ਸਕੂਲ ਤੋਂ ਘਰ ਆ ਰਹੀ ਅਧਿਆਪਕ ''ਤੇ ਤੇਜ਼ਾਬ ਹਮਲਾ, ਝੁਲਸਿਆ ਚਿਹਰਾ, ਦੋ ਮਹੀਨੇ ਬਾਅਦ ਹੋਣਾ ਸੀ ਵਿਆਹ
Wednesday, Sep 24, 2025 - 08:56 AM (IST)

ਸੰਭਲ : ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ, ਜਿਥੇ ਸਕੂਟਰ ਸਵਾਰ ਇੱਕ ਨੌਜਵਾਨ ਨੇ ਸਕੂਲ ਤੋਂ ਘਰ ਪਰਤ ਰਹੀ ਇੱਕ ਮਹਿਲਾ ਅਧਿਆਪਕਾ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਘਟਨਾ ਨਾਲ ਅਧਿਆਪਕਾ ਬੁਰੀ ਤਰ੍ਹਾਂ ਝੁਲਸ ਗਈ ਅਤੇ ਉਸਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਹ ਘਟਨਾ ਨਖਾਸਾ ਥਾਣਾ ਖੇਤਰ ਵਿੱਚ ਵਾਪਰੀ ਹੈ।
ਇਹ ਵੀ ਪੜ੍ਹੋ : 26 ਸਤੰਬਰ ਤੋਂ 5 ਅਕਤੂਬਰ ਤੱਕ ਛੁੱਟੀਆਂ 'ਤੇ ਲੱਗ ਗਈ ਰੋਕ
ਰਿਪੋਰਟਾਂ ਅਨੁਸਾਰ ਪੀੜਤ ਮਹਿਲਾ ਅਧਿਆਪਕ ਨਖਾਸਾ ਥਾਣਾ ਖੇਤਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ। ਉਹ ਰੋਜ਼ਾਨਾਂ ਦੇ ਵਾਂਗ ਅੱਜ ਵੀ ਬੀਐਲ ਪਬਲਿਕ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਆਪਣੇ ਘਰ ਵਾਪਸ ਆ ਰਹੀ ਸੀ। ਇਸ ਦੌਰਾਨ ਜਿਵੇਂ ਹੀ ਉਹ ਸਿੰਘਪੁਰ ਸਾਹਨੀ ਤੋਂ ਕੁੰਡੇ ਜਾਣ ਵਾਲੀ ਸੜਕ 'ਤੇ ਪਹੁੰਚੀ, ਤਾਂ ਸਕੂਟਰ 'ਤੇ ਹੈਲਮੇਟ ਪਹਿਨੇ ਇੱਕ ਨੌਜਵਾਨ ਨੇ ਅਚਾਨਕ ਉਸਦੇ ਚਿਹਰੇ ਅਤੇ ਢਿੱਡ 'ਤੇ ਤੇਜ਼ਾਬ ਸੁੱਟ ਦਿੱਤਾ। ਤੇਜ਼ਾਬੀ ਹਮਲਾ ਹੁੰਦੇ ਸਾਰ ਹੀ ਮਹਿਲਾ ਅਧਿਆਪਕ ਭਾਵਨਾ ਮੌਕੇ 'ਤੇ ਡਿੱਗ ਪਈ। ਜਦੋਂ ਆਸ-ਪਾਸ ਦੇ ਲੋਕਾਂ ਨੇ ਰੌਲਾ ਪਾਇਆ ਤਾਂ ਦੋਸ਼ੀ ਭੱਜ ਗਿਆ।
ਇਹ ਵੀ ਪੜ੍ਹੋ : 25 ਲੱਖ ਔਰਤਾਂ ਨੂੰ ਮਿਲੇਗਾ ਮੁਫ਼ਤ LPG ਗੈਸ ਕੁਨੈਕਸ਼ਨ, ਸਰਕਾਰ ਨੇ ਕਰ 'ਤਾ ਐਲਾਨ
ਇੱਕ ਸਥਾਨਕ ਬਜ਼ੁਰਗ ਵਿਅਕਤੀ ਭਾਵਨਾ ਨੂੰ ਚੁੱਕ ਕੇ ਘਰ ਲੈ ਗਿਆ, ਜਿੱਥੇ ਉਸਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਕੀ ਹੋਇਆ ਸੀ। ਫਿਰ ਉਸਦਾ ਪਰਿਵਾਰ ਉਸਨੂੰ ਸੰਭਲ ਜ਼ਿਲ੍ਹਾ ਹਸਪਤਾਲ ਲੈ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਨਖਾਸਾ ਥਾਣੇ ਦੀ ਪੁਲਸ ਹਸਪਤਾਲ ਪਹੁੰਚ ਗਈ, ਜਿਸ ਨੇ ਪੀੜਤ ਔਰਤ ਨੇ ਬਿਆਨ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਉਸਦੀ ਨਾਜ਼ੁਕ ਹਾਲਤ ਕਾਰਨ ਡਾਕਟਰਾਂ ਨੇ ਉਸਨੂੰ ਉੱਚ ਕੇਂਦਰ ਵਿੱਚ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : ਰੂਹ ਕੰਬਾਊ ਵਾਰਦਾਤ : ਧੀ ਦੀਆਂ ਅੱਖਾਂ ਮੂਹਰੇ ਪਿਓ ਨੇ ਸ਼ਰੇਆਮ ਕਰ 'ਤਾ ਮਾਂ ਦਾ ਕਤਲ
ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੌਜਵਾਨ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੀੜਤ ਨੇ ਕਿਹਾ ਕਿ ਉਸਨੇ ਪਹਿਲਾਂ ਕਦੇ ਤੇਜ਼ਾਬ ਸੁੱਟਣ ਵਾਲੇ ਨੂੰ ਨਹੀਂ ਦੇਖਿਆ ਅਤੇ ਨਾ ਹੀ ਉਹ ਉਸ ਨੂੰ ਪਛਾਣਦੀ ਹੈ। ਜਦੋਂ ਹਮਲਾ ਹੋਇਆ ਤਾਂ ਉਹ ਸਕੂਲ ਤੋਂ ਵਾਪਸ ਆ ਰਹੀ ਸੀ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਭਾਵਨਾ ਦਾ ਵਿਆਹ ਸਿਰਫ਼ ਦੋ ਮਹੀਨਿਆਂ ਵਿੱਚ ਹੋਣ ਵਾਲਾ ਸੀ ਅਤੇ ਇਸ ਘਟਨਾ ਨੇ ਉਸਦੀ ਜ਼ਿੰਦਗੀ 'ਤੇ ਡੂੰਘਾ ਜ਼ਖ਼ਮ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ : 6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਹੋ ਗਿਆ ਛੁੱਟੀਆਂ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।