ਸਕੂਲ ''ਚ ਦਾਤ ਲੈ ਵੜਿਆ ਹਮਲਾਵਰ, ਵਿਦਿਆਰਥੀਆਂ ਸਾਹਮਣੇ ਮਿਡ-ਡੇ-ਮੀਲ ਵਰਕਰ ਦਾ ਕਤਲ

Thursday, Feb 12, 2026 - 03:08 PM (IST)

ਸਕੂਲ ''ਚ ਦਾਤ ਲੈ ਵੜਿਆ ਹਮਲਾਵਰ, ਵਿਦਿਆਰਥੀਆਂ ਸਾਹਮਣੇ ਮਿਡ-ਡੇ-ਮੀਲ ਵਰਕਰ ਦਾ ਕਤਲ

ਕਾਂਗੜਾ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਤੋਂ ਇਕ ਬੇਹੱਦ ਮੰਦਭਾਗੀ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੇਹਰਾ ਦੇ ਗ੍ਰਾਮ ਪੰਚਾਇਤ ਚਨੌਰ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ 'ਚ ਵੀਰਵਾਰ ਦੁਪਹਿਰ ਨੂੰ ਇਕ ਸਿਰਫਿਰੇ ਹਮਲਾਵਰ ਨੇ ਮਿਡ-ਡੇ-ਮੀਲ ਬਣਾ ਰਹੀ ਇਕ ਮਹਿਲਾ ਵਰਕਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਦਾਤ ਨਾਲ ਕੀਤਾ ਹਮਲਾ 

ਜਾਣਕਾਰੀ ਅਨੁਸਾਰ 58 ਸਾਲਾ ਸੁਲੋਚਨਾ ਦੇਵੀ ਸਕੂਲ 'ਚ ਮਿਡ-ਡੇ-ਮੀਲ ਬਣਾ ਰਹੀ ਸੀ, ਜਦੋਂ ਇਕ ਅਣਪਛਾਤੇ ਵਿਅਕਤੀ ਨੇ ਉਸ 'ਤੇ ਦਾਤ (ਤੇਜ਼ਧਾਰ ਹਥਿਆਰ) ਨਾਲ ਹਮਲਾ ਕਰ ਦਿੱਤਾ। ਸਕੂਲ ਦੀ ਸੈਂਟਰ ਹੈੱਡ ਟੀਚਰ ਸਰਿਤਾ ਦੇਵੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਬੱਚਿਆਂ ਦੇ ਚੀਕਣ ਦੀ ਆਵਾਜ਼ ਸੁਣੀ ਤਾਂ ਉਹ ਤੁਰੰਤ ਬਾਹਰ ਆਏ। ਉਨ੍ਹਾਂ ਦੇਖਿਆ ਕਿ ਹਮਲਾਵਰ ਸੁਲੋਚਨਾ ਦੇਵੀ 'ਤੇ ਵਾਰ ਕਰ ਰਿਹਾ ਸੀ।

ਅਧਿਆਪਕਾਂ ਨੇ ਦਿਖਾਈ ਬਹਾਦਰੀ 

ਘਟਨਾ ਦੌਰਾਨ ਸਕੂਲ ਦੇ ਅਧਿਆਪਕਾਂ ਨੇ ਬਹਾਦਰੀ ਦਿਖਾਉਂਦੇ ਹੋਏ ਤੁਰੰਤ ਬੱਚਿਆਂ ਨੂੰ ਕਮਰਿਆਂ 'ਚ ਬੰਦ ਕਰ ਦਿੱਤਾ ਤਾਂ ਜੋ ਉਨ੍ਹਾਂ ਨੂੰ ਹਮਲਾਵਰ ਤੋਂ ਬਚਾਇਆ ਜਾ ਸਕੇ। ਜਦੋਂ ਅਧਿਆਪਕਾਂ ਨੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨੇੜਲੇ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਵੀ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਪੱਥਰ ਮਾਰ ਕੇ ਹਮਲਾਵਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਗਿਆ।

ਇਲਾਕੇ 'ਚ ਦਹਿਸ਼ਤ ਦਾ ਮਾਹੌਲ 

ਘਟਨਾ ਦੀ ਸੂਚਨਾ ਮਿਲਦੇ ਹੀ ਡਾਡਾਸੀਬਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਹਾਲਾਂਕਿ ਕਤਲ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕਾਂ, ਮਾਪਿਆਂ ਅਤੇ ਅਧਿਆਪਕਾਂ 'ਚ ਭਾਰੀ ਗੁੱਸਾ ਅਤੇ ਡਰ ਦਾ ਮਾਹੌਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News