ਆਪਣੇ ਗੁਰੂ ਆਸ਼ੂਤੋਸ਼ ਮਹਾਰਾਜ ਨੂੰ ਜਗਾਉਣ ਲਈ ਸਾਧਵੀ ਨੇ ਲੈ ਲਈ ਸਮਾਧੀ, ਲੋਕਾਂ ਨੇ ਦੱਸਿਆ ਪਖੰਡ

Wednesday, Feb 07, 2024 - 04:44 PM (IST)

ਆਪਣੇ ਗੁਰੂ ਆਸ਼ੂਤੋਸ਼ ਮਹਾਰਾਜ ਨੂੰ ਜਗਾਉਣ ਲਈ ਸਾਧਵੀ ਨੇ ਲੈ ਲਈ ਸਮਾਧੀ, ਲੋਕਾਂ ਨੇ ਦੱਸਿਆ ਪਖੰਡ

ਲਖਨਊ- ਉੱਤਰ-ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਆਨੰਦ ਆਸ਼ਰਮ 'ਚ ਸਾਧਵੀ ਗੁਰੂ ਮਾਂ ਆਸ਼ੂਤੋਸ਼ਾਮਵਰੀ  ਨੇ ਆਪਣੇ ਗੁਰੂ ਆਸ਼ੂਤੋਸ਼ ਮਹਾਰਾਜ ਨੂੰ ਉਨ੍ਹਾਂ ਦੇ ਸਰੀਰ 'ਚ ਵਾਪਸ ਲਿਆਉਣ ਲਈ ਸਮਾਧੀ ਲੈ ਲਈ ਹੈ।  ਸੋਵਾਦਾਰਾਂ ਨੇ ਦੱਸਿਆ ਕਿ ਸਾਧਵੀ ਗੁਰੂ ਮਾਂ ਨੇ 28 ਜਨਵਰੀ 2024 ਨੂੰ ਸਮਾਧੂ ਲਈ ਹੈ। ਹਾਲਾਂਕਿ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਸਿਰਫ ਉਨ੍ਹਾਂ ਦੀ ਧੜਕਨ ਚੱਲ ਰਹੀ ਹੈ। ਇਕ ਹਫਤਾ ਬੀਤ ਜਾਣ ਤੋਂ ਬਾਅਦ ਸੇਵਾਦਾਰਾਂ ਨੂੰ ਉਮੀਦ ਹੈ ਕਿ ਸਾਧਵੀ ਗੁਰੂ ਮਾਂ ਆਸ਼ੂਤੋਸ਼ਾਮਵਰੀ ਆਪਣੇ ਗੁਰੂ ਨੂੰ ਵਾਪਸ ਲਿਆਉਣ ਤਕ ਸਮਾਧੀ 'ਚ ਰਹੇਗੀ। ਸਾਧਵੀ ਦੀ ਸਮਾਧੀ 'ਤੇ ਦੇਸ਼ ਭਰ 'ਚ ਬਹਿਸ ਛਿੜ ਗਈ ਹੈ, ਕੁਝ ਲੋਕ ਇਸ ਨੂੰ ਪਾਖੰਡ ਦੱਸ ਰਹੇ ਹਨ।

ਇਹ ਵੀ ਪੜ੍ਹੋ- Deepfake ਦਾ ਸ਼ਿਕਾਰ ਹੋਈ ਮਲਟੀਨੈਸ਼ਨਲ ਕੰਪਨੀ, ਲੱਗਾ 207 ਕਰੋੜ ਦਾ ਚੂਨਾ, ਜਾਣੋ ਪੂਰਾ ਮਾਮਲਾ

ਕੌਣ ਹੈ ਆਸ਼ੂਤੋਸ਼ਾਮਵਰੀ ?

ਆਨੰਦ ਆਸ਼ਰਮ ਦੇ ਬੁਲਾਰੇ ਬਾਬਾ ਮਹਾਦੇਵ ਨੇ ਦੱਸਿਆ ਕਿ ਆਸ਼ੂਤੋਸ਼ਾਮਵਰੀ ਦਾ ਜਨਮ ਬਿਹਾਰ 'ਚ ਹੋਇਆ ਸੀ। ਦਿੱਲੀ ਵਿਚ ਦਕਸ਼ਿਣਾ ਪ੍ਰਾਪਤ ਕੀਤੀ ਅਤੇ ਲੰਮਾ ਸਮਾਂ ਦਿੱਲੀ ਵਿਚ ਰਹਿਣ ਤੋਂ ਬਾਅਦ ਆਨੰਦ ਆਸ਼ਰਮ ਵਿਚ ਆ ਗਈ। ਇਸ ਤੋਂ ਬਾਅਦ ਲਖਨਊ ਆ ਕੇ ਉਨ੍ਹਾਂ ਨੇ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੂੰ ਆਸ਼ਰਮ ਨਾਲ ਜੋੜਿਆ।

