ਸਹਾਰਨਪੁਰ ਹਿੰਸਾ ਰੋਕਣ 'ਚ ਅਸਫਲ ਰਹਿਣ 'ਤੇ ਸੀਨੀਅਰ ਅਧਿਕਾਰੀਆਂ 'ਤੇ ਡਿੱਗੀ ਗਾਜ

05/24/2017 7:51:21 PM

ਲਖਨਊ— ਸਹਾਰਨਪੁਰ ਹਿੰਸਾ ਰੋਕਣ 'ਚ ਅਸਫਲ ਰਹੇ ਡੀ.ਐੱਮ. ਤੇ ਐੱਸ.ਐੱਸ.ਪੀ. 'ਤੇ ਯੋਗੀ ਸਰਕਾਰ ਨੇ ਸਖਤ ਕਾਰਵਾਈ ਕੀਤੀ ਹੈ। ਡੀ.ਐੱਮ. ਨਾਗੇਂਦਰ ਪ੍ਰਸ਼ਾਦ ਸਿੰਘ ਤੇ ਐੱਸ.ਐੱਸ.ਪੀ. ਸੁਭਾਸ਼ ਚੰਦਰ ਦੁਬੇ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਕਾਰਵਾਈ 'ਚ ਲਾਪਰਵਾਈ ਵਰਤਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਸੀ। ਘਟਨਾ ਨੂੰ ਮੰਦਭਾਗਾ ਦੱਸਦੇ ਹੋਏ ਮੁੱਖ ਮੰਤਰੀ ਨੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। 
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਬਸਪਾ ਪ੍ਰਧਾਨ ਮਾਇਆਵਤੀ ਦੇ ਹਿੰਸਾਗ੍ਰਸਤ ਸ਼ਬੀਰਪੁਰ 'ਚ ਦੌਰੇ ਦੇ ਬਾਅਦ ਰਾਜਪੂਤਾਂ ਤੇ ਦਲਿਤਾਂ ਦੇ ਵਿਚਕਾਰ ਦੁਬਾਰਾ ਹਿੰਸਾ ਭੜਕ ਗਈ ਸੀ। ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ 20 ਹੋਰ ਜ਼ਖਮੀ ਹੋ ਗਏ ਸਨ। ਹਾਲੇ ਵੀ ਸ਼ਬੀਰਪੁਰ 'ਚ ਸਥਿਤੀ ਤਣਾਅਪੂਰਨ ਹੈ ਤੇ ਪੁਲਸ ਹਾਲੇ ਤੱਕ 25 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।


Related News