''ਮੈਂ ਪ੍ਰੈਗਨੈਂਟ ਹਾਂ'' ਕਹਿ ਕੇ ਮੁਸਕਾਨ ਨੇ ਮੰਗੀ ਜ਼ਮਾਨਤ ਪਰ ਕੋਰਟ ਨੇ...
Sunday, May 04, 2025 - 01:33 PM (IST)

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਮਸ਼ਹੂਰ ਸੌਰਭ ਰਾਜਪੂਤ ਕਤਲ ਕੇਸ 'ਚ ਸ਼ਨੀਵਾਰ (3 ਮਈ, 2025) ਨੂੰ ਇਕ ਮਹੱਤਵਪੂਰਨ ਮੋੜ ਆਇਆ, ਜਦੋਂ ਐਂਟੀ ਕਰਪਸ਼ਨ (ਸੈਕਿੰਡ) ਕੋਰਟ ਨੇ ਮੁੱਖ ਦੋਸ਼ੀ ਮੁਸਕਾਨ ਰਸਤੋਗੀ ਅਤੇ ਸਾਹਿਲ ਸ਼ੁਕਲਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਵਧੀਕ ਜ਼ਿਲ੍ਹਾ ਜੱਜ ਪਵਨ ਕੁਮਾਰ ਸ਼ੁਕਲਾ ਦੀ ਅਦਾਲਤ 'ਚ ਸੁਣਵਾਈ ਦੌਰਾਨ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਗਈਆਂ ਪਰ ਮਾਮਲੇ ਦੀ ਗੰਭੀਰਤਾ ਅਤੇ ਸਬੂਤਾਂ ਨੂੰ ਦੇਖਦੇ ਹੋਏ ਅਦਾਲਤ ਨੇ ਮੁਲਜ਼ਮਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : 1984 ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਦਿੱਤਾ ਵੱਡਾ ਬਿਆਨ
ਪ੍ਰਾਪਤ ਜਾਣਕਾਰੀ ਅਨੁਸਾਰ, ਮੁਸਕਾਨ ਰਸਤੋਗੀ ਵਲੋਂ ਜ਼ਮਾਨਤ ਲਈ ਉਸ ਦੇ ਗਰਭਵਤੀ ਹੋਣ ਦਾ ਹਵਾਲਾ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਵਕੀਲ ਰੇਖਾ ਜੈਨ ਨੇ ਦਲੀਲ ਦਿੱਤੀ ਕਿ ਕੋਈ ਚਸ਼ਮਦੀਦ ਗਵਾਹ ਮੌਜੂਦ ਨਹੀਂ ਹੈ ਅਤੇ ਐੱਫਆਈਆਰ 'ਚ ਦੇਰੀ ਹੋਈ। ਦੂਜੇ ਪਾਸੇ, ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਕਤਲ ਯੋਜਨਾਬੱਧ ਸੀ ਅਤੇ ਸਬੂਤ ਬਹੁਤ ਮਜ਼ਬੂਤ ਸਨ। ਉਨ੍ਹਾਂ ਇਹ ਵੀ ਕਿਹਾ ਕਿ ਜ਼ਮਾਨਤ ਮਿਲਣ ਦੀ ਸਥਿਤੀ 'ਚ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਜਿਸ ਤੋਂ ਬਾਅਦ ਅਦਾਲਤ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ਨੂੰ ਸਵੀਕਾਰ ਕਰ ਲਿਆ ਅਤੇ ਦੋਵਾਂ ਮੁਲਜ਼ਮਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਪੁਲਸ ਅਨੁਸਾਰ 3 ਮਾਰਚ 2025 ਨੂੰ ਸੌਰਭ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਦੋਸ਼ ਹੈ ਕਿ ਮੁਸਕਾਨ ਨੇ ਆਪਣੇ ਪ੍ਰੇਮੀ ਸਾਹਿਲ ਨਾਲ ਮਿਲ ਕੇ ਸੌਰਭ ਦਾ ਕਤਲ ਕੀਤਾ ਅਤੇ ਉਸ ਦੀ ਲਾਸ਼ ਨੂੰ ਟੁਕੜਿਆਂ 'ਚ ਕੱਟ ਕੇ ਨੀਲੇ ਡਰੰਮ 'ਚ ਸੀਮੈਂਟ ਨਾਲ ਸੀਲ ਕਰ ਦਿੱਤਾ। ਇਸ ਵਾਰਦਾਤ ਤੋਂ ਬਾਅਦ ਦੋਵੇਂ ਦੋਸ਼ੀ ਸ਼ਿਮਲਾ, ਮਨਾਲੀ ਅਤੇ ਕਸੋਲ ਦੀ ਸੈਰ 'ਤੇ ਨਿਕਲ ਗਏ ਸਨ। ਪੁਲਸ ਨੇ 19 ਮਾਰਚ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8