ਅਨੁਸੂਚਿਤ ਜਨਜਾਤੀ ਦੀ ਕੁੜੀ ਨੇ ਪਾਸ ਕੀਤੀ ਨੀਟ 2021, ਜੰਮੂ-ਕਸ਼ਮੀਰ ਦੇ ਬੱਚਿਆਂ ਲਈ ਬਣੀ ਮਿਸਾਲ
Thursday, Feb 10, 2022 - 11:31 AM (IST)
ਸ਼ੋਪੀਆਂ- ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਇਕ ਅਨੁਸੂਚਿਤ ਜਨਜਾਤੀ ਦੀ ਕੁੜੀ ਨੇ ਨੀਟ 2021 ਕੁਆਲੀਫਾਈ ਕਰ ਕੇ ਆਪਣੇ ਅਤੇ ਆਪਣੇ ਪੂਰੇ ਸਮਾਜ ਦਾ ਨਾਮ ਰੋਸ਼ਨ ਕੀਤਾ। ਦਰਅਸਲ ਸ਼ੋਪੀਆਂ 'ਚ ਇਕ ਗੁੱਜਰ ਭਾਈਚਾਰੇ ਦੀ ਕੁੜੀ ਜਬੀਨਾ ਬਸ਼ੀਰ ਨੀਟ 2021 ਕੁਆਲੀਫਾਈ ਕਰ ਕੇ ਐੱਮ.ਬੀ.ਬੀ.ਐੱਸ. ਲਈ ਚੁਣੀ ਗਈ। ਜਬੀਨਾ ਨੇ ਦੱਸਿਆ,''ਮੇਰਾ ਬਚਪਨ ਤੋਂ ਡਾਕਟਰ ਬਣਨ ਦਾ ਸੁਫ਼ਨਾ ਸੀ। ਮੈਂ ਜੰਮੂ ਕਸ਼ਮੀਰ ਲਈ ਕੁਝ ਕਰਨਾ ਸੀ ਤਾਂ ਜੋ ਆਪਣੇ ਭਾਈਚਾਰੇ ਦੇ ਬੱਚਿਆਂ ਨੂੰ ਉਤਸ਼ਾਹਤ ਕਰ ਸਕਾਂ।''
ਜਬੀਨਾ ਨੇ ਕਿਹਾ ਨੀਟ ਕੁਆਲੀਫਾਈ ਕਰਨ ਵਾਲੀ ਮੈਂ ਅਨੁਸੂਚਿਤ ਜਨਜਾਤੀ ਦੀ ਪਹਿਲੀ ਕੁੜੀ ਹਾਂ ਅਤੇ ਮੈਨੂੰ ਪਰਿਵਾਰ ਦਾ ਬਹੁਤ ਸਮਰਥਨ ਮਿਲਿਆ। ਜਬੀਨਾ ਬਸ਼ੀਰ ਦੇ ਪਿਤਾ ਇਕ ਕਿਸਾਨ ਹਨ। ਉੱਥੇ ਹੀ ਮਾਂ ਆਂਗਨਵਾੜੀ ਵਰਕਰ ਹੈ। ਧੀ ਦੀ ਉਪਲੱਬਧੀ 'ਤੇ ਦੋਵੇਂ ਬਹੁਤ ਖ਼ੁਸ਼ ਹਨ। ਜਬੀਨਾ ਨੇ ਕਿਹਾ,''ਮੇਰੇ ਪਾਪਾ ਪੇਸ਼ੇ ਤੋਂ ਕਿਸਾਨ ਹਨ ਪਰ ਕਿਸਾਨ ਹੋਣ ਦੇ ਬਾਵਜੂਦ ਉਨ੍ਹਾਂ ਦੀ ਸੋਚ ਚੰਗੀ ਸੀ ਅਤੇ ਮੈਨੂੰ ਉਨ੍ਹਾਂ ਦਾ ਸਮਰਥਨ ਬਹੁਤ ਮਿਲਿਆ। ਮੇਰੀ ਮਾਂ ਆਂਗਨਵਾੜੀ ਵਰਕਰ ਹੈ ਅਤੇ ਉਨ੍ਹਾਂ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