ਐੈਸਪੀ ਦਾ ਵੱਡਾ ਦੋਸ਼- ਸੀ.ਐੈੱਮ. ਯੋਗੀ ਦੇ ਇਸ਼ਾਰੇ ''ਤੇ ਹੋਈ ਅਖਿਲੇਸ਼ ਦੇ ਬੰਗਲੇ ਦੀ ਭੰਨ-ਤੋੜ
Sunday, Jun 10, 2018 - 01:11 PM (IST)

ਲਖਨਊ— ਯੂ.ਪੀ. ਦੇ ਸਾਬਕਾ ਸੀ.ਐੈੱਮ. ਅਖਿਲੇਸ਼ ਯਾਦਵ ਦੇ ਖਾਲੀ ਹੋਏ ਸਰਕਾਰੀ ਬੰਗਲੇ 'ਚ ਭੰਨ-ਤੋੜ ਦੇ ਮਾਮਲੇ 'ਚ ਹੁਣ ਦੋਸ਼ਾਂ ਦਾ ਮਾਮਲਾ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਅਖਿਲੇਸ਼ ਯਾਦਵ ਨੇ ਯੋਗੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਟੁੱਟੇ ਸਮਾਨਾਂ ਦੀ ਲਿਸਟ ਦੇਣ ਨੂੰ ਕਿਹਾ ਸੀ। ਹੁਣ ਇਸ ਦੇ 24 ਘੰਟੇ ਦੇ ਅੰਦਰ ਹੀ ਸਮਾਜਵਾਦੀ ਪਾਰਟੀ (ਐੈੱਸ.ਪੀ.) ਨੇ ਇਸ ਮਾਮਲੇ 'ਚ ਸਿੱਧੇ ਯੋਗੀ ਆਦਿੱਤਿਅਨਾਥ 'ਤੇ ਦੋਸ਼ ਲਗਾ ਦਿੱਤਾ ਹੈ। ਸਮਾਜਵਾਦੀ ਪਾਰਟੀ ਦਾ ਕਹਿਣਾ ਹੈ ਕਿ ਲਗਾਤਾਰ ਚੋਣਾਂ 'ਚ ਹਾਰ ਤੋਂ ਬਾਅਦ ਘਬਰਾਹਟ ਦੀ ਵਜ੍ਹਾ ਨਾਲ ਸੀ.ਐੈੱਮ. ਯੋਗੀ ਨੇ ਖੁਦ ਬੰਗਲੇ 'ਚ ਭੰਨ-ਤੋੜ ਦੇ ਨਿਰਦੇਸ਼ ਦਿੱਤੇ ਸਨ।
After handing over keys of the govt bungalow, the damages inside the premises was ordered by CM Yogi Adityanath himself. This was done just to malign Akhilesh Yadav's image in public because CM is frustrated after losing a series of by polls: Sunil Yadav, SP pic.twitter.com/siTanlEGEf
— ANI UP (@ANINewsUP) June 10, 2018
ਐੈਸਪੀ ਨੇਤਾ ਸੁਨੀਲ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਮੁੱਦੇ 'ਤੇ ਕਿਹਾ, ''4 ਵਿਕਰਮਾਦਿਤਿਆ ਮਾਰਗ 'ਤੇ ਸਰਕਾਰੀ ਬੰਗਲੇ ਦੀ ਚਾਬੀ ਰਾਜ ਸੰਪਤੀ ਵਿਭਾਗ ਨੂੰ ਸੌਂਪ ਦਿੱਤੇ ਜਾਣ ਤੋਂ ਬਾਅਦ ਸੀ.ਐੈੱਮ. ਯੋਗੀ ਆਦਿੱਤਿਆਨਾਥ ਨੇ ਖੁਦ ਬੰਗਲੇ ਦੇ ਅੰਦਰ ਭੰਨ-ਤੋੜ ਦੇ ਆਦੇਸ਼ ਦਿੱਤੇ। ਅਜਿਹਾ ਉਨ੍ਹਾਂ ਨੇ ਜਨਤਾ ਦੀ ਨਜ਼ਰ 'ਚ ਅਖਿਲੇਸ਼ ਯਾਦਵ ਦੀ ਦਿੱਖ ਨੂੰ ਖਰਾਬ ਕਰਨ ਲਈ ਕੀਤਾ ਹੈ ਕਿਉਂਕਿ ਉਪਚੋਣਾਂ 'ਚ ਇਕ ਤੋਂ ਬਾਅਦ ਇਕ ਹਾਰ ਤੋਂ ਬਾਅਦ ਯੋਗੀ ਆਦਿੱਤਿਆਨਾਥ ਨਿਰਾਸ਼ ਹੋ ਗਏ ਹਨ।''