ਸੌਰਭ ਕਤਲਕਾਂਡ: ਪ੍ਰੇਮੀ ਸਾਹਿਲ ਦੇ ਕਮਰੇ ਦੇ ਅੰਦਰਲੇ ਭਿਆਨਕ ਰਾਜ਼, ਪੜ੍ਹ ਹੋਵੋਗੇ ਹੈਰਾਨ
Friday, Mar 21, 2025 - 04:32 PM (IST)

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ 'ਚ ਸੌਰਭ ਰਾਜਪੂਤ ਦੇ ਕਤਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਸੌਰਭ ਦਾ ਕਤਲ ਉਸ ਦੀ ਹੀ ਪਤਨੀ ਮੁਸਕਾਨ ਨੇ ਆਪਣੇ ਪ੍ਰੇਮੀ ਸਾਹਿਲ ਨਾਲ ਮਿਲ ਕੇ ਕੀਤਾ ਸੀ। ਇਨ੍ਹਾਂ ਦੋਹਾਂ ਬਾਰੇ ਕਈ ਖ਼ੁਲਾਸੇ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁਸਕਾਨ ਅਤੇ ਉਸ ਦੇ ਪ੍ਰੇਮੀ ਸਾਹਿਲ ਨੇ ਲੰਬੇ ਸਮੇਂ ਤੋਂ ਸੌਰਭ ਦੇ ਕਤਲ ਦੀ ਯੋਜਨਾ ਬਣਾ ਰੱਖੀ ਸੀ। ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਅਸਫ਼ਲ ਰਹੀ, ਪਰ 4 ਮਾਰਚ ਨੂੰ ਮੁਸਕਾਨ ਨੇ ਆਪਣੇ ਪਤੀ ਸੌਰਭ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸੌਰਭ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਇਕ ਡਰੰਮ 'ਚ ਭਰ ਕੇ ਸੀਮੈਂਟ ਨਾਲ ਭਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਕਤਲ ਮਗਰੋਂ ਦੋਵੇਂ ਪ੍ਰੇਮੀ-ਪ੍ਰੇਮਿਕਾ ਬਿਨਾਂ ਕਿਸੇ ਡਰ ਦੇ ਹਿਮਾਚਲ ਘੁੰਮਣ ਨਿਕਲ ਗਏ।
ਤੰਤਰ-ਮੰਤਰ 'ਚ ਵਿਸ਼ਵਾਸ ਰੱਖਦਾ ਸੀ ਸਾਹਿਲ
ਸਾਹਿਲ ਜੋ ਤੰਤਰ-ਮੰਤਰ ਅਤੇ ਜਾਦੂ-ਟੋਨੇ ਵਿਚ ਵਿਸ਼ਵਾਸ ਕਰਦਾ ਸੀ। ਉਸ ਦੀ ਮਾਂ ਕਈ ਸਾਲ ਪਹਿਲਾਂ ਮਰ ਚੁੱਕੀ ਹੈ। ਬਾਵਜੂਦ ਇਸ ਦੇ ਸਾਹਿਲ ਦਾ ਮੰਨਣਾ ਸੀ ਕਿ ਉਸ ਦੀ ਮਾਂ ਉਸ ਨਾਲ ਗੱਲਬਾਤ ਕਰਦੀ ਹੈ। ਮੁਸਕਾਨ ਨੇ ਇਸ ਗੱਲ ਦਾ ਫਾਇਦਾ ਚੁੱਕਿਆ ਅਤੇ ਸਨੈਪਚੈੱਟ 'ਤੇ ਤਿੰਨ ਜਾਅਲੀ ਆਈਡੀ ਬਣਾਈਆਂ, ਜਿਸ 'ਚੋਂ ਇਕ ਉਸ ਦੀ ਮਾਂ ਦੇ ਨਾਂ 'ਤੇ ਸੀ। ਉਹ ਇਨ੍ਹਾਂ ਅਕਾਊਂਟਸ ਤੋਂ ਸਾਹਿਲ ਨੂੰ ਮੈਸੇਜ ਭੇਜਦੀ ਸੀ, ਜਿਸ ਵਿਚ ਲਿਖਿਆ ਸੀ ਕਿ ਮੁਸਕਾਨ ਚੰਗੀ ਕੁੜੀ ਹੈ, ਤੂੰ ਉਸ ਨਾਲ ਖੁਸ਼ ਰਹੇਗਾ।
ਕੋਈ ਸਾਧਾਰਣ ਵਿਅਕਤੀ ਨਹੀਂ ਹੈ ਸਾਹਿਲ
ਇਸ ਖ਼ੌਫਨਾਕ ਕੇਸ ਦਾ ਇਕ ਹੋਰ ਪਹਿਲੂ ਸਾਹਿਲ ਦਾ ਘਰ ਹੈ, ਜਿਸ ਦੀਆਂ ਕੰਧਾਂ ਅਜੀਬੋ-ਗਰੀਬ ਤਸਵੀਰਾਂ ਅਤੇ ਤਾਂਤਰਿਕ ਚਿੰਨ੍ਹਾਂ ਨਾਲ ਭਰੀ ਹੋਈ ਸੀ। ਪੁਲਸ ਨੇ ਵੇਖਿਆ ਕਿ ਕੰਧਾਂ 'ਤੇ ਭਗਵਾਨ ਸ਼ਿਵ ਦੀਆਂ ਤਸਵੀਰਾਂ ਅਤੇ ਲਾਲ ਤੇ ਕਾਲੇ ਰੰਗ ਨਾਲ ਬਣਾਏ ਗਏ ਰਹੱਸਮਈ ਚਿੰਨ੍ਹ ਸਨ। ਅਜਿਹਾ ਲੱਗ ਰਿਹਾ ਸੀ ਕਿ ਇਹ ਕਮਰਾ ਕਿਸੇ ਸਾਧਾਰਣ ਵਿਅਕਤੀ ਦਾ ਨਹੀਂ, ਸਗੋਂ ਕਿਸੇ ਖ਼ਤਰਨਾਕ ਵਿਅਕਤੀ ਦਾ ਹੈ।
ਜਾਣੋ ਕਤਲ ਦੀ ਪੂਰੀ ਯੋਜਨਾ
ਮੇਰਠ ਦੇ SP ਸਿਟੀ ਆਯੂਸ਼ ਵਿਕਰਮ ਸਿੰਘ ਨੇ ਦੱਸਿਆ ਕਿ ਮੁਸਕਾਨ ਅਤੇ ਸਾਹਿਲ ਨੇ ਕਤਲ ਲਈ ਬਾਜ਼ਾਰ ਤੋਂ ਚਾਕੂ ਖਰੀਦਿਆ ਸੀ। ਪਹਿਲਾਂ ਯੋਜਨਾ ਸੀ ਕਿ ਸੌਰਭ ਨੂੰ ਸ਼ਰਾਬ ਵਿਚ ਮਿਲਾ ਕੇ ਨਸ਼ੀਲੀਆਂ ਗੋਲੀਆਂ ਦਿੱਤੀਆਂ ਜਾਣਗੀਆਂ ਪਰ ਉਸ ਨੇ ਪੀਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ 4 ਮਾਰਚ ਨੂੰ ਮੁਸਕਾਨ ਨੇ ਸੌਰਭ ਨੂੰ ਕੋਫਤੇ ਦੀ ਸਬਜ਼ੀ 'ਚ ਮਿਲਾ ਕੇ ਨਸ਼ੀਲੀ ਗੋਲੀ ਦਿੱਤੀ। ਜਦੋਂ ਸੌਰਭ ਬੇਹੋਸ਼ ਹੋ ਗਿਆ ਤਾਂ ਮੁਸਕਾਨ ਨੇ ਚਾਕੂ ਨਾਲ ਉਸ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਲਾਸ਼ਾਂ ਦੇ ਟੁਕੜੇ-ਟੁਕੜੇ ਕੀਤੇ ਅਤੇ ਡਰੰਮਾ 'ਚ ਪਾ ਕੇ ਸੀਮੈਂਟ ਨਾਲ ਭਰ ਦਿੱਤਾ ਗਿਆ।