ਸਵਰਾ ਭਾਸਕਰ ਦੇ ਵਿਆਹ ''ਤੇ ਭੜਕੀ ਸਾਧਵੀ ਪ੍ਰਾਚੀ, ਕਿਹਾ- ਉਸ ਨੇ ਸ਼ਰਧਾ ਦੀ ਲਾਸ਼ ਦੇ ਟੁਕੜੇ ਨਹੀਂ ਦੇਖੇ

Tuesday, Feb 21, 2023 - 04:15 PM (IST)

ਸਵਰਾ ਭਾਸਕਰ ਦੇ ਵਿਆਹ ''ਤੇ ਭੜਕੀ ਸਾਧਵੀ ਪ੍ਰਾਚੀ, ਕਿਹਾ- ਉਸ ਨੇ ਸ਼ਰਧਾ ਦੀ ਲਾਸ਼ ਦੇ ਟੁਕੜੇ ਨਹੀਂ ਦੇਖੇ

ਨੈਸ਼ਨਲ ਡੈਸਕ- ਬਾਲੀਵੁੱਡਾ ਅਦਾਕਾਰਾ ਸਵਰਾ ਭਾਸਕਰ ਇੰਨੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਦੱਸਣਯੋਗ ਹੈ ਕਿ ਸਵਰਾ ਭਾਸਕਰ ਨੇ ਹਾਲ ਹੀ 'ਚ ਲਵ ਆਫ਼ ਲਾਈਫ਼ ਫਹਾਦ ਅਹਿਮਦ ਨਾਲ ਕੋਰਟ ਮੈਰਿਜ ਕੀਤੀ, ਜਿਸ ਦੇ ਬਾਅਦ ਤੋਂ ਹੀ ਉਹ ਜੰਮ ਕੇ ਟਰੋਲ ਹੋਈ। ਇਸ ਵਿਚ ਭਾਜਪਾ ਨੇਤਾ ਸਾਧਵੀ ਪ੍ਰਾਚੀ ਨੇ ਵੀ ਨਿਸ਼ਾਨਾ ਵਿੰਨ੍ਹਿਆ। ਬਰੇਲੀ ਪਹੁੰਚੀ ਸਾਧਵੀ ਪ੍ਰਾਚੀ ਨੇ ਕਿਹਾ ਕਿ ਸਵਰਾ ਭਾਸਕਰ ਪਹਿਲਾਂ ਵੀ ਹਿੰਦੂ ਵਿਰੋਧੀ ਬਿਆਨ ਦਿੰਦੀ ਰਹੀ ਹੈ ਅਤੇ ਹੁਣ ਉਸ ਨੇ ਫਹਾਦ ਅਹਿਮਦ ਨਾਲ ਵਿਆਹ ਕਰ ਕੇ ਸਿੱਧ ਕਰ ਦਿੱਤਾ ਕਿ ਉਹ ਹਿੰਦੂ ਵਿਰੋਧੀ ਹੈ ਪਰ ਸ਼ਾਇਦ ਉਸ ਨੇ ਸ਼ਰਧਾ ਦੀ ਲਾਸ਼ ਦੇ ਟੁਕੜੇ ਫਰਿੱਜ ਅਤੇ ਸੂਟਕੇਟ 'ਚ ਰੱਖੇ ਹੋਏ ਨਹੀਂ ਦੇਖੇ। ਜੇਕਰ ਸਵਰਾ ਭਾਸਕਰ ਇਹ ਦੇਖ ਲੈਂਦੀ ਤਾਂ ਸ਼ਾਇਦ ਉਹ ਵਿਆਹ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਇਸ ਦਾ ਕੁਝ ਪਤਾ ਨਹੀਂ ਕਿ ਸਵਾਰ ਨਾਲ ਹੀ ਕਦੋਂ ਅਜਿਹੀ ਘਟਨਾ ਹੋ ਜਾਵੇ। ਉਨ੍ਹਾਂ ਕਿਹਾ ਕਿ ਜਲਦ ਹੀ ਮੀਡੀਆ 'ਚ ਉਨ੍ਹਾਂ ਦੀ ਤਲਾਕ ਦੀ ਵੀ ਖ਼ਬਰ ਆ ਜਾਵੇਗੀ।

ਸਾਧਵੀ ਨੇ ਕਿਹਾ ਕਿ ਜਲਦ ਹੀ ਭਾਰਤ ਹਿੰਦੂ ਰਾਸ਼ਟਰ ਐਲਾਨ ਹੋਵੇਗਾ। ਭਾਰਤ ਜਲਦ ਹੀ ਅਖੰਡ ਭਾਰਤ ਬਣੇਗਾ। ਉਨ੍ਹਾਂ ਕਿਹਾ ਕਿ ਭਾਰਤ 'ਚ ਰਹਿਣ ਵਾਲੇ ਸਾਰੇ ਲੋਕਾਂ ਦੇ ਬਜ਼ੁਰਗ ਹਿੰਦੂ ਸਨ। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੂੰ ਘਰ ਵਾਪਸੀ ਦਾ ਸੱਦਾ ਦਿੰਦੇ ਹਾਂ। ਹਿੰਦੁਸਤਾਨ ਦੀ ਵੰਡ ਧਰਮ ਦੇ ਆਧਾਰ 'ਤੇ ਹੋਈ ਸੀ, ਇਸ ਲਈ ਹਿੰਦੁਸਤਾਨ ਹਿੰਦੂਆਂ ਲਈ ਹੈ। ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਵਲੋਂ ਦਿੱਤੇ ਗਏ ਬਿਆਨ ਕਿ ਹਰ ਭਾਰਤੀ ਦੇ ਪੂਰਵਜ਼ ਹਿੰਦੂ ਹਨ ਦਾ ਵੀ ਸਾਧਵੀ ਨੇ ਸਮਰਥਨ ਕੀਤਾ।


author

DIsha

Content Editor

Related News