ਤੁਹਾਨੂੰ ਦੱਸ ਦੇਈਏ ਕਿ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾ ਦੇ ਸੰਸਥਾਪਕ ਸੰਤ ਆਸ਼ੂਤੋਸ਼ ਮਹਾਰਾਜ ਦਾ ਜਨਮ 1946 ਵਿਚ ਮਧੂਬਨੀ ਜ਼ਿਲ੍ਹੇ ਦੇ ਲਖਨਪੁਰ ਵਿਚ ਇਕ ਹਿੰਦੂ ਬ੍ਰਾਹਮਣ ਪਰਿਵਾਰ ਵਿਚ ਹੋਇਆ ਸੀ। ਆਸ਼ੂਤੋਸ਼ ਨੇ ਆਤਮ-ਬੋਧ ਪ੍ਰਾਪਤ ਕਰਨ ਲਈ ਸਤਿਗੁਰੂ ਜਾਂ ਪੂਰਨ ਗੁਰੂ ਦੀ ਭਾਲ ਵਿਚ ਜਰਮਨੀ ਤੋਂ ਆਪਣੀ ਮਾਸਟਰਸ ਪੂਰੀ ਕਰਨ ਲਈ ਆਪਣੀ ਪਰਿਵਾਰਕ ਸਥਿਤੀ ਛੱਡ ਦਿੱਤੀ। ਇਹ ਮੰਨਿਆ ਜਾਂਦਾ ਹੈ ਕਿ ਉਹ ਹਿਮਾਲਿਆ, ਵਾਰਾਣਸੀ ਵਿਚ ਕਈ ਗੁਰੂਆਂ ਦੇ ਦਰਸ਼ਨ ਕਰਨ ਗਏ ਸਨ।

ਇਹ ਵੀ ਪੜ੍ਹੋ- ਵੰਦੇ ਭਾਰਤ ਐਕਸਪ੍ਰੈਸ ਟਰੇਨ ’ਚ ਯਾਤਰੀ ਦੇ ਖਾਣੇ ’ਚ ਮਿਲਿਆ ਮਰਿਆ ਹੋਇਆ ਕਾਕਰੋਚ

ਇਹ ਵੀ ਪੜ੍ਹੋ- ਮੋਦੀ ਜੀ ਦੇ ਕਹਿਣ 'ਤੇ ਸਾਨੂੰ ਪਰੇਸ਼ਾਨ ਕਰਦੇ ਹਨ BJD ਦੇ ਲੋਕ, ਓਡੀਸ਼ਾ 'ਚ ਕੇਂਦਰ ਸਰਕਾਰ 'ਤੇ ਵਰ੍ਹੇ ਰਾਹੁਲ ਗਾਂਧੀ

ਕੁਝ ਲੋਕਾਂ ਦਾ ਮੰਨਣਾ ਹੈ ਕਿ ਆਸ਼ੂਤੋਸ਼ ਮਹਾਰਾਜ 29 ਜਨਵਰੀ 2014 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਪਰ ਉਨ੍ਹਾਂ ਦੇ ਪੈਰੋਕਾਰਾਂ ਦਾ ਮੰਨਣਾ ਹੈ ਕਿ ਉਹ ਜਿਊਂਦੇ ਹਨ ਅਤੇ ਸਮਾਧੀ ਜਾਂ ਡੂੰਘੇ ਧਿਆਨ ਦੀ ਅਵਸਥਾ ਵਿਚ ਹਨ। 1 ਦਸੰਬਰ, 2014 ਤੱਕ ਉਨ੍ਹਾਂ ਦੇ ਸਰੀਰ ਨੂੰ ਡੀ.ਜੇ.ਜੇ.ਐੱਸ. ਦੇ ਪ੍ਰਬੰਧਕਾਂ ਦੁਆਰਾ ਇਕ ਫਰੀਜ਼ਰ ਵਿਚ ਰੱਖਿਆ ਗਿਆ ਹੈ, ਇਸ ਵਿਸ਼ਵਾਸ ਨਾਲ ਕਿ ਉਹ ਧਿਆਨ 'ਚੋਂ ਬਾਹਰ ਆਉਣਗੇ। ਹਾਲਾਂਕਿ ਡਾਕਟਰ ਇਸ ਨੂੰ ਅੰਧਵਿਸ਼ਵਾਸ ਮੰਨਦੇ ਹਨ।

