ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ, ਮੌਕੇ 'ਤੇ ਪਿਆ ਚੀਕ-ਚਿਹਾੜਾ
Thursday, Apr 17, 2025 - 01:03 PM (IST)

ਨੋਇਡਾ- ਗਾਜ਼ੀਆਬਾਦ ਦੇ ਇਕ ਸਕੂਲ ਦੀ ਬੱਸ ਵੀਰਵਾਰ ਨੂੰ ਥਾਣਾ ਬਿਸਰਖ ਖੇਤਰ ਵਿਚ ਚਾਰ ਮੂਰਤੀ ਚੌਰਾਹੇ 'ਤੇ ਬੇਕਾਬੂ ਹੋ ਕੇ ਇਕ ਦਰੱਖ਼ਤ ਨਾਲ ਟਕਰਾ ਗਈ, ਜਿਸ ਨਾਲ ਬੱਸ ਵਿਚ ਸਵਾਰ 4 ਬੱਚੇ ਜ਼ਖਮੀ ਹੋ ਗਏ। ਬੱਸ 'ਚ 17 ਬੱਚੇ ਸਵਾਰ ਸਨ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਅਤੇ ਬੱਸ ਵਿਚ ਸਵਾਰ ਬੱਚਿਆਂ ਨੂੰ ਦੂਜੀ ਬੱਸ ਤੋਂ ਸਕੂਲ ਭੇਜਿਆ। ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਦਰਮਿਆਨ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਸੁਣ ਕੇ ਘਬਰਾਏ ਮਾਪੇ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਅਤੇ ਬੰਸ ਕੰਡਕਟਰ 'ਤੇ ਲਾਪ੍ਰਵਾਹੀ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ- ਹੈਲੋ! ਸ਼ਹਿਰ 'ਚ ਹੋਣਗੇ ਬੰਬ ਧਮਾਕੇ, ਇਕ ਫੋਨ ਨੇ ਪੁਲਸ ਨੂੰ ਪਾ 'ਤੀਆਂ ਭਾਜੜਾਂ
ਓਧਰ ਪੁਲਸ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਥਾਣਾ ਬਿਸਰਖ ਖੇਤਰ ਦੇ ਚਾਰ ਮੂਰਤੀ ਚੌਰਾਹੇ 'ਤੇ ਇਕ ਸਕੂਲੀ ਬੱਸ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਉਣ ਦੀ ਸੂਚਨਾ ਮਿਲੀ। ਉਨ੍ਹਾਂ ਨੇ ਦੱਸਿਆ ਕਿ ਇਹ ਬੱਸ ਗਾਜ਼ੀਆਬਾਦ ਦੇ ਪ੍ਰਤਾਪ ਵਿਹਾਰ ਸਥਿਤ ਬਲੂਮ ਪਬਲਿਕ ਸਕੂਲ ਦੀ ਹੈ ਅਤੇ ਇਸ ਵਿਚ 17 ਬੱਚੇ ਸਵਾਰ ਸਨ। ਬੁਲਾਰੇ ਨੇ ਦੱਸਿਆ ਕਿ ਇਸ ਘਟਨਾ ਵਿਚ 8ਵੀਂ ਜਮਾਤ ਦੀ 13 ਸਾਲਾ ਅਨਯਾ, 7ਵੀਂ ਜਮਾਤ ਦੇ 12 ਸਾਲਾ ਕੁਸ਼ੰਕ, 11ਵੀਂ ਜਮਾਤ ਦੇ 16 ਸਾਲਾ ਸ਼ੌਰਿਆ, ਦੂਜੀ ਜਮਾਤ ਦੇ 6 ਸਾਲਾ ਸੰਸਥਿਤਾ ਅਤੇ ਬੱਸ ਡਰਾਈਵਰ ਭਗਵਾਨ ਸਿੰਘ (ਉਮਰ 48 ਸਾਲ) ਨੂੰ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ- ਔਰਤਾਂ ਲਈ ਖੁਸ਼ਖ਼ਬਰੀ; ਅੱਜ ਖ਼ਾਤਿਆਂ 'ਚ ਆਉਣਗੇ 1250 ਰੁਪਏ
ਕੁਝ ਹੋਰ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਪੁਲਸ ਨੇ ਦੂਜੀ ਬੱਸ ਮੰਗਵਾ ਕੇ ਬੱਚਿਆਂ ਨੂੰ ਸਕੂਲ ਭਿਜਵਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਨੁਕਸਾਨੀ ਬੱਸ ਨੂੰ ਕਰੇਨ ਦੀ ਮਦਦ ਨਾਲ ਵਰਕਸ਼ਾਪ ਵਿਚ ਭੇਜਿਆ ਗਿਆ ਹੈ।
ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8