ਉਤਰਾਖੰਡ ਦੇ ਰੇਲਵੇ ਸਟੇਸ਼ਨਾਂ ਦੇ ਨਾਵਾਂ ਤੋਂ ਗਾਇਬ ਹੋਵੇਗਾ ਉਰਦੂ, ਉਸ ਦੀ ਥਾਂ ਲਵੇਗੀ ਸੰਸਕ੍ਰਿਤ

Monday, Jan 20, 2020 - 02:33 PM (IST)

ਉਤਰਾਖੰਡ ਦੇ ਰੇਲਵੇ ਸਟੇਸ਼ਨਾਂ ਦੇ ਨਾਵਾਂ ਤੋਂ ਗਾਇਬ ਹੋਵੇਗਾ ਉਰਦੂ, ਉਸ ਦੀ ਥਾਂ ਲਵੇਗੀ ਸੰਸਕ੍ਰਿਤ

ਦੇਹਰਾਦੂਨ—ਉਤਰਾਖੰਡ ਦੇ ਰੇਲਵੇ ਸਟੇਸ਼ਨਾਂ ਦੇ ਪਲੇਟਫਾਰਮਾਂ ’ਤੇ ਲੱਗੇ ਸਾਈਨ ਬੋਰਡਾਂ ਤੋਂ ਹੁਣ ਉਰਦੂ ਜ਼ੁਬਾਨ ਨੂੰ ਹਟਾਇਆ ਜਾਵੇਗਾ। ਰੇਲਵੇ ਸਟੇਸ਼ਨਾਂ ਦਾ ਨਾਂ ਲਿਖਣ ਲਈ ਉਰਦੂ ਦੀ ਥਾਂ ਸੰਸਕ੍ਰਿਤ ਭਾਸ਼ਾ ਦੀ ਵਰਤੋਂ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ। ਰੇਲਵੇ ਸਟੇਸ਼ਨਾਂ ’ਤੇ ਉਰਦੂ 'ਚ ਲਿਖੇ ਗਏ ਰੇਲਵੇ ਸਟੇਸ਼ਨਾਂ ਦੇ ਨਾਂ ਰਾਜ ਦੀ ਦੂਜੀ ਭਾਸ਼ਾ ਸੰਸਕ੍ਰਿਤ 'ਚ ਲਿਖੇ ਜਾਣਗੇ। ਦੱਸ ਦੇਈਏ ਕਿ ਸੰਸਕਿ੍ਰਤੀ ਸੂਬੇ ਦੀ ਦੂਜੀ ਅਧਿਕਾਰਤ ਭਾਸ਼ਾ ਹੈ।

ਉੱਤਰ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਕਿਹਾ ਕਿ ਨਾਂ ਬਦਲਣ ਦਾ ਇਹ ਕਦਮ ਰੇਲਵੇ ਨਿਯਮਾਂ ਅਨੁਸਾਰ ਚੁੱਕਿਆ ਜਾ ਰਿਹਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਪਲੇਟਫਾਰਮ ਦੇ ਸਾਈਨਬੋਰਡ 'ਚ ਰੇਲਵੇ ਸਟੇਸ਼ਨਾਂ ਦਾ ਨਾਂ ਹਿੰਦੀ, ਅੰਗਰੇਜੀ ਤੋਂ ਬਾਅਦ ਸੂਬੇ ਦੀ ਦੂਜੀ ਅਧਿਕਾਰਤ ਭਾਸ਼ਾ 'ਚ ਲਿਖਿਆ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਹੈ, "ਹੁਣ ਪੂਰੇ ਉਤਰਾਖੰਡ ਚ ਰੇਲਵੇ ਸਟੇਸ਼ਨਾਂ ਦੇ ਸਾਈਨ ਬੋਰਡ 'ਚ ਨਾਂ ਹਿੰਦੀ, ਅੰਗਰੇਜੀ ਅਤੇ ਉਰਦੂ ਦੇ ਬਜਾਏ ਹਿੰਦੀ, ਅੰਗਰੇਜੀ ਅਤੇ ਸੰਸਕਿ੍ਰਤੀ 'ਚ ਲਿਖੇ ਜਾਣਗੇ।"


author

Iqbalkaur

Content Editor

Related News