ਸਕੂਲ ''ਚ ਪੜ੍ਹ ਰਹੀ ਕੁੜੀ ਨਾਲ ਹੋਇਆ ਕੁਝ ਅਜਿਹਾ ਕਿ ਨਿਕਲ ਗਈ ਜਾਨ, ਹੈਰਾਨ ਹੋਏ ਸਾਰੇ ਵਿਦਿਆਰਥੀ

Wednesday, Dec 11, 2024 - 02:23 PM (IST)

ਨੈਸ਼ਨਲ ਡੈਸਕ- 9ਵੀਂ ਜਮਾਤ ਦੀ ਵਿਦਿਆਰਥਣ ਦੀ ਸਕੂਲ 'ਚ ਅਚਾਨਕ ਮੌਤ ਨਾਲ ਸਾਰੇ ਹੈਰਾਨ ਹਨ। 14 ਸਾਲਾ ਵਿਦਿਆਰਥਣ ਰੋਜ਼ ਦੀ ਤਰ੍ਹਾਂ ਕਲਾਸਰੂਮ 'ਚ ਪੜ੍ਹਾਈ ਕਰ ਰਹੀ ਸੀ, ਉਦੋਂ ਅਚਾਨਕ ਬੇਹੋਸ਼ ਹੋ ਗਈ। ਵਿਦਿਆਰਥਣ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਿਦਿਆਰਥਣ ਅਚਾਨਕ ਬੇਹੋਸ਼ ਹੋਣ ਤੋਂ ਬਾਅਦ ਆਪਣੀ ਸਹਿਪਾਠੀਆਂ ਦੇ ਮੋਢੇ 'ਤੇ ਡਿੱਗ ਗਈ। ਸਥਿਤੀ ਨੂੰ ਦੇਖਦੇ ਹੋਏ ਤੁਰੰਤ ਸਕੂਲ ਪ੍ਰਸ਼ਾਸਨ ਵਿਦਿਆਰਥਣ ਨੂੰ ਨਿੱਜੀ ਹਸਪਤਾਲ ਲੈ ਗਿਆ ਪਰ ਹਸਪਤਾਲ 'ਚ ਉਨ੍ਹਾਂ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਵਿਦਿਆਰਥਣ ਨਾਲ ਪੜ੍ਹਨ ਵਾਲੇ ਸਹਿਪਾਠੀਆਂ ਨੂੰ ਡੂੰਘਾ ਸਦਮਾ ਲੱਗਾ ਹੈ। ਇਹ ਘਟਨਾ ਤਾਮਿਲਨਾਡੂ ਦੇ ਸਕੂਲ 'ਚ ਵਾਪਰੀ।

ਇਹ ਵੀ ਪੜ੍ਹੋ : ਬੁਆਏਫ੍ਰੈਂਡ ਨੇ ਗਰਲਫ੍ਰੈਂਡ ਨਾਲ ਨਿੱ*ਜੀ ਪਲਾਂ ਦਾ ਵੀਡੀਓ ਕੀਤਾ ਲੀਕ, ਮਚੀ ਤਰਥੱਲੀ

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚਸ਼ੁਰੂ ਕੀਤੀ। ਪੁਲਸ ਨੇ ਵਿਦਿਆਰਥਣ ਦੀ ਲਾਸ਼ ਨੂੰ ਪੋਸਟਮਾਰਟਮ ਲਈ ਵੇਲੋਰ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਇਹ ਘਟਨਾ ਹੁਣ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਈ ਹੈ, ਜਿਸ ਨਾਲ ਪੂਰੀ ਘਟਨਾ 'ਤੇ ਚਰਚਾ ਹੋ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਵਿਦਿਆਰਥਣ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖ਼ੁਲਾਸਾ ਹੋਵੇਗਾ। ਫਿਲਹਾਲ ਪੁਲਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News