ਸੋਲਨ ’ਚ ਸਕੂਲ ਬੱਸ ਬੇਕਾਬੂ ਹੋ ਕੇ ਕੰਧ ਨਾਲ ਟਕਰਾਈ, 24 ਬੱਚੇ ਜ਼ਖ਼ਮੀ
Saturday, Aug 27, 2022 - 05:10 PM (IST)

ਸ਼ਿਮਲਾ– ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਇਕ ਸਕੂਲੀ ਬੱਸ ਕੰਧ ਨਾਲ ਟਕਰਾ ਗਈ ਜਿਸ ਵਿਚ ਸਵਾਰ 24 ਬੱਚੇ ਜ਼ਖ਼ਮੀ ਹੋ ਗਏ। ਰਾਜ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਇਹ ਬੱਸ ਦੁਰਘਟਨਾ ਤਕਨੀਕੀ ਖਰਾਬੀ ਕਾਰਨ ਹੋਈ ਹੈ।
ਜਾਣਕਾਰੀ ਮੁਤਾਬਕ, ਸੋਲਨ ਜ਼ਿਲ੍ਹੇ ਦੇ ਮੰਗਲ ’ਚ ਕੁਝ ਤਕਨੀਕੀ ਖਰਾਬੀ ਕਾਰਨ ਸਕੂਲ ਬੱਸ ਇਕ ਸੀਮੇਂਟ ਕੰਪਨੀ ਦੇ ਕੋਲ ਇਕ ਕੰਧ ਨਾਲ ਟਕਰਾ ਗਈ। ਵਿਭਾਗ ਮੁਤਾਬਕ, ਜ਼ਖ਼ਮੀ ਬੱਚਿਆਂ ਨੂੰ ਇਲਾਜ ਲਈ ਨਜ਼ਦੀਕ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।