ਮਰੀਜ਼ਾਂ ਨੂੰ ਹਸਪਤਾਲ ਲੈ ਜਾਂਦੇ ਹਨ ਸਾਜਿਦ, ਆਪਣੀ ਕਾਰ ਨੂੰ ਬਣਾਇਆ ਐਂਬੁਲੈਂਸ

04/19/2020 11:24:25 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਸਾਹਮਣੇ ਆ ਜਾਵੇਗੀ ਪਰ ਉਨ੍ਹਾਂ ਲੋਕਾਂ ਬਾਰੇ ਕੋਈ ਗੱਲ ਨਹੀਂ ਕਰੇਗਾ ਜੋ ਲਾਕਡਾਊਨ ਦੌਰਾਨ ਹਸਪਤਾਲ ਨਾ ਪਹੁੰਚਣ ਕਾਰਣ ਜਾਨ ਗੁਆ ਚੁੱਕੇ ਹੋਣਗੇ। ਅਜਿਹਾ ਕਹਿਣਾ ਹੈ ਸਾਜ਼ਿਦ ਖਾਨ ਦਾ। ਜਿਨ੍ਹਾਂ ਨੇ ਇਸ ਮੁਸ਼ਕਿਲ ਘੜੀ ਵਿਚ ਆਪਣੀਆਂ ਦੋ ਗੱਡੀਆਂ ਨੂੰ ਐਂਬੁਲੈਂਸ ਵਿਚ ਤਬਦੀਲ ਕਰ ਦਿੱਤਾ ਹੈ, ਤਾਂਕਿ ਜ਼ਰੂਰਤਮੰਦਾਂ ਨੂੰ ਸਮੇਂ 'ਤੇ ਹਸਪਤਾਲ ਪਹੁੰਚਾਇਆ ਜਾ ਸਕੇ, ਆਓ ਜਾਣਦੇ ਹਾਂ ਇਨ੍ਹਾਂ ਬਾਰੇ।
PunjabKesari

ਕੋਰੋਨਾ ਨੂੰ ਮਾਤ ਦੇਣ ਵਾਲਾ ਪਹਿਲਾ ਸੂਬਾ ਬਣਿਆ ਗੋਆ, ਸਾਰੇ ਮਰੀਜ਼ ਹੋਏ ਠੀਕ

ਦਿੱਲੀ ਦੇ ਰਹਿਣ ਵਾਲੇ ਸਾਜਿਦ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ 'ਚ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਮਨ 'ਚ ਐਂਬੁਲੈਂਸ ਸ਼ੁਰੂ ਕਰਣ ਦਾ ਵਿਚਾਰ ਆਇਆ। ਉਨ੍ਹਾਂ ਨੇ ਲਾਕਡਾਊਨ ਦੇ ਦੋ ਦਿਨ ਬਾਅਦ ਹੀ ਆਪਣੀਆਂ ਦੋਵੇਂ ਗੱਡੀਆਂ ਨੂੰ  ਐਂਬੁਲੈਂਸ 'ਚ ਬਦਲ ਦਿੱਤਾ ਸੀ।
PunjabKesari

ਸਬਜੀ ਵੇਚਣ ਵਾਲੇ ਨੂੰ ਹੋਇਆ ਕੋਰੋਨਾ, 2000 ਲੋਕਾਂ ਨੂੰ ਕੀਤਾ ਗਿਆ ਕੁਆਰੰਟੀਨ

ਸਾਜਿਦ ਨੇ ਕਿਹਾ, 'ਜਦੋਂ ਮੈਂ ਲਾਕਡਾਊਨ ਦੇ ਦੋ ਦਿਨ ਬਾਅਦ ਦੁੱਧ ਲੈਣ ਲਈ ਨਿਕਲਿਆ ਤਾਂ ਮੈਂ ਦੇਖਿਆ ਕਿ ਦੋ ਬਜ਼ੁਰਗ ਜੋ ਕਿ ਪਤੀ-ਪਤਨੀ ਸਨ, ਉਹ ਤਿਲਕ ਨਗਰ ਤੋਂ ਪੈਦਲ ਚਲਕੇ ਆ ਰਹੇ ਸਨ, ਉਹ ਰਾਮ ਮਨੋਹਰ ਲੋਹਿਆ  ਹਸਪਤਾਲ ਜਾਣਾ ਚਾਹੁੰਦੇ ਹਾਂ। ਮੈਂ ਇਹ ਜਾਣਕੇ ਹੈਰਾਨ ਹੋ ਗਿਆ ਸੀ ਕਿ ਹੁਣੇ ਇਨ੍ਹਾਂ ਨੂੰ ਤਿੰਨ ਘੰਟੇ ਦਾ ਸਫਰ ਪੈਦਲ ਕਰਨਾ ਹੈ। ਇਸ ਤੋਂ ਬਾਅਦ ਮੈਂ ਘਰ ਪਰਤਿਆ ਅਤੇ ਆਪਣੀ ਪਤਨੀ ਨੂੰ ਇਸ ਬਾਰੇ ਵਿੱਚ ਦੱਸਿਆ।
PunjabKesari

ਮੈਂ ਉਸ ਨੂੰ ਕਿਹਾ, ਮੈਂ ਆਪਣੀ ਗੱਡੀਆਂ ਨੂੰ ਐਂਬੁਲੈਂਸ ਵਿਚ ਤਬਦੀਲ ਕਰਣਾ ਚਾਹੁੰਦਾ ਹਾਂ। ਸ਼ੁਰੂ ਵਿਚ ਮੇਰੀ ਪਤਨੀ ਘਬਰਾ ਗਈ ਸੀ, ਪਰ ਮੈਂ ਉਸ ਨੂੰ ਸਮੱਝਾਇਆ ਕਿ ਦੇਸ਼ ਦੀ ਮਦਦ ਕਰਣ ਲਈ ਇਹ ਜਰੂਰੀ ਹੈ, ਲੋਕਾਂ ਨੂੰ ਮਦਦ ਦੀ ਜ਼ਰੂਰਤ ਹੈ। ਹਸਪਤਾਲ ਜਾਣ ਲਈ ਲੋਕਾਂ ਕੋਲ ਪੈਦਲ ਚਲਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਹੈ।

