ਇਕ ਹੀ ਦਿਨ 'ਚ 4 ਲਾਸ਼ਾਂ ਮਿਲਣ 'ਤੇ ਇਲਾਕੇ ''ਚ ਫੈਲੀ ਸਨਸਨੀ

Wednesday, Aug 09, 2017 - 02:23 PM (IST)

ਇਕ ਹੀ ਦਿਨ 'ਚ 4 ਲਾਸ਼ਾਂ ਮਿਲਣ 'ਤੇ ਇਲਾਕੇ ''ਚ ਫੈਲੀ ਸਨਸਨੀ

ਕਾਂਗੜਾ— ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ ਇਕ ਹੀ ਦਿਨ 'ਚ 4 ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ ਹੈ। ਪਹਿਲੇ ਮਾਮਲੇ 'ਚ ਨੂਰਪੁਰ ਨਜ਼ਦੀਕ ਬੀਤੀ ਸ਼ਾਮ ਇਕ ਅਣਜਾਣ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਨੂੰ ਪੋਸਟਮਾਰਟਮ ਲਈ ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਟਾਂਡਾ 'ਚ ਭੇਜਿਆ ਗਿਆ ਹੈ। ਪੁਲਸ ਜਾਂਚ ਅਧਿਕਾਰੀ ਕੰਡਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਲੱਕੜਾ ਦੇ ਟਾਲ ਦੇ ਨਜ਼ਦੀਕ ਪਈ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮੌਤ ਦਾ ਕਾਰਨ ਪਤਾ ਕਰਨ ਲਈ ਸਰੀਰ ਦਾ ਪੋਸਟਮਾਰਟਮ ਲਈ ਟਾਂਡਾ 'ਚ ਭੇਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਪਤਾ ਨਹੀਂ ਚੱਲਿਆ ਕਿ ਉਹ ਵਿਅਕਤੀ ਕੌਣ ਹੈ ਅਤੇ ਕਿੱਥੇ ਦਾ ਰਹਿਣ ਵਾਲਾ ਹੈ।
ਦੂਜੇ ਮਾਮਲੇ 'ਚ 2 ਦਿਨ ਪਹਿਲਾਂ ਬਨੇਰ ਖੱਡ ਦੇ ਪਾਣੀ 'ਚ ਰੁੜ੍ਹੇ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਜਾਣਕਾਰੀ ਅਨੁਸਾਰ 17 ਸਾਲ ਦੇ ਨੌਜਵਾਨ ਨਿਖੀਲ ਨਿਵਾਸੀ ਗਾਹਲੀਆਂ ਜਦੋਂ ਬਨੇਰ ਖੱਡ ਕੋਲ ਪਸ਼ੂ ਚਰਾ ਰਿਹਾ ਸੀ ਅਤੇ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਖੱਡ 'ਚ ਰੁੜ੍ਹ ਗਿਆ। ਥਾਣਾ ਮੁਖੀ ਬਹਾਦਰ ਸਿੰਘ ਨੇ ਦੱਸਿਆ ਕਿ ਬੀਤੇ ਮੰਗਲਵਾਰ ਨੂੰ ਉਸ ਦੀ ਲਾਸ਼ ਭਟੋਲੀ ਨਜ਼ਦੀਕ ਖੱਡ 'ਚੋ ਮਿਲੀ ਹੈ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਦਾ ਬੁੱਧਵਾਰ ਨੂੰ ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਟਾਂਡਾ 'ਚ ਪੋਸਟਮਾਰਟਮ ਹੋਵੇਗਾ।
ਟਰੱਕ ਯੂਨੀਅਨ ਕੋਲ ਮਿਲੀ ਲਾਸ਼
ਤੀਜੇ ਮਾਮਲੇ 'ਚ ਤਹਿਸੀਲ ਇੰਦੋਰਾ ਤਹਿਤ ਪੁਲਸ ਚੌਂਕੀ ਡਮਟਾਲ ਨਜ਼ਦੀਕ ਟਰੱਕ ਯੂਨੀਅਨ ਡਮਟਾਲ ਕੋਲ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਅਨਿਲ ਕੁਮਾਰ ਉਮਰ (33) ਪੁੱਤਰ ਓਮ ਪ੍ਰਕਾਸ਼ ਨਿਵਾਸੀ ਗੰਗਥ ਤਹਿਸੀਲ ਨੂਰਪੁਰ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਡਮਟਾਲ 'ਚ ਪਰਿਵਾਰ ਨਾਲ ਆਪਣੇ ਪੇਕੇ ਘਰ ਰੱਖੜੀ ਬੰਨਣ ਗਈ ਸੀ। ਐਤਵਾਰ ਸ਼ਾਮ ਨੂੰ ਉਸ ਦੇ ਪਤੀ ਨੇ ਇਹ ਕਿਹਾ ਕਿ ਮੈਂ ਥੋੜੀ ਦੇਰ 'ਚ ਆਉਂਦਾ ਪਰ ਵਾਪਸ ਨਹੀਂ ਆਇਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ ਕੇ 174 ਤਹਿਤ ਕੇਸ ਦਰਜ ਕੀਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜੰਗਲ 'ਚ ਮਿਲੀ ਲਾਸ਼
ਚੌਥੇ ਮਾਮਲੇ 'ਚ ਥਾਣਾ ਫਤਿਹਪੁਰ ਨਜ਼ਦੀਕ ਪੈਂਦੀ ਪੌਂਗ ਡੈਮ 'ਚ ਸਥਿਤ ਕਾਰੂ ਦੇ ਜੰਗਲ ਦੇ ਨਾਮ ਵਾਲੇ ਸਥਾਨ 'ਤੇ ਪੁਲਸ ਨੂੰ ਗਲੀ-ਸੜੀ ਲਾਸ਼ ਮਿਲੀ ਹੈ। ਸੂਚਨਾ ਮਿਲਦੇ ਹੀ ਫਤਿਹਪੁਰ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਡੀ. ਐੈੱਸ. ਪੀ. ਵੀਰ ਬਹਾਦਰ ਨੇ ਦੱਸਿਆ ਕਿ ਲਾਸ਼ ਬੁਰੀ ਤਰ੍ਹਾਂ ਨਾਲ ਸੜ ਚੁੱਕੀ ਹੈ। 
ਦੱਸਣਾ ਚਾਹੁੰਦੇ ਹਾਂ ਕਿ ਬੀਤੇ ਐੈਤਵਾਰ ਨੂੰ ਮਛੇਰਿਆਂ ਨੂੰ ਪੌਂਗ ਡੈਗ 'ਚ 1-2 ਤੈਰਦੀਆਂ ਲਾਸ਼ਾਂ ਦਿਖੀਆਂ ਸਨ। ਮਛੇਰਿਆਂ ਤੋਂ ਪੁੱਛਣ 'ਤੇ ਪਤਾ ਲੱਗਿਆ ਕਿ ਉਹ ਲਾਸ਼ਾਂ ਦੇਖ ਕੇ ਡਰ ਗਏ ਸਨ ਅਤੇ ਉੱਥੋ ਭੱਜ ਆਏ। ਬਾਅਦ 'ਚ ਉਨ੍ਹਾਂ ਨੇ ਇਨ੍ਹਾਂ ਲਾਸ਼ਾਂ ਦੀ ਜਾਣਕਾਰੀ ਪੁਲਸ ਨੂੰ ਆ ਕੇ ਦਿੱਤੀ। ਪੁਲਸ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।


Related News