61 ਸਾਲ ਪਹਿਲਾਂ ਇਸਰੋ ਦੀ ਰੱਖੀ ਸੀ ਨੀਂਹ, ਵਿਕਰਮ ਦੇ ਨਾਲ ਚੰਦ ’ਤੇ ਚੱਲਿਆ ਸਾਰਾਭਾਈ ਦਾ ਸੁਫ਼ਨਾ

08/24/2023 6:55:52 PM

ਚੰਦਰਮਾ ’ਤੇ ਚੰਦਰਯਾਨ-3 ਦੇ ਲੈਂਡਰ ‘ਵਿਕਰਮ’ ਦੇ ਚੱਲਣ ਨਾਲ ਹੀ ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾ ਅਤੇ ਭੌਤਿਕ ਵਿਗਿਆਨੀ ਵਿਕਰਮ ਸਾਰਾਭਾਈ ਦਾ ਸੁਪਨਾ ਪੂਰਾ ਹੋ ਗਿਆ ਹੈ। ਤਤਕਾਲੀ ਸੋਵੀਅਤ ਸੰਘ ਦਾ ਸੈਟੇਲਾਈਟ ‘ਸਪੂਤਨਿਕ’ ਲਾਂਚ ਹੋਣ ਤੋਂ ਬਾਅਦ ਭਾਰਤੀ ਪੁਲਾੜ ਵਿਗਿਆਨੀ ਵਿਕਰਮ ਸਾਰਾਭਾਈ ਨੇ ਭਾਰਤੀ ਸਪੇਸ ਰਿਸਰਚ ਸੈਂਟਰ ਬਣਾਉਣ ਦੀ ਗੱਲ ਰੱਖੀ ਸੀ। ਲਗਭਗ 61 ਸਾਲ ਪਹਿਲਾਂ 1962 ’ਚ ਦੇਸ਼ ਦੇ ਮਹਾਨ ਵਿਗਿਆਨੀ ਵਿਕਰਮ ਸਾਰਾਭਾਈ ਦੇ ਕਹਿਣ ’ਤੇ ਸਰਕਾਰ ਨੇ ਇੰਡੀਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ (ਆਈ. ਐੱਨ. ਸੀ. ਓ. ਪੀ. ਓ. ਏ. ਆਰ.-ਇੰਨੋਸਪਾਰ) ਬਣਾਈ ਸੀ। ਇਸਨੂੰ ਭਾਰਤੀ ਸਪੇਸ ਸੈਂਟਰ ਦੀ ਨੀਂਹ ਕਿਹਾ ਜਾਏਗਾ। 15 ਅਗਸਤ, 1969 ਨੂੰ ਇੰਨੋਸਪਾਰ ਦਾ ਨਾਂ ਬਦਲ ਕੇ ਭਾਰਤੀ ਪੁਲਾੜ ਖੋਜ ਸੰਗਠਨ ਭਾਵ ‘ਇਸਰੋ’ ਰੱਖਿਆ ਗਿਆ। ਵਿਕਰਮ ਸਾਰਾਭਾਈ ਨੇ ਇਸਰੋ ਦੀ ਸਥਾਪਨਾ ਕੀਤੀ ਸੀ। ਪੁਲਾੜ ਵਿਭਾਗ ਦੀ ਸਥਾਪਨਾ ਤੋਂ ਬਾਅਦ 1972 ਵਿਚ ਇਸਰੋ ਨੂੰ ਇਸ ਵਿਭਾਗ ਦੇ ਅਧੀਨ ਲਿਆਂਦਾ ਗਿਆ। ਇਸਰੋ ਦੇ ਗਠਨ ਦੇ ਸਮੇਂ ਵਿਕਰਮ ਸਾਰਾਭਾਈ ਦੀ ਇਹ ਸੋਚ ਸੀ, ਜਿਸ ਨੇ ਅੱਜ ਭਾਰਤ ਨੂੰ ਪੁਲਾੜ ਦੀ ਦੁਨੀਆ ਵਿਚ ਕਈ ਵਿਕਸਤ ਦੇਸ਼ਾਂ ਵਿਚ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਸਾਡੇ ਕੋਲ ਅਜੇ ਚੰਦਰਮਾ ਜਾਂ ਗ੍ਰਹਿਆਂ ਦੀ ਖੋਜ ਜਾਂ ਪੁਲਾੜ-ਉਡਾਣ ਵਿਚ ਆਰਥਿਕ ਤੌਰ ’ਤੇ ਉੱਨਤ ਦੇਸ਼ਾਂ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਨਹੀਂ ਹੈ, ਪਰ ਸਾਨੂੰ ਯਕੀਨ ਹੈ ਕਿ ਜੇਕਰ ਅਸੀਂ ਰਾਸ਼ਟਰੀ ਪੱਧਰ ’ਤੇ ਅਤੇ ਸਮਾਜ ਵਿਚ ਜੇਕਰ ਅਸੀਂ ਸਾਰਥਕ ਭੂਮਿਕਾ ਨਿਭਾਉਣਾ ਚਾਹੁੰਦੇ ਹਾਂ ਤਾਂ ਮਨੁੱਖ ਅਤੇ ਸਮਾਜ ਦੀਆਂ ਅਸਲ ਸਮੱਸਿਆਵਾਂ ਲਈ ਉੱਨਤ ਤਕਨੀਕ ਦੀ ਵਰਤੋਂ ਵਿਚ ਸਾਨੂੰ ਕਿਸੇ ਤੋਂ ਪਿੱਛੇ ਨਹੀਂ ਰਹਿਣਾ ਚਾਹੀਦਾ, ਅਸੀਂ ਦਿਖਾਵੇ ਲਈ ਨਹੀਂ ਦੇਸ਼ ਦੇ ਆਰਥਿਕ ਵਿਕਾਸ ਲਈ ਕੰਮ ਕਰਾਂਗੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਐਕਸ਼ਨ, ਸਕੂਲ ਲੈਕਚਰਾਰ ਦਾ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਕੀਤਾ ਰੱਦ

