ਹਰਿਆਣਾ ਰੋਡਵੇਜ਼ ਲਈ ਈ-ਟਿਕਟਿੰਗ ਮਸ਼ੀਨਾਂ ਦੀ ਖਰੀਦ ’ਚ ਕਰੋੜਾਂ ਦੇ ਘਪਲੇ ਦਾ ਦੋਸ਼
Tuesday, Jun 11, 2019 - 07:50 PM (IST)
ਹਿਸਾਰ– ਹਰਿਆਣਾ ਰੋਡਵੇਜ਼ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਹਰਿਆਣਾ ਰੋਡਵੇਜ਼ ਜੁਆਇੰਟ ਮੁਲਾਜ਼ਮ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਦਲਬੀਰ ਨੇ ਦੋਸ਼ ਲਾਇਆ ਹੈ ਕਿ ਰੋਡਵੇਜ਼ ਲਈ ਖਰੀਦੀਆਂ ਜਾ ਰਹੀਆਂ ਈ-ਟਿਕਟਿੰਗ ਮਸ਼ੀਨਾਂ ਵਿਚ ਕਰੋੜਾਂ ਦਾ ਘਪਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀਆਂ ਮਸ਼ੀਨਾਂ ਰਾਜਸਥਾਨ, ਪੰਜਾਬ ਅਤੇ ਹਿਮਾਚਲ ਵਿਚ 6 ਤੋਂ 8 ਹਜ਼ਾਰ ਰੁਪਏ ਵਿਚ ਖਰੀਦੀਆਂ ਗਈਆਂ ਹਨ, ਉਹ ਹਰਿਆਣਾ ਵਿਚ 15 ਤੋਂ 16 ਹਜ਼ਾਰ ਰੁਪਏ ਵਿਚ ਖਰੀਦੀਆਂ ਜਾ ਰਹੀਆਂ ਹਨ। ਇਸਦੀ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
