ਮੱਧ ਪ੍ਰਦੇਸ਼ ਦੇ ਸਕੂਲ ’ਚ ਵਿਦਿਆਰਥਣਾਂ ਨੂੰ ਹਿਜਾਬ ਤੋਂ ਨਿਜਾਤ

Saturday, Jun 03, 2023 - 12:21 PM (IST)

ਮੱਧ ਪ੍ਰਦੇਸ਼ ਦੇ ਸਕੂਲ ’ਚ ਵਿਦਿਆਰਥਣਾਂ ਨੂੰ ਹਿਜਾਬ ਤੋਂ ਨਿਜਾਤ

ਭੋਪਾਲ (ਏਜੰਸੀ)- ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਗੰਗਾ ਜਮਨਾ ਸਕੂਲ ’ਚ ਹਿੰਦੂ ਵਿਦਿਆਰਥਣਾਂ ਨੂੰ ਹਿਜਾਬ ਪਹਿਨਾਏ ਜਾਣ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਸਖ਼ਤੀ ਤੋਂ ਬਾਅਦ ਜ਼ਿਲ੍ਹਾ ਕੁਲੈਕਟਰ ਨੇ ਕਾਰਵਾਈ ਕੀਤੀ ਹੈ, ਜਿਸ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਡਰੈੱਸ ਤੋਂ ਸਕਾਰਫ ਅਤੇ ਹਿਜਾਬ ਨੂੰ ਹਟਾ ਦਿੱਤਾ ਹੈ। ਨਾਲ ਹੀ ਹੁਣ ‘ਲਬ ਪੇ ਆਤੀ ਹੈ ਦੁਆ’ ਗੀਤ ਵੀ ਉਥੇ ਨਹੀਂ ਗਾਏ ਜਾਣਗੇ। ਸਵੇਰੇ ਪ੍ਰਾਰਥਨਾ ਸਭਾ ’ਚ ਹੁਣ ਸਿਰਫ ਰਾਸ਼ਟਰੀ ਗਾਨ ‘ਜਨ ਗਣ ਮਨ’ ਹੋਵੇਗਾ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਦੇ ਸਕੂਲ ’ਚ ਹਿੰਦੂ ਵਿਦਿਆਰਥਣਾਂ ਨੂੰ ਪਹਿਨਾਇਆ ਹਿਜਾਬ

ਇਸ ਮਾਮਲੇ ’ਚ ਸਕੂਲ ’ਤੇ ਕਾਰਵਾਈ ਦੇ ਕੁਝ ਹੀ ਦੇਰ ਬਾਅਦ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਸੂਬੇ ਦੇ ਸਕੂਲਾਂ ’ਚ ਇਸ ਪ੍ਰਕਾਰ ਦੀਆਂ ਹਰਕਤਾਂ ਨਹੀਂ ਚੱਲਣਗੀਆਂ ਅਤੇ ਨਵੀਂ ਸਿੱਖਿਆ ਨੀਤੀ ਦੇ ਹਿਸਾਬ ਨਾਲ ਹੀ ਸਿੱਖਿਆ ਦਿੱਤੀ ਜਾਵੇਗੀ। ਚੌਹਾਨ ਨੇ ਇੱਥੇ ‘ਛਤਰਪੁਰ ਗੌਰਵ ਦਿਵਸ’ ਅਤੇ ‘ਮੁੱਖ ਮੰਤਰੀ ਲਾਡਲੀ ਬਹਿਨਾ ਸੰਮੇਲਨ’ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੱਲ ਉਨ੍ਹਾਂ ਨੂੰ ਪਤਾ ਲੱਗਾ ਕਿ ਦਮੋਹ ਦੇ ਇਕ ਸਕੂਲ ’ਚ ਬੇਟੀਆਂ ਨੂੰ ਸਿਰ ’ਤੇ ਕੁਝ ਬੰਨ੍ਹ ਕੇ ਆਉਣ ਦਾ ਨਿਯਮ ਬਣਾ ਦਿੱਤਾ ਸੀ। ਸਕੂਲ ’ਚ ਉਸ ਵਿਅਕਤੀ ਦੇ ਨਾਮ ਤੋਂ, ਜਿਸ ਨੇ ਭਾਰਤ ਦੀ ਵੰਡ ਕਰਵਾਈ, ਉਸ ਦੀ ਕਵਿਤਾ ਪੜ੍ਹਾਈ ਜਾ ਰਹੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News