ਵਿਕਰਮ ਸਾਰਾਭਾਈ ਦੇ ਪੁੱਤਰ ਅਤੇ ਧੀ ਨੇ ਕਿਹਾ- ਪਿਤਾ ਦਾ ਸੁਪਨਾ ਪੂਰਾ ਹੋਇਆ
ਭਾਰਤੀ ਪੁਲਾੜ ਪ੍ਰੋਗਰਾਮ ਦੇ ਜਨਕ ਅਤੇ ਭੌਤਿਕ ਵਿਗਿਆਨੀ ਵਿਕਰਮ ਸਾਰਾਭਾਈ ਦੇ ਪੁੱਤਰ ਅਤੇ ਧੀ ਮੱਲਿਕਾ ਸਾਰਾਭਾਈ ਨੇ ਕਿਹਾ ਕਿ ਚੰਦਰਯਾਨ-3 ਪ੍ਰਾਜੈਕਟ ‘ਨਵੇਂ ਭਾਰਤ’ ਨੂੰ ਪ੍ਰਤਿਬਿੰਬਤ ਕਰਦੀ ਹੈ ਅਤੇ ਹਰੇਕ ਨਾਗਰਿਕ ਨੂੰ ਇਸ ’ਤੇ ਮਾਣ ਹੈ। ਇਸਰੋ ਨੇ ਵਿਕਰਮ ਸਾਰਾਭਾਈ ਨੂੰ ਸ਼ਰਧਾਂਜਲੀ ਵਜੋਂ ਚੰਦਰਯਾਨ-3 ਦੇ ਲੈਂਡਰ ਦਾ ਨਾਂ ‘ਵਿਕਰਮ’ ਰੱਖਿਆ ਹੈ। ਲੈਂਡਰ ‘ਵਿਕਰਮ’ ਰੋਵਰ ‘ਪ੍ਰਗਿਆਨ’ ਦੇ ਨਾਲ ਬੁੱਧਵਾਰ ਸ਼ਾਮ ਨੂੰ ਚੰਦਰਮਾ ਦੀ ਸਤ੍ਹਾ ’ਤੇ ਉਤਰਿਆ। ਵਾਤਾਵਰਨ ਵਿਗਿਆਨੀ ਕਾਰਤੀਕੇਯ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ, ਨਾ ਸਿਰਫ ਭਾਰਤੀਆਂ ਸਗੋਂ ਦੁਨੀਆਭਰ ਲਈ ਬਹੁਤ ਵਧੀਆ ਦਿਨ ਹੈ ਕਿਉਂਕਿ ਅਜੇ ਤੱਕ ਚੰਦਰਮਾ ਦੇ ਦੱਖਣੀ ਧਰੁਵ ’ਤੇ ਕੋਈ ਨਹੀਂ ਪਹੁੰ ਚ ਸਕਿਆ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਲੈਂਡਰ ਦਾ ਨਾਂ ਵਿਕਰਮ ਸਾਰਾਭਾਈ ਦੇ ਨਾਂ ’ਤੇ ਰੱਖਿਆ ਗਿਆ ਹੈ। ਮੱਲਿਕਾ ਸਾਰਾਭਾਈ ਨੇ ਕਿਹਾ ਕਿ ਭਾਰਤ ਦਾ ਚੰਦਰ ਮਿਸ਼ਨ ਸਮੁੱਚੀ ਮਨੁੱਖਤਾ ਲਈ ਇਕ ਕਦਮ ਹੈ। ਉਸਨੇ ਕਿਹਾ ਕਿ ਮੈਂ ਕੋਸ਼ਿਸ਼ ਅਤੇ ਵਿਗਿਆਨ ਵਿਚ ਵਿਸ਼ਵਾਸ ਕਰਦੀ ਹਾਂ। ਮੇਰਾ ਮੰਨਣਾ ਹੈ ਕਿ ਇਸਰੋ ਦੇ ਵਿਗਿਆਨੀਆਂ ਨੇ ਸਖ਼ਤ ਮਿਹਨਤ ਕੀਤੀ ਹੈ ਅਤੇ ਇਸ ਨਾਲ ਮੇਰੇ ਪਿਤਾ ਦਾ ਸੁਪਨਾ ਪੂਰਾ ਹੋਇਆ ਹੈ।

ਇਹ ਵੀ ਪੜ੍ਹੋ : ਹੋਰ ਭਿਆਨਕ ਹੋ ਸਕਦਾ ਸੀ ਹਾਦਸਾ, ਸਟਾਫ਼ ਰੂਮ ਦੇ ਨਾਲ ਵਾਲੀ ਜਮਾਤ ’ਚ ਪੜ੍ਹ ਰਹੇ ਸਨ 40 ਵਿਦਿਆਰਥੀ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News