ਸਫਦਰਜੰਗ ਹਸਪਤਾਲ ’ਚ ਰੋਬੋਟ ਨੇ ਕੀਤੀ ਕਿਡਨੀ ਟ੍ਰਾਂਸਪਲਾਂਟ ਸਰਜਰੀ

Friday, Jul 15, 2022 - 02:59 PM (IST)

ਸਫਦਰਜੰਗ ਹਸਪਤਾਲ ’ਚ ਰੋਬੋਟ ਨੇ ਕੀਤੀ ਕਿਡਨੀ ਟ੍ਰਾਂਸਪਲਾਂਟ ਸਰਜਰੀ

ਨਵੀਂ ਦਿੱਲੀ– ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਸਫ਼ਦਰਜੰਗ ਹਸਪਤਾਲ ’ਚ ਰੋਬੋਟਿਕ ਕਿਡਨੀ ਟ੍ਰਾਂਸਪਲਾਂਟ ਸਰਜਰੀ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇਹ ਸਰਜਰੀ ਨਾ ਸਿਰਫ ਸਫਲ ਰਹੀ, ਸਗੋਂ ਮਰੀਜ਼ ਨੂੰ ਦਰਦ ਵੀ ਕਾਫੀ ਹੱਦ ਤੱਕ ਘੱਟ ਹੋਇਆ। ਕਿਡਨੀ ਟ੍ਰਾਂਸਪਲਾਂਟ ਦੌਰਾਨ ਬਲੱਡ ਲੌਸ 95 ਪ੍ਰਤੀਸ਼ਤ, 90 ਪ੍ਰਤੀਸ਼ਤ ਘੱਟ ਚੀਰਾ, 90 ਪ੍ਰਤੀਸ਼ਤ ਰਿਕਵਰੀ ਤੇਜ਼ ਹੋਈ। ਇਸ ਦੇ ਨਾਲ ਹੀ ਮਰੀਜ਼ ਨੂੰ ਦਰਦ ਵੀ 95 ਫੀਸਦੀ ਤੱਕ ਘੱਟ ਹੋਇਆ।

ਕੇਂਦਰ ਸਰਕਾਰ ਦੇ ਕਿਸੇ ਹਸਪਤਾਲ ’ਚ ਪਹਿਲੀ ਵਾਰ ਕਿਡਨੀ ਟ੍ਰਾਂਸਪਲਾਂਟ ਲਈ ਡੋਨਰ ਦੀ ਕਿਡਨੀ ਰਿਮੂਵ ਕਰਨ ’ਚ ਰੋਬੋਟ ਦੀ ਵਰਤੋਂ ਹੋਈ ਹੈ। ਜਿਸ ਤੋਂ ਬਾਅਦ ਭਵਿੱਖ ’ਚ ਇਸ ਦੀ ਸੰਭਾਵਨਾ ਵਧ ਗਈ ਹੈ। ਇਸ ’ਚ ਟਰਾਂਸਪਲਾਂਟ ਵਾਲੇ ਦਿਨ ਸ਼ਾਮ ਨੂੰ ਇਕ 17 ਸਾਲ ਦਾ ਬੱਚਾ ਆਪਣੇ ਪੈਰਾਂ ’ਤੇ ਖੜ੍ਹਾ ਹੋ ਗਿਆ ਅਤੇ ਅਗਲੇ ਦਿਨ ਚੱਲਣਾ ਸ਼ੁਰੂ ਕਰ ਦਿੱਤਾ। ਇਸ ਨਾਲ ਡੋਨਰ ਦੀ ਕਿਡਨੀ ਚੌਥੇ ਦਿਨ ਕੰਮ ਕਰਨ ਲੱਗੀ।

ਸਵਦੇਸ਼ੀ ਰੋਬੋਟ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ’ਚ ਸਥਾਪਤ

ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਨੇ ਅਤਿ-ਆਧੁਨਿਕ ਭਾਰਤੀ ਮੈਡ-ਟੈੱਕ ਸਟਾਰਟ-ਅੱਪ ਐੱਸ. ਐੱਸ. ਇਨੋਵੇਸ਼ਨਜ਼ ਦੁਆਰਾ ਤਿਆਰ ਆਪਣੀ ਕਿਸਮ ਦਾ ਪਹਿਲਾ ਮੇਡ-ਇਨ-ਇੰਡੀਆ ਸਰਜੀਕਲ ਰੋਬੋਟਿਕ ਸਿਸਟਮ ਐੱਸ. ਐੱਸ. ਆਈ. ਮੰਤਰਾ ਨੂੰ ਵੀਰਵਾਰ ਨੂੰ ਸਥਾਪਤ ਕੀਤਾ ਹੈ।

ਦੋ ਪਾਇਲਟ ਪ੍ਰਾਜੈਕਟਾਂ ਦੇ ਤਹਿਤ ਡਾ. ਸੁਧੀਰ ਰਾਵਲ ਅਤੇ ਆਰ. ਜੀ. ਸੀ. ਆਈ. ਤੋਂ ਉਨ੍ਹਾਂ ਦੀ ਟੀਮ ਨੇ ਐੱਸ. ਐੱਸ. ਆਈ. ਮੰਤਰਾ ਦੀ ਮਦਦ ਨਾਲ ਸਫਲਤਾਪੂਰਵਕ 26 ਆਪਰੇਸ਼ਨ ਕੀਤੇ, ਜਿਨ੍ਹਾਂ ਨਾਲ ਇਨ੍ਹਾਂ ਰੋਬੋਟਸ ਦੀ ਸੁਰੱਖਿਆ, ਵਿਹਾਰਕਤਾ ਅਤੇ ਪ੍ਰਭਾਵਤਾ ਦੀ ਪੁਸ਼ਟੀ ਹੋਈ।


author

Rakesh

Content Editor

Related News