ਸਾਜਿਦ ਆਪਣੀਆਂ ਖੁਦ ਚਲਾਉਂਦੇ ਹਨ ਅਤੇ ਉਨ੍ਹਾਂ ਨੂੰ ਸੈਨੇਟਾਈਜ਼ ਵੀ ਕਰਦੇ ਹਨ ਉਨ੍ਹਾਂ ਕਿਹਾ ਸ਼ੁਰੂ ਵਿਚ ਪੁਲਸ ਉਨ੍ਹਾਂ ਤੋਂ ਸਵਾਲ ਜਵਾਬ ਕਰਦੀ ਸੀ ਪਰ ਹੁਣ ਮੇਰਾ ਨੰਬਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ ਹੈ। ਅਜਿਹੇ 'ਚ ਮੈਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੁੰਦੀ।

ਇਸ ਸੂਬੇ 'ਚ 7 ਮਈ ਤਕ ਵਧਿਆ ਲਾਕਡਾਊਨ, ਫੂਡ ਡਿਲਿਵਰੀ 'ਤੇ ਵੀ ਬੈਨ

ਸਾਜਿਦ ਨੇ ਦੱਸਿਆ ਕਿ ਪਿਛਲੇ ਕਈ ਹਫਤਿਆਂ ਤੋਂ ਡਾਇਲਸਿਸ ਦੇ ਮਰੀਜ਼ਾਂ ਨੂੰ ਮੰਗਲਵਾਰ ਅਤੇ ਸ਼ੁੱਕਰਵਾਰ ਹਸਪਤਾਲ ਲੈ ਕੇ ਜਾ ਰਿਹਾ ਹਾਂ। ਮੈਂ ਇਹ ਗੱਲ਼ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਸ ਦੁੱਖ ਦੀ ਘੜੀ 'ਚ ਸਾਨੂੰ ਇਕ ਦੂਜੇ ਦੀ ਮਦਦ ਕਰਨੀ ਹੋਵੇਗੀ ਪਰ ਦੁੱਖ ਹੁੰਦਾ ਹੈ ਜਦੋਂ ਮਰੀਜ਼ ਐਂਬੁਲੈਂਸ ਨੂੰ ਫੋਨ ਕਰਦੇ ਹਨ ਅਤੇ ਉਨ੍ਹਾਂ ਦਾ ਫੋਨ ਨਹੀਂ ਲੱਗਦਾ ਹੈ। ਅਜਿਹੇ 'ਚ ਕਈ ਮਰੀਜ਼ਾਂ ਦੀ ਹਾਲਤ ਗੰਭੀਰ ਹੋ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਮਾਲਤੀ ਦੇਵੀ ਜੋ ਇਕ ਗਰਭਵਤੀ ਔਰਤ ਹਨ ਸਫਦਰਗੰਜ ਹਸਪਤਾਲ ਦੇ ਬਾਹਰ ਸਵੇਰੇ 11.00 ਵਜੇ ਤੋਂ ਦਿਨ ਦੇ 3 ਵਜੇ ਤਕ ਐਂਬੁਲੈਂਸ ਦਾ ਇੰਤਜ਼ਾਰ ਕਰਦੀ ਰਹੀ ਪਰ ਐਂਬੁਲੈਂਸ ਨਹੀਂ ਆਈ। ਉਸ ਤੋਂ ਬਾਅਦ ਸਫਦਰਗੰਜ ਤੋਂ ਮੈਨੂੰ ਫੋਨ ਆਇਆ, ਉਨ੍ਹਾਂ ਕਿਹਾ, ਭਰਾ ਤੁਹਾਡੀ ਫ੍ਰੀ ਐਂਬੁਲੈਂਸ ਸਰਵਿਸ ਹੈ ਪਲੀਜ਼ ਆ ਜਾਓ, ਇਥੇ ਇਕ ਔਰਤ ਗਰਭਵਤੀ ਹੈ ਅਤੇ ਹਾਲਤ ਗੰਭੀਰ ਹੈ, ਐਲ.ਐਨ.ਜੇ.ਪੀ. ਹਸਪਤਾਲ ਲਿਜਾਣਾ ਹੈ। ਮੈਂ ਤੁਰੰਤ ਉਥੇ ਪਹੁੰਚਿਆ ਅਤੇ ਔਰਤ ਨੂੰ ਦੂਜੇ ਹਸਪਤਾਲ ਲੈ ਕੇ ਗਿਆ। ਮੈਨੂੰ ਖੁਸ਼ੀ ਹੈ ਔਰਤ ਨੇ ਇਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ ਹੈ। ਸਾਜਿਦ ਨੇ ਦੱਸਿਆ, ਮੇਰੇ ਇਸ ਕੰਮ ਨਾਲ ਮੇਰੀ ਪਤਨੀ ਵੀ ਖੁਸ਼ ਹੈ, ਉਸ ਸਮਝ ਗਈ ਹੈ ਉਸ ਦਾ ਪਤੀ ਦੇਸ਼ ਦੀ ਸੇਵਾ 'ਚ ਲੱਗੇ ਹੋਇਆ ਹੈ।


Inder Prajapati

Content Editor

Related News