ਸ਼ਾਰਦਾ ਚਿੱਟਫੰਡ ਮਾਮਲੇ ’ਚ ਚਿਦਾਂਬਰਮ ਦੀ ਪਤਨੀ ਦੀ ਜਾਇਦਾਦ ਕੁਰਕ
Saturday, Feb 04, 2023 - 11:17 AM (IST)
ਨਵੀਂ ਦਿੱਲੀ, (ਭਾਸ਼ਾ)– ਸ਼ਾਰਦਾ ਚਿੱਟਫੰਡ ਮਾਮਲੇ ’ਚ ਸ਼ੁੱਕਰਵਾਰ ਨੂੰ ਈ. ਡੀ. ਨੇ ਕਾਰਵਾਈ ਕੀਤੀ। ਈ. ਡੀ. ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਕਾਂਗਰਸੀ ਆਗੂ ਪੀ. ਚਿਦਾਂਬਰਮ ਦੀ ਪਤਨੀ ਨਲਿਨੀ ਚਿਦਾਂਬਰਮ, ਸਾਬਕਾ ਆਈ. ਪੀ. ਐੱਸ. ਅਧਿਕਾਰੀ ਅਤੇ ਸੀ. ਪੀ. ਐੱਮ. ਦੇ ਸਾਬਕਾ ਵਿਧਾਇਕ ਦੇਬੇਂਦਰਨਾਥ ਬਿਸਵਾਸ ਅਤੇ ਆਸਾਮ ਦੇ ਸਾਬਕਾ ਕੈਬਨਿਟ ਮੰਤਰੀ ਰਹੇ ਅੰਜਨ ਦੱਤ ਦੀ ਕੰਪਨੀ ਦੀ 6 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ ਕੀਤੀ।
ਈ. ਡੀ. ਨੇ ਦੱਸਿਆ ਕਿ ਮਨੀ ਲਾਂਡਰਿੰਗ ਐਕਟ ਤਹਿਤ 3.30 ਕਰੋੜ ਰੁਪਏ ਦੀ ਚੱਲ ਜਾਇਦਾਦ ਅਤੇ 3 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ ਕਰਨ ਦਾ ਅਸਥਾਈ ਹੁਕਮ ਜਾਰੀ ਕੀਤਾ ਗਿਆ ਸੀ। ਮਨੀ ਲਾਂਡਰਿੰਗ ਦਾ ਇਹ ਮਾਮਲਾ 2013 ਤੱਕ ਪੱਛਮੀ ਬੰਗਾਲ, ਆਸਾਮ ਅਤੇ ਓਡਿਸ਼ਾ ’ਚ ਸ਼ਾਰਦਾ ਸਮੂਹ ਵੱਲੋਂ ਕਥਿਤ ਚਿੱਟਫੰਡ ਘੁਟਾਲੇ ਨਾਲ ਸਬੰਧਤ ਹੈ।