨਤੀਜੇ ’ਚ ਗੰਭੀਰ ਗੜਬੜੀ ਹੈ। ਇਨ੍ਹਾਂ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸੀ. ਬੀ. ਐੱਸ. ਈ. ਥਿਊਰੀ ਅਤੇ ਪ੍ਰੈਕਟੀਕਲ ਪ੍ਰੀਖਿਆ ਦੇ ਅੰਕਾਂ ’ਚ ਬਹੁਤ ਵੱਡਾ ਅੰਤਰ ਪਾਇਆ ਗਿਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ 500 ਤੋਂ ਜ਼ਿਆਦਾ ਸਕੂਲਾਂ ’ਚੋਂ ਅੱਧੇ ਤੋਂ ਜ਼ਿਆਦਾ ਵਿਦਿਆਰਥੀ 50 ਫੀਸਦੀ ਤੋਂ ਜ਼ਿਆਦਾ ਦੇ ਪ੍ਰੈਕਟੀਕਲ ਅਤੇ ਥਿਊਰੀ ਮਾਰਕਸ ’ਚ ਵੱਡਾ ਫਰਕ ਪਾਇਆ ਗਿਆ ਹੈ। ਇਹ ਵੱਡਾ ਅੰਤਰ ਸਾਫ਼ ਸੰਕੇਤ ਕਰਦਾ ਹੈ ਕਿ ਇਨ੍ਹਾਂ ਸਕੂਲਾਂ ’ਚ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਦੀ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਮੁੱਲਾਂਕਣ ’ਚ ਗੜਬੜੀ ਹੋਈ ਹੈ। ਸਿੱਖਿਆ ਵਿਵਸਥਾ ’ਚ ਪਾਰਦਰਸ਼ਤਾ ਤੇ ਨਿਰਪੱਖ ਮੁੱਲਾਂਕਣ ਯਕੀਨੀ ਕਰਨ ਲਈ ਸੀ. ਬੀ. ਐੱਸ. ਈ. ਨੇ ਸਖ਼ਤ ਕਦਮ ਚੁੱਕਦੇ ਹੋਏ ਇਨ੍ਹਾਂ ਸਾਰੇ 500 ਤੋਂ ਜ਼ਿਆਦਾ ਸਕੂਲਾਂ ਨੂੰ ਐਡਵਾਈਜ਼ਰੀ ਜਾਰੀ ਕਰ ਕੇ ਉਨ੍ਹਾਂ ਦੇ ਇੰਟਰਨਲ ਮੁੱਲਾਂਕਣ ਦੀ ਪ੍ਰਕਿਰਿਆ ਦੀ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਨਤੀਜਿਆਂ ’ਚ ਪੰਜਾਬ ’ਚ 117 ’ਚੋਂ 94 ਵਿਧਾਨ ਸਭਾ ਸੀਟਾਂ ਹਾਰ ਗਈ ਭਾਜਪਾ

ਬੋਰਡ ਦਾ ਉਦੇਸ਼ ਸੀ. ਬੀ. ਐੱਸ. ਈ. ਨਾਲ ਜੁੜੇ ਸਕੂਲਾਂ ’ਚ ਇੰਟਰਨਲ ਅੰਕਾਂ ਨੂੰ ਦੇਣ ਦੀ ਪ੍ਰਕਿਰਿਆ ਨੂੰ ਜ਼ਿਆਦਾ ਪਾਰਦਰਸ਼ੀ ਅਤੇ ਭਰੋਸੇਮੰਦ ਬਣਾਉਣਾ ਹੈ। ਇਹ    ਐਡਵਾਈਜ਼ਰੀ ਦਰਅਸਲ ਸਕੂਲਾਂ ਨੂੰ ਇਹ ਯਾਦ ਦਿਵਾਉਣ ਲਈ ਜਾਰੀ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਸੀ. ਬੀ. ਐੱਸ. ਈ. ਪ੍ਰੈਕਟੀਕਲ ਪ੍ਰੀਖਿਆਵਾਂ ਦਾ ਮੁੱਲਾਂਕਣ ਨਿਰਪੱਖਤਾ ਨਾਲ ਕਰਨਾ ਚਾਹੀਦਾ ਅਤੇ ਸਿੱਖਿਆ ਦੀ ਗੁਣਵੱਤਾ ਵਧਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ : 13 ’ਚੋਂ 12 ਲੋਕ ਸਭਾ ਸੀਟਾਂ ’ਤੇ ਵਧਿਆ ਭਾਜਪਾ ਦਾ ਵੋਟ ਸ਼ੇਅਰ, ਲੋਕਾਂ ਨੇ ‘ਆਪ’ ਨੂੰ ਨਕਾਰਿਆ : ਵਿਨੀਤ ਜੋਸ਼ੀ

ਵਿਦਿਆਰਥੀਆਂ ਅਤੇ ਮਾਪਿਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ
ਇਹ ਖ਼ਬਰ ਸੁਣ ਕੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਮਨ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਇਸ ਦਾ ਅਸਰ ਮਈ ’ਚ ਜਾਰੀ ਹੋਏ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਦੇ ਨਤੀਜਿਆਂ ’ਤੇ ਤਾਂ ਨਹੀਂ ਪਵੇਗਾ? ਸੀ. ਬੀ. ਐੱਸ. ਈ. ਨੇ ਸਪੱਸ਼ਟ ਕੀਤਾ ਹੈ ਕਿ ਇਸ ਵਾਰ ਜਾਰੀ ਹੋਏ ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆ-2024 ਦੇ ਨਤੀਜਿਆਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਇਹ ਬਦਲਾਅ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ-2025 ਤੋਂ ਲਾਗੂ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਵੱਡੇ ਫੇਰਬਦਲ ਦੀ ਤਿਆਰੀ ’ਚ ਭਾਜਪਾ ਹਾਈਕਮਾਨ, ਕਈਆਂ ਦੇ ਖੁੱਸ ਜਾਣਗੇ ਅਹੁਦੇ ਤਾਂ ਕਈਆਂ ਦੀ ਸੁਰੱਖਿਆ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News