ਕਾਸਗੰਜ ਜਾਣ ਤੋਂ ਰੋਕੇ ਗਏ ਸਪਾ ਸੰਸਦ ਮੈਂਬਰ ਰਾਮਜੀਲਾਲ ਸੁਮਨ ਘਰ ’ਚ ਨਜ਼ਰਬੰਦ
Tuesday, May 06, 2025 - 10:23 PM (IST)

ਆਗਰਾ, (ਭਾਸ਼ਾ)- ਸਮਾਜਵਾਦੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਰਾਮਜੀਲਾਲ ਸੁਮਨ ਨੂੰ ਮੰਗਲਵਾਰ ਸਵੇਰੇ ਆਗਰਾ ਸਥਿਤ ਉਨ੍ਹਾਂ ਦੇ ਘਰ ’ਤੇ ਨਜ਼ਰਬੰਦ ਕਰ ਦਿੱਤਾ ਗਿਆ। ਉਹ ਕਾਸਗੰਜ ’ਚ ਬਘੇਲ ਸਮਾਜ ਦੇ ਕੁੱਟਮਾਰ ਦੇ ਪੀਡ਼ਤਾਂ ਨਾਲ ਮਿਲਣ ਜਾ ਰਹੇ ਸਨ ਪਰ ਪੁਲਸ ਨੇ ਸਾਵਧਾਨੀ ਵਜੋਂ ਉਨ੍ਹਾਂ ਨੂੰ ਬਾਹਰ ਜਾਣ ਤੋਂ ਰੋਕ ਦਿੱਤਾ।
ਸਵੇਰੇ ਤੋਂ ਹੀ ਸੁਮਨ ਦੇ ਘਰ ਦੇ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ। ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਸਾਂਭੀ ਅਤੇ ਸੰਸਦ ਮੈਂਬਰ ਨੂੰ ਬਾਹਰ ਨਾ ਨਿਕਲਣ ਦੀ ਹਦਾਇਤ ਦਿੱਤੀ। ਜਾਣਕਾਰੀ ਮਿਲਦੇ ਹੀ ਵੱਡੀ ਗਿਣਤੀ ’ਚ ਸਪਾ ਵਰਕਰ ਵੀ ਸੰਸਦ ਮੈਂਬਰ ਦੇ ਘਰ ’ਤੇ ਇਕੱਠੇ ਹੋ ਗਏ। ਪਿਛਲੇ ਸ਼ੁੱਕਰਵਾਰ ਨੂੰ ਵੀ ਰਾਮਜੀਲਾਲ ਸੁਮਨ ਨੂੰ ਅਲੀਗੜ੍ਹ ਜਾਂਦੇ ਸਮੇਂ ਨਜ਼ਰਬੰਦ ਕੀਤਾ ਗਿਆ ਸੀ।