ਦੇਰ ਨਾਲ ਸਕੂਲ ਆਉਣ ਦੀ ਸਜ਼ਾ, ਪ੍ਰਿੰਸੀਪਲ ਨੇ ਕੱਟ ਦਿੱਤੇ ਵਿਦਿਆਰਥਣਾਂ ਦੇ ਵਾਲ

Tuesday, Nov 19, 2024 - 05:39 PM (IST)

ਨੈਸ਼ਨਲ ਡੈਸਕ- ਦੇਰ ਨਾਲ ਸਕੂਲ ਆਉਣ 'ਤੇ ਕੁਝ ਵਿਦਿਆਰਥਣਾਂ ਦੇ ਵਾਲ ਕੱਟਣ ਦੇ ਦੋਸ਼ 'ਚ ਇਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਵਾਰਦਾਤ ਆਂਧਰਾ ਪ੍ਰਦੇਸ਼ ਦੇ ਅੱਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਦੀ ਹੈ। ਸਟੇਟ ਪ੍ਰਾਜੈਕਟ ਡਾਇਰੈਕਟਰ ਬੀ. ਸ਼੍ਰੀਨਿਵਾਸ ਰਾਵ ਨੇ ਕਿਹਾ ਕਿ ਇਹ ਘਟਨਾ ਹਾਲ ਹੀ 'ਚ ਹੋਈ ਅਤੇ ਸੋਮਵਾਰ ਨੂੰ ਸਾਹਮਣੇ ਆਇਆ, ਜਿਸ ਤੋਂ ਬਾਅਦ ਵਿਭਾਗ ਨੇ ਯੂ ਸਾਈ ਪ੍ਰਸੰਨਾ ਖ਼ਿਲਾਫ਼ ਜਾਂਚ ਸ਼ੁਰੂ ਕੀਤੀ।

ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ

ਨਿਰਦੇਸ਼ਕ ਅਨੁਸਾਰ, ਇਹ ਘਟਨਾ ਅੱਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਦੇ ਜੀ ਮਦੁਗੁਲਾ ਸਥਿਤ ਕੁੜੀਆਂ ਦੇ ਰਿਹਾਇਸ਼ੀ ਸਕੂਲ ਕਸਤੂਰਬਾ ਗਾਂਧੀ ਬਾਲਿਕਾ ਸਕੂਲ (ਕੇਜੀਬੀਵੀ) 'ਚ ਵਾਪਰੀ। ਰਾਵ ਨੇ ਕਿਹਾ,''ਕੱਲ੍ਹ (ਸੋਮਵਾਰ) ਅਸੀਂ ਜਾਂਚ ਕੀਤੀ ਅਤੇ ਦੇਰ ਰਾਤ (ਸੋਮਵਾਰ) ਕਲੈਕਟਰ ਨੇ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ।'' ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀਈਓ) ਅਤੇ ਬਾਲਿਕਾ ਵਿਕਾਸ ਅਧਿਕਾਰੀ ਦੀ ਅਗਵਾਈ 'ਚ ਕੀਤੀ ਗਈ ਜਾਂਚ ਦੇ ਨਤੀਜੇ ਵਜੋਂ ਪ੍ਰਿੰਸੀਪਲ ਪ੍ਰਸੰਨਾ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਗਈ। ਮੁਅੱਤਲੀ ਦੇ ਹੁਕਮ 'ਚ ਕਿਹਾ ਗਿਆ ਹੈ ਕਿ ਪ੍ਰਿੰਸੀਪਲ (ਪ੍ਰਸੰਨਾ) ਨੇ ਕੁਝ ਵਿਦਿਆਰਥਣਾਂ ਦੇ ਵਾਲ ਕੱਟਣ ਦੀ ਗੱਲ ਸਵੀਕਾਰ ਕੀਤੀ ਹੈ, ਇਸਲਈ ਪਹਿਲੀ ਨਜ਼ਰ ਦੋਸ਼ ਸ਼ੱਕ ਤੋਂ ਪਰੇ ਸਾਬਿਤ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News