ਸਕੂਲੀ ਬੱਚਿਆਂ ਨਾਲ ਭਰੀ ਜੀਪ ਪਲਟੀ, 6 ਬੱਚੇ ਜ਼ਖਮੀ

05/31/2018 6:17:41 PM

ਊਨਾ— ਊਨਾ 'ਚ ਇਕ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ ਹੋ ਗਿਆ, ਜਿੱਥੇ ਸਕੂਲੀ ਬੱਚਿਆਂ ਨਾਲ ਭਰੀ ਜੀਪ ਪਲਟ ਗਈ। ਹਾਦਸੇ ਦੌਰਾਨ ਜੀਪ 'ਚ ਬੈਠੇ 6 ਬੱਚੇ ਜ਼ਖਮੀ ਹੋ ਗਏ। ਜ਼ਖਮੀ ਬੱਚਿਆਂ ਨੂੰ ਪਰਿਵਾਰਕ ਮੈਂਬਰ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ 2 ਦੀ ਹਾਲਤ ਗੰਭੀਰ ਹੋਣ ਦੇ ਕਾਰਨ ਖੇਤਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜੀਪ ਬੇਕਾਬੂ ਹੋ ਕੇ ਪਲਟ ਗਈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਗੱਡੀ ਚਾਲਕ ਤੋਂ ਪੁੱਛਗਿਛ ਕੀਤੀ। ਪਿਪਲੂ 'ਚ ਸਕੂਲ ਛੁੱਟੀ ਹੋਣ ਦੇ ਬਾਅਦ ਬੱਚੇ ਰੋਜ਼ ਦੀ ਤਰ੍ਹਾਂ ਜੀਪ 'ਚ ਬੈਠ ਕੇ ਘਰ ਆ ਰਹੇ ਸਨ। ਘਰ ਆਉਂਦੇ ਸਮੇਂ ਜੀਪ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਦੌਰਾਨ ਜੀਪ 'ਚ 8 ਬੱਚੇ ਸਵਾਰ ਸਨ, ਜਿਨ੍ਹਾਂ 'ਚ 6 ਬੱਚੇ ਜ਼ਖਮੀ ਹੋਏ ਸਨ।


Related News