ਸਾਊਦੀ ਅਰਬ ਸਰਕਾਰ ਨੇ ਸਮੁੰਦਰੀ ਰਸਤੇ ਹੱਜ ਯਾਤਰਾ ਲਈ ਦਿੱਤੀ ਪ੍ਰਵਾਨਗੀ

Tuesday, Jan 09, 2018 - 02:22 AM (IST)

ਸਾਊਦੀ ਅਰਬ ਸਰਕਾਰ ਨੇ ਸਮੁੰਦਰੀ ਰਸਤੇ ਹੱਜ ਯਾਤਰਾ ਲਈ ਦਿੱਤੀ ਪ੍ਰਵਾਨਗੀ

ਨਵੀਂ ਦਿੱਲੀ— ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਐੱਮ. ਏ. ਨਕਵੀ ਨੇ ਕਿਹਾ ਹੈ ਕਿ ਸਾਊਦੀ ਅਰਬ ਸਰਕਾਰ ਨੇ ਭਾਰਤ ਨੂੰ ਸਮੁੰਦਰੀ ਜਹਾਜ਼ ਰਾਹੀਂ ਹੱਜ ਯਾਤਰਾ ਬਾਰੇ ਹਰੀ ਝੰਡੀ ਦੇ ਦਿੱਤੀ ਹੈ। ਦੋਹਾਂ ਦੇਸ਼ਾਂ ਦੇ ਸਬੰਧਤ ਅਧਿਕਾਰੀ ਲੋੜੀਂਦੀ ਰਸਮੀ ਕਾਰਵਾਈ ਅਤੇ ਤਕਨੀਕੀ ਪੱਖਾਂ 'ਤੇ ਹੁਣ ਕੰਮ ਸ਼ੁਰੂ ਕਰਨਗੇ ਤਾਂ ਜੋ ਆਉਣ ਵਾਲੇ ਸਾਲਾਂ 'ਚ ਸਮੁੰਦਰੀ ਰਸਤਿਓਂ ਹੱਜ ਯਾਤਰਾ ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਸਕੇ।
ਇਕ ਸਰਕਾਰੀ ਬਿਆਨ ਮੁਤਾਬਿਕ ਸਾਊਦੀ ਅਰਬ ਦੇ ਮੱਕਾ 'ਚ ਨਕਵੀ ਨੇ ਸਾਊਦੀ ਅਰਬ ਦੇ ਹੱਜ ਮੰਤਰੀ ਨਾਲ ਇਸ ਸਬੰਧੀ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਸਾਊਦੀ ਅਰਬ ਸਰਕਾਰ ਨੇ 1995 'ਚ ਭਾਰਤ 'ਚ ਸਮੁੰਦਰੀ ਜਹਾਜ਼ ਰਾਹੀਂ ਹੱਜ ਯਾਤਰਾ ਕਰਨ 'ਤੇ ਰੋਕੂ ਲਾ ਦਿੱਤੀ ਸੀ। ਮੁੰਬਈ ਅਤੇ ਸਾਊਦੀ ਅਰਬ ਦੇ ਜਦਾਹ ਸ਼ਹਿਰ ਦੀ ਦੂਰੀ 2300 ਸਮੁੰਦਰੀ ਮੀਲ ਹੈ। ਹੁਣ ਇਹ ਯਾਤਰਾ 3 ਤੋਂ 4 ਦਿਨ 'ਚ ਪੂਰੀ ਹੋ ਜਾਏਗੀ ਜਦਕਿ ਪਹਿਲਾਂ ਇਹ ਯਾਤਰਾ 2 ਹਫਤਿਆਂ 'ਚ ਪੂਰੀ ਹੁੰਦੀ ਸੀ। ਨਕਵੀ ਨੇ ਕਿਹਾ ਕਿ ਭਾਰਤ ਤੋਂ ਪਹਿਲੀ ਵਾਰ ਆਪਣੇ ਕਿਸੇ ਮਰਦ ਰਿਸ਼ਤੇਦਾਰ (ਮੇਹਰਮ) ਤੋਂ ਬਿਨਾਂ ਮੁਸਲਿਮ ਔਰਤਾਂ ਹੱਜ ਯਾਤਰਾ 'ਤੇ ਜਾ ਸਕਣਗੀਆਂ।


Related News