ਸਪਨਾ ਚੌਧਰੀ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰਨ ਵਾਲੀ ਖ਼ਬਰ, ਸੋਸ਼ਲ ਮੀਡੀਆ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

Wednesday, Mar 09, 2022 - 04:45 PM (IST)

ਸਪਨਾ ਚੌਧਰੀ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰਨ ਵਾਲੀ ਖ਼ਬਰ, ਸੋਸ਼ਲ ਮੀਡੀਆ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

ਰੋਹਤਕ- ਹਰਿਆਣਾ ਦੀ ਡਾਸਿੰਗ ਕੁਈਨ ਸਪਨਾ ਚੌਧਰੀ ਨੇ ਸੋਸ਼ਲ ਮੀਡੀਆ ਤੋਂ ਕੁਝ ਦਿਨਾਂ ਲਈ ਬ੍ਰੇਕ ਲੈਣ ਦਾ ਫ਼ੈਸਲਾ ਲਿਆ ਹੈ। ਸਪਨਾ ਚੌਧਰੀ ਨੇ ਇਸ ਗੱਲ ਦੀ ਜਾਣਕਾਰੀ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀ ਕਰਦੇ ਹੋਏ ਦਿੱਤੀ। ਸਪਨਾ ਚੌਧਰੀ ਨੇ ਦੱਸਿਆ ਕਿ ਉਹ ਲਗਾਤਾਰ ਕੁਝ ਦਿਨਾਂ ਤਕ ਸੋਸ਼ਲ ਮੀਡੀਆ ’ਤੇ ਮੌਜੂਦ ਨਹੀਂ ਰਹੇਗੀ।

PunjabKesari

ਸਪਨਾ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਉਹ ਅਪਡੇਟ ਨਹੀਂ ਰਹੇਗੀ। ਉਨ੍ਹਾਂ  ਨੇ ਇਸ ਬਾਰੇ ਦੱਸਦੇ ਹੋਏ ਲਿਖਿਆ, ‘‘ਰਾਮ ਰਾਮ, ਸਿਹਤ ਠੀਕ ਨਾ ਹੋਣ ਕਾਰਨ ਅਪਡੇਟ ਨਹੀਂ ਰਹਾਂਗੀ। ਮੁਆਫ਼ ਕਰਨਾ ਜਲਦ ਮਿਲਾਂਗੇ। ਦੱਸ ਦੇਈਏ ਕਿ ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸ਼ਾਨਦਾਰ ਤਸਵੀਰਾਂ ਹੋਣ ਜਾਂ ਮਜ਼ਾਕੀਆ ਰੀਲ ਵੀਡੀਓ, ਸਪਨਾ ਦੀ ਹਰ ਪੋਸਟ ਸ਼ੇਅਰ ਹੁੰਦੇ ਹੀ ਵਾਇਰਲ ਹੋ ਜਾਂਦੀ ਹੈ। ਸਪਨਾ ਨੇ ਸੋਸ਼ਲ ਮੀਡੀਆ ਤੋਂ ਕਿੰਨੇ ਦਿਨਾਂ ਦਾ ਬ੍ਰੇਕ ਲਿਆ ਹੈ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਸਿਰਫ ਇੰਨਾ ਹੈ ਕਿ ਤੁਸੀਂ ਕੁਝ ਦਿਨਾਂ ਤੱਕ ਸਪਨਾ ਨੂੰ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਦੇਖ ਸਕੋਗੇ।

ਖਬਰਾਂ ਹਨ ਕਿ ਮੱਧ ਪ੍ਰਦੇਸ਼ ਦੇ ਸਤਨਾ 'ਚ ਲਾਈਵ ਸ਼ੋਅ ਦੌਰਾਨ ਸਪਨਾ ਚੌਧਰੀ ਦੀ ਸਿਹਤ ਖਰਾਬ ਹੋ ਗਈ। ਉਹ ਸਟੇਜ 'ਤੇ ਡਾਂਸ ਕਰ ਰਹੀ ਸੀ। ਫਿਰ ਉਨ੍ਹਾਂ ਦੇ ਢਿੱਡ ਵਿਚ ਤੇਜ਼ ਦਰਦ ਹੋਣ ਲੱਗਾ। ਸਪਨਾ ਦੀ ਖਰਾਬ ਸਿਹਤ ਨੂੰ ਦੇਖਦੇ ਹੋਏ ਹਸਪਤਾਲ ਲਿਜਾਇਆ ਗਿਆ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸਪਨਾ ਘਰ 'ਚ ਖੁਦ ਦੀ ਦੇਖਭਾਲ ਕਰ ਰਹੀ ਹੈ। ਇਸ ਲਈ ਸਪਨਾ ਨੇ ਕੁਝ ਦਿਨਾਂ ਲਈ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ।


author

Tanu

Content Editor

Related News