ਉਨ੍ਹਾਂ ਦੇ ਚੇਲਿਆਂ ਦਾ ਮੰਨਣਾ ਹੈ ਕਿ ਸਮਾਧੀ ਵਿਚ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਹ ਇਸ ਸਰੀਰ ਵਿਚ ਦੁਬਾਰਾ ਪਰਤਣਗੇ। ਇਸ ਹੁਕਮ ਦੀ ਪਾਲਣਾ ਕਰਦਿਆਂ ਅੱਜ ਵੀ ਉਨ੍ਹਾਂ ਦੇ ਸ਼ਰਧਾਲੂਆਂ ਨੇ ਉਨ੍ਹਾਂ ਦੀ ਦੇਹ ਨੂੰ ਸੁਰੱਖਿਅਤ ਰੱਖਿਆ ਹੈ। ਗੁਰੂ ਜੀ ਦੇ ਸਮਾਧੀ ਵਿਚ ਲੀਨ ਹੋਣ ਤੋਂ ਬਾਅਦ ਹੁਣ ਪੂਰੇ ਦਸ ਸਾਲਾਂ ਬਾਅਦ 28 ਜਨਵਰੀ ਨੂੰ ਉਨ੍ਹਾਂ ਦੀ ਇਕ ਚੇਲਾ ਸਾਧਵੀ ਆਸ਼ੂਤੋਸ਼ਾਮਵਰੀ ਨੇ ਆਪਣੇ ਗੁਰੂ ਨੂੰ ਜਿਊਂਦੇ ਵਾਪਸ ਲਿਆਉਣ ਲਈ ਸਮਾਧੀ ਲੈ ਲਾਈ ਹੈ।

ਇਹ ਵੀ ਪੜ੍ਹੋ- MP ਦੀ ਪਟਾਕਾ ਫੈਕਟਰੀ ’ਚ ਧਮਾਕੇ 'ਚ 11 ਦੀ ਮੌਤ, 90 ਜ਼ਖਮੀ, PM ਮੋਦੀ ਨੇ ਜਤਾਇਆ ਦੁਖ

ਦੇਸ਼-ਵਿਦੇਸ਼ 'ਚ 350 ਆਸ਼ਰਮ, 10 ਅਰਬ ਤੋਂ ਜ਼ਿਆਦਾ ਦੀ ਜਾਇਦਾਦ

ਆਸ਼ੂਤੋਸ਼ ਮਹਾਰਾਜ ਨੇ 1983 'ਚ ਜਲੰਧਰ ਦੇ ਨੂਰ ਮਹਿਲ 'ਚ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾ ਦੀ ਨੀਂਹ ਰੱਖੀ ਸੀ। ਕਿਹਾ ਜਾਂਦਾ ਹੈ ਕਿ ਦੇਸ਼ ਭਰ ਵਿਚ ਉਨ੍ਹਾਂ ਦੇ 350 ਆਸ਼ਰਮ ਹਨ। ਇਨ੍ਹਾਂ ਵਿੱਚੋਂ 65 ਪੰਜਾਬ ਵਿਚ ਹੀ ਹਨ। ਆਸ਼ੂਤੋਸ਼ ਮਹਾਰਾਜ ਦੇ ਵਿਦੇਸ਼ਾਂ ਵਿਚ ਵੀ ਕਈ ਆਸ਼ਰਮ ਹਨ। ਆਸ਼ਰਮ ਦੀ ਜਾਇਦਾਦ ਦੀ ਕੀਮਤ 10 ਅਰਬ ਰੁਪਏ ਤੱਕ ਦੱਸੀ ਜਾਂਦੀ ਹੈ। ਆਸ਼ੂਤੋਸ਼ ਮਹਾਰਾਜ ਨੂੰ ਸਿੱਖ ਭਾਈਚਾਰੇ ਵਿਚ ਇਕ ਵਿਵਾਦਗ੍ਰਸਤ ਹਸਤੀ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ 'ਤੇ ਸਿੱਖ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਸੀ। ਕਈ ਸਿੱਖ ਜਥੇਬੰਦੀਆਂ ਨੇ ਉਸ ਦੀਆਂ ਗਤੀਵਿਧੀਆਂ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ- WhatsApp 'ਚ ਆ ਰਿਹਾ ਇਕ ਹੋਰ ਨਵਾਂ ਸਕਿਓਰਿਟੀ ਫੀਚਰ, ਡੈਸਕਟਾਪ ਵਰਜ਼ਨ ਨੂੰ ਵੀ ਕਰ ਸਕੋਗੇ ਲਾਕ


author

Rakesh

Content Editor

Related News