ਭਾਰਤ ਬੰਦ: ''ਸਪਾ'' ਵਰਕਰਾਂ ਨੇ ਰੋਕੀ ਰੇਲ, ਪਟੜੀ ''ਤੇ ਲੇਟ ਕੇ ਕੀਤੀ ਨਾਅਰੇਬਾਜ਼ੀ

Tuesday, Dec 08, 2020 - 01:05 PM (IST)

ਭਾਰਤ ਬੰਦ: ''ਸਪਾ'' ਵਰਕਰਾਂ ਨੇ ਰੋਕੀ ਰੇਲ, ਪਟੜੀ ''ਤੇ ਲੇਟ ਕੇ ਕੀਤੀ ਨਾਅਰੇਬਾਜ਼ੀ

ਪ੍ਰਯਾਗਰਾਜ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਮੰਗਲਵਾਰ ਯਾਨੀ ਕਿ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਭਾਰਤ ਬੰਦ ਦਾ ਅਸਰ ਦਿੱਲੀ ਤੋਂ ਲੈ ਕੇ ਬੰਗਾਲ ਅਤੇ ਯੂ. ਪੀ. ਤੋਂ ਲੈ ਕੇ ਕਰਨਾਟਕ ਤੱਕ ਦਿੱਸ ਰਿਹਾ ਹੈ। ਕਈ ਸਿਆਸੀ ਦਲ ਭਾਰਤ ਬੰਦ ਦੇ ਸਮਰਥਨ 'ਚ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਭਾਰਤ ਬੰਦ ਦਾ ਅਸਰ ਵੇਖਣ  ਨੂੰ ਮਿਲ ਰਿਹਾ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਈ ਥਾਵਾਂ 'ਤੇ ਟਰੇਨਾਂ ਰੋਕੀਆਂ ਜਾ ਰਹੀਆਂ ਹਨ। ਕਿਸਾਨਾਂ ਵਲੋਂ ਚੱਕਾ ਜਾਮ ਦੁਪਹਿਰ 3 ਵਜੇ ਤੱਕ ਰਹੇਗਾ। 

 ਇਹ ਵੀ ਪੜ੍ਹੋ: 'ਆਪ' ਪਾਰਟੀ ਦਾ ਦਾਅਵਾ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗਿਆ 'ਨਜ਼ਰਬੰਦ'

ਓਧਰ ਸਮਾਜਵਾਦੀ ਪਾਰਟੀ (ਸਪਾ) ਦੇ ਵਰਕਰਾਂ ਨੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦੇ 'ਭਾਰਤ ਬੰਦ' ਦੀ ਅਪੀਲ ਦੇ ਮੱਦੇਨਜ਼ਰ ਮੰਗਲਵਾਰ ਨੂੰ ਪ੍ਰਯਾਗਰਾਜ ਸਟੇਸ਼ਨ 'ਤੇ ਬੁੰਦੇਲਖੰਡ ਐਕਸਪ੍ਰੈੱਸ ਟਰੇਨ ਨੂੰ ਰੋਕ ਦਿੱਤਾ ਅਤੇ ਪਟੜੀ 'ਤੇ ਲੇਟ ਕੇ ਨਾਅਰੇਬਾਜ਼ੀ ਕੀਤੀ। ਪੁਲਸ ਅਧਿਕਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਬੁੰਦੇਲਖੰਡ ਐਕਸਪ੍ਰੈੱਸ ਟਰੇਨ ਜਦੋਂ ਪ੍ਰਯਾਗਰਾਜ ਰੇਲਵੇ ਸਟੇਸ਼ਨ ਪੁੱਜੀ, ਤਾਂ ਉੱਥੇ ਮੌਜੂਦ ਕੁਝ ਲੋਕ ਟਰੇਨ ਦੇ ਇੰਜਣ ਦੇ ਸਾਹਮਣੇ ਆ ਗਏ। ਉਨ੍ਹਾਂ ਨੇ ਦੱਸਿਆ ਇਕ ਪੁਲਸ ਨੇ ਉਨ੍ਹਾਂ ਨੂੰ ਉੱਥੋਂ ਹਟਾ ਕੇ ਹਿਰਾਸਤ ਵਿਚ ਲਿਆ ਅਤੇ ਟਰੇਨ ਨੂੰ ਰਵਾਨਾ ਕੀਤਾ ਗਿਆ। ਓਧਰ ਪੁਲਸ ਨੇ ਕਿਹਾ ਕਿ ਸਾਡੀਆਂ ਟੀਮਾਂ ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਸਾਰੇ ਮਹੱਤਵਪੂਰਨ ਥਾਵਾਂ 'ਤੇ ਗਸ਼ਤ ਕਰ ਰਹੀ ਹੈ। ਸੈਕਟਰ ਜ਼ੋਨ ਬਣਾ ਕੇ ਉੱਥੇ ਸਾਰੀਆਂ ਚੌਕੀਆਂ ਅਤੇ ਥਾਣੇਦਾਰਾਂ ਨੂੰ ਤਾਇਨਾਤ ਕੀਤਾ ਗਿਆ ਹੈ।

 ਇਹ ਵੀ ਪੜ੍ਹੋ: ਕਿਸਾਨਾਂ ਦਾ ਸਿਦਕ ਤੇ ਹੌਂਸਲਾ : ‘ਅਸੀਂ ਵੱਡੇ ਦਿਲਾਂ ਵਾਲੇ, ਕਦੇ ਨਹੀਓਂ ਡੋਲਦੇ’ (ਵੇਖੋ ਤਸਵੀਰਾਂ)

ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨ ਦਾ ਧਰਨਾ ਪ੍ਰਦਰਸ਼ਨ ਅੱਜ 13ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ 'ਤੇ ਅੜੇ ਹੋਏ ਹਨ। ਕਿਸਾਨਾਂ ਅਤੇ ਕੇਂਦਰ ਵਿਚਾਲੇ 5 ਦੌਰ ਦੀ ਬੈਠਕ ਹੋ ਚੁੱਕੀ ਹੈ ਪਰ ਇਹ ਬੈਠਕਾਂ ਬੇਸਿੱਟਾ ਰਹੀਆਂ। ਜਿਸ ਕਰਕੇ ਅੱਜ ਕਿਸਾਨਾਂ ਵਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। 

 ਇਹ ਵੀ ਪੜ੍ਹੋ:  ਭਾਰਤ ਬੰਦ ਦਾ ਅਸਰ, ਕਈ ਥਾਵਾਂ 'ਤੇ ਰੋਕੀਆਂ ਗਈਆਂ ਰੇਲਾਂ

ਨੋਟ: ਭਾਰਤ ਬੰਦ ਦੌਰਾਨ ਰੋਕੀਆਂ ਜਾ ਰਹੀਆਂ ਟਰੇਨਾਂ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Tanu

Content Editor

Related News