ਸਬਰੀਮਾਲਾ ਜਾਣ ਤੋਂ ਰੋਕੀ ਗਈ ਦੂਜੀ ਔਰਤ ਵੀ ਪੁੱਜੀ ਸੁਪਰੀਮ ਕੋਰਟ

Thursday, Dec 05, 2019 - 04:48 PM (IST)

ਸਬਰੀਮਾਲਾ ਜਾਣ ਤੋਂ ਰੋਕੀ ਗਈ ਦੂਜੀ ਔਰਤ ਵੀ ਪੁੱਜੀ ਸੁਪਰੀਮ ਕੋਰਟ

ਨਵੀਂ ਦਿੱਲੀ—ਸੁਪਰੀਮ ਕੋਰਟ ਕੇਰਲ ਦੀ ਉਸ ਔਰਤ ਦੀ ਪਟੀਸ਼ਨ 'ਚ ਅਗਲੇ ਹਫਤੇ ਸੁਣਵਾਈ ਕਰਨ ਲਈ ਅੱਜ ਭਾਵ ਵੀਰਵਾਰ ਸਹਿਮਤ ਹੋ ਗਈ, ਜਿਸ ਨੂੰ ਸਬਰੀਮਾਲਾ ਮੰਦਰ 'ਚ ਦਾਖਲ ਹੋਣ ਤੋਂ ਕਥਿਤ ਤੌਰ 'ਤੇ ਰੋਕਿਆ ਗਿਆ ਸੀ। ਔਰਤ ਨੇ ਆਪਣੀ ਪਟੀਸ਼ਨ 'ਚ ਦੋਸ਼ ਲਾਇਆ ਹੈ ਕਿ ਮੰਦਰ 'ਚ ਹਰ ਉਮਰ ਵਰਗ ਦੀਆਂ ਔਰਤਾਂ ਨੂੰ ਦਾਖਲਾ ਹੋਣ 'ਤੇ ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ਉਸ ਨੂੰ ਰੋਕਿਆ ਗਿਆ। ਚੀਫ ਜਸਟਿਸ ਐੱਸ.ਏ. ਬੋਬੜੇ 'ਤੇ ਆਧਾਰਤ ਬੈਂਚ ਨੇ ਸੀਨੀਅਰ ਵਕੀਲ ਇੰਦਰਾ ਜੈਸਿੰਘ ਦੀਆਂ ਦਲੀਲਾਂ 'ਤੇ ਵਿਚਾਰ ਕੀਤਾ। ਮਾਣਯੋਗ ਬੈਂਚ ਨੇ ਕਿਹਾ ਕਿ ਪਹਿਲਾਂ ਤੋਂ ਦਾਇਰ ਹੋਈ ਇਕ ਪਟੀਸ਼ਨ ਦੇ ਨਾਲ ਹੀ ਇਸ ਪਟੀਸ਼ਨ 'ਤੇ ਵੀ ਅਗਲੇ ਹਫਤੇ ਸੁਣਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਬੁੱਧਵਾਰ ਫਾਤਿਮਾ ਨਾਮੀ ਇਕ ਔਰਤ ਨੇ ਵੀ ਪਟੀਸ਼ਨ ਦਾਇਰ ਕੀਤੀ ਸੀ।


author

Iqbalkaur

Content Editor

Related News