ਰਾਜ ਸਭਾ ''ਚ ਭਾਰੀ ਹੰਗਾਮੇ ਦੇ ਬਾਵਜੂਦ ਸੰਤ ਸੀਚੇਵਾਲ ਨੇ ਮੰਦਬੁੱਧੀ ਬੱਚਿਆਂ ਦੇ ਇਲਾਜ ਸੰਬੰਧੀ ਮੰਗੀ ਜਾਣਕਾਰੀ
Tuesday, Jul 25, 2023 - 05:55 PM (IST)
ਜਲੰਧਰ/ਨਵੀਂ ਦਿੱਲੀ- ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਮੰਗਲਵਾਰ ਨੂੰ ਰਾਜ ਸਭਾ 'ਚ ਮੰਤਰੀ ਤੋਂ ਦੇਸ਼ ਵਿਚ ਪੈਦਾ ਹੋ ਰਹੇ ਮੰਦਬੁੰਧੀ ਅਤੇ ਅਪੰਗ ਬੱਚਿਆਂ ਦੀ ਜਾਣਕਾਰੀ ਮੰਗੀ ਹੈ। ਇਸ ਦੇ ਨਾਲ ਹੀ ਇਨ੍ਹਾਂ ਬੱਚਿਆਂ ਨੂੰ ਕਿਹੜਾ ਇਲਾਜ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ ਉਸ ਬਾਰੇ ਵੀ ਪੁੱਛਿਆ ਗਿਆ। ਇਸ ਦੌਰਾਨ ਮਣੀਪੁਰ ਹਿੰਸਾ ਨੂੰ ਲੈ ਕੇ ਨਾਅਰੇ ਲੱਗਣੇ ਸ਼ੁਰੂ ਹੋ ਗਏ।
ਭਾਰੀ ਹੰਗਾਮੇ ਦਰਮਿਆਨ ਭਾਰਤ ਦੀ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਭਾਰਤੀ ਪਵਾਰ ਨੇ ਸੰਤ ਸੀਚੇਵਾਲ ਦੇ ਸਵਾਲ ਜਵਾਬ ਦਿੰਦੇ ਹੋਏ ਕਿਹਾ ਕਿ ਮਾਨਯੋਗ ਮੈਂਬਰ ਨੇ ਜੋ ਪ੍ਰਸ਼ਨ ਪੁੱਛਿਆ ਹੈ ਉਹ ਮੈਂ ਠੀਕ ਤਰ੍ਹਾਂ ਸੁਣ ਨਹੀਂ ਪਾਈ ਪਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਵੱਖ-ਵੱਖ ਮਾਧਿਅਮਾਂ ਨਾਲ ਮੈਡੀਕਲ ਅਤੇ ਐਜੂਕੇਸ਼ਨ ਮਦਦ ਕੀਤੀ ਜਾਂਦੀ ਹੈ। ਸਿਹਤ ਵਿਭਾਗ ਵਲੋਂ ਵੱਖ-ਵੱਖ ਪੱਧਰ 'ਤੇ ਸਕ੍ਰੀਨਿੰਗ ਕੀਤੀ ਜਾਂਦੀ ਹੈ, ਜੋ ਬੱਚੇ ਪੀੜਤ ਪਾਏ ਜਾਂਦੇ ਹਨ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8