ਰਾਘਵ ਚੱਢਾ ਨੇ ਧਨਖੜ ਨੂੰ ਸੌਂਪਿਆ ਪੱਤਰ, ਸਕੂਲਾਂ 'ਚ ਪੜ੍ਹਾਈਆਂ ਜਾਣ ਸਾਹਿਬਜ਼ਾਦਿਆਂ ਦੀਆਂ 'ਕੁਰਬਾਨੀਆਂ'

Friday, Dec 23, 2022 - 02:42 PM (IST)

ਰਾਘਵ ਚੱਢਾ ਨੇ ਧਨਖੜ ਨੂੰ ਸੌਂਪਿਆ ਪੱਤਰ, ਸਕੂਲਾਂ 'ਚ ਪੜ੍ਹਾਈਆਂ ਜਾਣ ਸਾਹਿਬਜ਼ਾਦਿਆਂ ਦੀਆਂ 'ਕੁਰਬਾਨੀਆਂ'

ਨਵੀਂ ਦਿੱਲੀ- ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਦੀਆਂ ਮਹਾਨ ਸ਼ਹਾਦਤਾਂ ਨੂੰ ਸੰਸਦ 'ਚ ਸ਼ਰਧਾਂਜਲੀ ਦੇਣ ਦੀ ਮੰਗ ਕੀਤੀ ਹੈ। ਰਾਘਵ ਚੱਢਾ ਨੇ ਕਿਹਾ ਹੈ ਕਿ ਸਿੱਖ ਕੌਮ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਲ ਕੰਬਾ ਦੇਣ ਵਾਲੀ ਹੈ, ਗੁਰੂ ਸਾਹਿਬ ਦੇ ਪਰਿਵਾਰ ਨੇ ਵਤਨ ਦੀ ਸ਼ਾਨ ਨੂੰ ਵਧਾਇਆ। ਰਾਘਵ ਚੱਢਾ ਨੇ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨਾਲ ਅੱਜ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਧਨਖੜ ਨੂੰ ਪੱਤਰ ਸੌਂਪ ਕੇ ਇਹ ਵਿਸ਼ੇਸ਼ ਮੰਗ ਕੀਤੀ।

PunjabKesari

ਇਸ ਮੌਕੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੀ ਸ਼ਹਾਦਤ ਹਮੇਸ਼ਾ ਅਮਰ ਰਹੇਗੀ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਕੌਰ ਦੀਆਂ ਮਹਾਨ ਸ਼ਹਾਦਤਾਂ ਨੂੰ ਸੰਸਦ ‘ਚ ਸ਼ਰਧਾਂਜਲੀ ਦਿੱਤੀ ਜਾਵੇ ਤੇ ਸਾਰੇ ਸਿੱਖਿਆ ਬੋਰਡਾਂ ‘ਚ ਸ਼ਹਾਦਤਾਂ ਦੀ ਗਾਥਾ ਦਾ ਪਾਠ ਸ਼ਾਮਲ ਹੋਵੇ। 

PunjabKesari


author

DIsha

Content Editor

Related News