ਸਾਉਣ ਦੇ ਸ਼ੁਰੂਆਤੀ ਹਫਤੇ ਮਹਾਕਾਲੇਸ਼ਵਰ ਮੰਦਰ ਨੂੰ ਇਕ ਕਰੋੜ ਰੁਪਏ ਦੀ ਆਮਦਨ

07/25/2019 2:05:24 PM

ਉਜੈਨ— ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਭਗਵਾਨ ਸ਼੍ਰਈ ਮਹਾਕਾਲੇਸ਼ਵਰ ਮੰਦਰ ਨੂੰ ਸਾਉਣ ਮਹੀਨੇ ਦੇ ਸ਼ੁਰੂਆਤੀ ਹਫ਼ਤੇ 'ਚ ਇਕ ਕਰੋੜ ਰੁਪਏ ਤੋਂ ਵਧ ਆਮਦਨ ਪ੍ਰਾਪਤ ਹੋਈ ਹੈ। ਮਹਾਕਾਲੇਸ਼ਵਰ ਦੇਸ਼ ਦਾ ਇਕ ਮਾਤਰ ਅਜਿਹਾ ਸ਼ਿਵ ਮੰਦਰ ਹੈ, ਜਿੱਥੇ ਹਰ ਦਿਨ ਸਵੇਰੇ ਭਸਮ ਆਰਤੀ ਹੁੰਦੀ ਹੈ। ਸਾਲਾਂ ਪੁਰਾਣੀ ਭਸਮ ਆਰਤੀ ਦੀ ਪਰੰਪਰਾ ਨੂੰ ਦੇਖਣ ਲਈ ਸਾਉਣ ਸਮੇਤ ਹੋਰ ਦਿਨਾਂ 'ਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਇੱਥੇ ਆਉਂਦੇ ਹਨ। ਸਾਉਣ 'ਚ ਇਨ੍ਹਾਂ ਦੀ ਗਿਣਤੀ ਹੋਰ ਵਧ ਜਾਂਦੀ ਹੈ। ਸਾਉਣ ਦੇ ਪਹਿਲੇ ਸੋਮਵਾਰ ਨੂੰ ਭਸਮ ਆਰਤੀ 'ਚ ਸ਼ਾਮਲ ਸ਼ਰਧਾਲੂਆਂ ਦੀ ਗਿਣਤੀ ਕਰੀਬ 1300 ਤੱਕ ਪਹੁੰਚ ਗਈ ਸੀ। ਮੰਦਰ ਵਲੋਂ ਜਾਰੀ ਬਿਆਨ 'ਚ ਦੱਸਿਆ ਕਿ 17 ਜੁਲਾਈ ਤੋਂ ਸ਼ੁਰੂ ਹੋਏ ਸਾਉਣ ਮਹੀਨੇ 'ਚ ਇਕ ਹਫਤੇ (23 ਜੁਲਾਈ) ਤੱਕ ਭਗਤਾਂ ਵਲੋਂ ਦਾਨ ਰਾਸ਼ੀ, ਪ੍ਰਸਾਦ, ਅਭਿਸ਼ੇਕ, ਜਲਦ ਦਰਸ਼ਨ ਨਾਲ ਇਕ ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ।PunjabKesariਮੰਦਰ ਪ੍ਰਬੰਧਨ ਕਮੇਟੀ ਦੇ ਉੱਪ ਪ੍ਰਸ਼ਾਸਕ ਆਸ਼ੂਤੋਸ਼ ਗੋਸਵਾਮੀ ਨੇ ਦੱਸਿਆ ਕਿ ਮੰਦਰ ਨੂੰ ਸਭ ਤੋਂ ਵਧ ਲੱਡੂ ਪ੍ਰਸਾਦ ਅਤੇ ਸਿੱਕਿਆਂ ਤੋਂ 57 ਲੱਖ 5 ਹਜ਼ਾਰ 730 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਇਸੇ ਤਰ੍ਹਾਂ ਮੰਦਰ 'ਚ ਜਲਦ ਦਰਸ਼ਨ ਟਿਕਿਟ (250 ਰੁਪਏ) ਤੋਂ 26 ਲੱਖ 27 ਹਜ਼ਾਰ 750 ਰੁਪਏ, ਅਭਿਸ਼ੇਕ ਅਤੇ ਭੇਂਟ ਰਸੀਦਾਂ ਤੋਂ 26 ਲੱਖ 313 ਰੁਪਏ ਅਤੇ ਮੰਦਰ 'ਚ ਚੱਲਣ ਵਾਲੇ ਅੰਨ ਖੇਤਰ ਤੋਂ 2 ਲੱਖ 25 ਹਜ਼ਾਰ 516 ਰੁਪਏ ਦੀ ਆਮਦਨ ਪ੍ਰਾਪਤ ਹੋਈ ਹੈ।


DIsha

Content Editor

Related News