ਮੋਰਨੀ ਬਣ ਭਾਰਤ ਦੀ ਸਰਗਮ ਕੌਸ਼ਲ ਨੇ ਜਿੱਤਿਆ ''ਮਿਸਿਜ਼ ਵਰਲਡ'' ਦਾ ਖਿਤਾਬ, 63 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਪਛਾੜਿਆ

12/19/2022 1:12:48 PM

ਨਵੀਂ ਦਿੱਲੀ (ਬਿਊਰੋ) : ਭਾਰਤ ਦੀ ਸਰਗਮ ਕੌਸ਼ਲ ਨੂੰ ‘ਮਿਸਿਜ਼ ਵਰਲਡ 2022’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ। ਉਸ ਨੇ 63 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਮਾਤ ਦੇ ਕੇ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ 21 ਵਰ੍ਹਿਆਂ ਮਗਰੋਂ ਮਿਸਿਜ਼ ਵਰਲਡ ਦਾ ਖ਼ਿਤਾਬ ਮੁੜ ਭਾਰਤ ਦੀ ਝੋਲੀ ਪਿਆ ਹੈ।

PunjabKesari

ਦੱਸ ਦਈਏ ਕਿ ਵਿਆਹੁਤਾ ਔਰਤਾਂ ਦਾ ‘ਮਿਸਿਜ਼ ਵਰਲਡ’ ਮੁਕਾਬਲਾ 1984 ਤੋਂ ਸ਼ੁਰੂ ਹੋਇਆ ਸੀ, ਜੋ ਹੁਣ ਤੱਕ ਚੱਲਦਾ ਆ ਰਿਹਾ ਹੈ। ਇਸ ਖ਼ਿਤਾਬ ਲਈ ਫਾਈਨਲ ਮੁਕਾਬਲਾ ਸ਼ਨੀਵਾਰ ਦੀ ਸ਼ਾਮ ਨੂੰ ਵੈਸਟਗੇਟ ਲਾਸ ਵੇਗਸ ਰਿਜ਼ੋਰਟ ਤੇ ਕੈਸੀਨੋ 'ਚ ਕਰਵਾਇਆ ਗਿਆ ਸੀ।

PunjabKesari

'ਮਿਸਿਜ਼ ਵਰਲਡ 2021' ਸ਼ੈਲਿਨ ਫੋਰਡ ਨੇ ਮੁੰਬਈ ਦੀ ਰਹਿਣ ਵਾਲੀ ਸਰਗਮ ਕੌਸ਼ਲ ਨੂੰ ਕਰਾਊਨ ਪਹਿਨਾਇਆ। ਇਸੇ ਦੌਰਾਨ ਮਿਸਿਜ਼ ਪੋਲੀਨੇਸ਼ੀਆ ਨੂੰ ਪਹਿਲੀ ਰਨਰ-ਅੱਪ ਅਤੇ ਮਿਸਿਜ਼ ਕੈਨੇਡਾ ਨੂੰ ਦੂਜੀ ਰਨਰ-ਅੱਪ ਐਲਾਨਿਆ ਗਿਆ ਹੈ।

PunjabKesari

ਸਰਗਮ ਕੌਸ਼ਲ ਨੇ ‘ਮਿਸਿਜ਼ ਵਰਲਡ 2022’ ਦਾ ਖ਼ਿਤਾਬ ਜਿੱਤਣ ਬਾਰੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਪੇਜ ’ਤੇ ਅਧਿਕਾਰਤ ਤੌਰ ’ਤੇ ਐਲਾਨ ਕੀਤਾ।

PunjabKesari

ਮੂਲ ਰੂਪ 'ਚ ਜੰਮੂ-ਕਸ਼ਮੀਰ ਦੀ ਵਸਨੀਕ ਸਰਗਮ ਕੌਸ਼ਲ ਨੇ ਵੀਡੀਓ 'ਚ ਕਿਹਾ, ‘ਲੰਬੀ ਉਡੀਕ ਖ਼ਤਮ ਹੋਈ ਤੇ 21 ਸਾਲਾਂ ਮਗਰੋਂ ਖ਼ਿਤਾਬ ਮੁੜ ਭਾਰਤ ਦੇ ਨਾਂ ਹੋਇਆ ਹੈ। ਇਸ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਲਵ ਯੂ ਇੰਡੀਆ, ਲਵ ਯੂ ਵਰਲਡ।’

PunjabKesari

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵਰ੍ਹਾ 2001 'ਚ ਭਾਰਤੀ ਅਦਾਕਾਰਾ ਤੇ ਮਾਡਲ ਅਦਿਤੀ ਗੋਵਿਤਰੀਕਰ ਨੇ ‘ਮਿਸਿਜ਼ ਵਰਲਡ’ ਦਾ ਖ਼ਿਤਾਬ ਹਾਸਲ ਕੀਤਾ ਸੀ। ਉਸ ਨੇ ਸਰਗਮ ਕੌਸ਼ਲ ਨੂੰ ਇਸ ਅਹਿਮ ਪ੍ਰਾਪਤੀ ਲਈ ਵਧਾਈ ਦਿੱਤੀ ਹੈ।

PunjabKesari

ਗੋਵਿਤਰੀਕਰ ਨੇ ਸਰਗਮ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਸਰਗਮ ਨੂੰ ਦਿਲੋਂ ਵਧਾਈ। 21 ਸਾਲਾਂ ਮਗਰੋਂ ਸਮਾਂ ਆਇਆ ਹੈ ਕਿ ਕਰਾਊਨ ਮੁੜ ਭਾਰਤ ਦੇ ਨਾਂ ਹੋਇਆ ਹੈ।’ ਮੁਕਾਬਲੇ ਦੇ ਫਾਈਨਲ ਰਾਊਂਡ 'ਚ ਸਰਗਮ ਨੇ ਗੁਲਾਬੀ ਰੰਗ ਦਾ ਡਿਜ਼ਾਈਨਰ ਗਾਊਨ ਪਹਿਨਿਆ ਹੋਇਆ ਸੀ, ਜਿਸ ਨੂੰ ਭਾਵਨਾ ਰਾਓ ਨੇ ਡਿਜ਼ਾਈਨ ਕੀਤਾ ਸੀ।

PunjabKesari

ਇਸ ਤੋਂ ਇਲਾਵਾ ਉਸ ਨੇ ਮੋਰਨੀ ਵਾਲੀ ਵੀ ਡਰੈੱਸ ਪਹਿਨੀ ਸੀ, ਜਿਸ ਦੀਆਂ ਕਾਫ਼ੀ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

PunjabKesari

PunjabKesari

PunjabKesari

 


sunita

Content Editor

Related News