ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਨੂੰ ਦਿੱਤੀ ਜਾਵੇਗੀ ਪੁਖਤਾ ਸੁਰੱਖਿਆ : ਮਲਿਕ

Thursday, Jun 13, 2019 - 10:35 AM (IST)

ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਨੂੰ ਦਿੱਤੀ ਜਾਵੇਗੀ ਪੁਖਤਾ ਸੁਰੱਖਿਆ : ਮਲਿਕ

ਜੰਮੂ— ਜੰਮੂ-ਕਸ਼ਮੀਰ ਦੇ ਗਵਰਨਰ ਸੱਤਿਆਪਾਲ ਮਲਿਕ ਨੇ ਹੱਦਬੰਦੀ ਦੀਆਂ ਖਬਰਾਂ ਨੂੰ ਅਫਵਾਹ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਜੇ ਇਸ 'ਤੇ ਗ੍ਰਹਿ ਮੰਤਰਾਲੇ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਅਜਿਹੀਆਂ ਖਬਰਾਂ ਆਈਆਂ ਸਨ ਕਿ ਕੇਂਦਰੀ ਗ੍ਰਹਿ ਮੰਤਰਾਲੇ ਸੂਬੇ ਵਿਚ ਹੱਦਬੰਦੀ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਮੰਤਰਾਲੇ ਦੇ ਸੂਤਰਾਂ ਨੇ ਇਸ ਗੱਲ ਦਾ ਖੰਡਨ ਕੀਤਾ। ਮਲਿਕ ਨੇ ਕਿਹਾ ਕਿ ਹੱਦਬੰਦੀ ਇਕ ਸੰਵਿਧਾਨਕ ਮੁੱਦਾ ਹੈ। ਗ੍ਰਹਿ ਮੰਤਰਾਲੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਫਿਲਹਾਲ ਇਹ ਸਿਰਫ ਅਫਵਾਹਾਂ ਹਨ। 

ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਰੋਸਾ ਦਿੱਤਾ ਹੈ ਕਿ ਅਮਰਨਾਥ ਯਾਤਰਾ ਸਫਲਤਾਪੂਰਵਕ ਕਰਵਾਈ ਜਾਵੇਗੀ। ਸ਼ਰਧਾਲੂਆਂ ਨੂੰ ਪੁਖਤਾ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਮਲਿਕ ਨੇ ਬੀਤੇ ਦਿਨੀਂ ਹਵਾਈ ਦੌਰਾ ਕਰ ਕੇ ਅਮਰਨਾਥ ਯਾਤਰਾ ਦੇ ਰਸਤੇ 'ਤੇ ਬਰਫ ਹਟਾਉਣ ਦੇ ਕੰਮ ਦਾ ਜਾਇਜ਼ਾ ਲਿਆ ਸੀ। ਮਲਿਕ ਨੇ ਬਰਫ ਨੂੰ ਹਟਾਉਣ ਲਈ ਜਾਰੀ ਕੰਮ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਸੀ। ਦੱਸਣਯੋਗ ਹੈ ਕਿ ਅਮਰਨਾਥ ਯਾਤਰਾ 1 ਜੁਲਾਈ ਨੂੰ ਸ਼ੁਰੂ ਹੋਵੇ ਅਤੇ 15 ਅਗਸਤ ਤਕ ਚੱਲੇਗੀ।


author

Tanu

Content Editor

Related News