ਤਾਂਤਰਿਕ ਸ਼ਕਤੀ ਲਈ ਗੁਰੂ ਦੀ ਬਲੀ, ਪਹਿਲਾਂ ਸਿਰ ਪਾੜ ਕੇ ਕਾਲੇ ਰੰਗ ਦੇ ਭਾਂਡੇ 'ਚ ਪੀਤਾ ਖ਼ੂਨ, ਫਿਰ ਜਿਊਂਦੇ ਸਾੜਿਆ
Friday, Feb 03, 2023 - 11:02 AM (IST)
ਧਮਤਰੀ- ਛੱਤੀਸਗੜ੍ਹ ਦੇ ਧਮਤਰੀ 'ਚ ਇਕ ਨੌਜਵਾਨ ਨੇ ਦਿਵਯ ਸ਼ਕਤੀਆਂ ਦੇ ਲਾਲਚ 'ਚ ਆਪਣੇ ਹੀ ਗੁਰੂ ਦੀ ਬਲੀ ਚੜ੍ਹਾ ਦਿੱਤੀ। ਦੋਸ਼ੀ ਨੌਜਵਾਨ ਨੇ ਪਹਿਲੇ ਗੁਰੂ ਦਾ ਸਿਰ ਪਾੜ ਦਿੱਤਾ ਅਤੇ ਉਸ ਦਾ ਖੂਨ ਪੀ ਲਿਆ। ਇਸ ਤੋਂ ਬਾਅਦ ਉਸ ਨੂੰ ਜਿਊਂਦਾ ਸਾੜ ਦਿੱਤਾ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਪੈਰੀ ਸੋਂਢੁਰ ਨਦੀ ਦੇ ਏਨੀਕਟ ਕਿਨਾਰੇ ਸ਼ਮਸ਼ਾਨ ਘਾਟ ਕੋਲ ਇਕ ਫਰਵਰੀ ਨੂੰ ਅੱਧ ਸੜੀ ਲਾਸ਼ ਮਿਲੀ ਸੀ। ਪੁਲਸ ਨੇ ਪਛਾਣ ਕਰਵਾਈ ਤਾਂ ਪਤਾ ਲੱਗਾ ਕਿ ਲਾਸ਼ ਗੋਬਰਾ ਨਯਾਪਾਰਾ ਦੇ ਸੋਮਵਾਰੀ ਬਾਜ਼ਾਰ ਵਾਸੀ ਬਸੰਤ ਸਾਹੂ ਦੀ ਸੀ। ਇਸ ਤੋਂ ਬਾਅਦ ਪੁਲਸ ਨੇ ਪਰਿਵਾਰ ਨੂੰ ਸੂਚਨਾ ਦੇ ਕੇ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਰੇਪ ਤੋਂ ਬਾਅਦ 3 ਸਾਲਾ ਮਾਸੂਮ ਦਾ ਕੀਤਾ ਸੀ ਕਤਲ, ਕੋਰਟ ਨੇ ਦੋਸ਼ੀ ਨੂੰ ਸੁਣਾਈ ਫਾਂਸੀ ਦੀ ਸਜ਼ਾ
ਇਸ ਦੌਰਾਨ ਬਸੰਤ ਸਾਹੂ ਦੇ ਪੁੱਤਰ ਦੇਵੇਂਦਰ ਨੇ ਦੱਸਿਆ ਕਿ ਉਸ ਦੇ ਪਿਤਾ 31 ਜਨਵਰੀ ਨੂੰ ਕਿਸਾਨਪਾਰਾ ਨਯਾਪਾਰਾ ਵਾਸੀ ਮਾਨਯਾ ਚਾਵਲਾ ਨਾਲ ਇਲਾਜ ਕਰਵਾਉਣ ਦੀ ਗੱਲ ਕਹਿ ਕੇ ਗਏ ਸਨ। ਇਸ ਤੋਂ ਬਾਅਦ ਉਹ ਨਹੀਂ ਪਰਤੇ। ਜਾਂਚ 'ਚ ਇਹ ਵੀ ਪਤਾ ਲੱਗਾ ਕਿ ਬਸੰਤ ਸਾਹੂ ਨੂੰ ਅੰਤਿਮ ਵਾਰ ਮਾਨਯਾ ਨਾਲ ਉਸ ਦੀ ਬਾਈਕ 'ਤੇ ਲੋਮਸ਼ ਰਿਸ਼ੀ ਆਸ਼ਰਮ ਵੱਲ ਜਾਂਦੇ ਹੋਏ ਦੇਖਿਆ ਗਿਆ ਸੀ। ਸ਼ੱਕ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਮਾਨਯਾ ਚਾਵਲਾ ਉਰਫ਼ ਰੌਣਕ ਸਿੰਘ ਨੂੰ ਹਿਰਾਸਤ 'ਚ ਲਿਆ। ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਮਾਨਯਾ ਨੇ ਪੁਲਸ ਨੂੰ ਦੱਸਿਆ ਕਿ ਬਸੰਤ ਸਾਹੂ ਝਾੜ-ਫੂਕ ਕਰਨਾ ਜਾਣਦਾ ਸੀ। ਮਾਨਯਾ ਉਸ ਤੋਂ ਤੰਤਰ-ਮੰਤਰ ਸਿੱਖਦਾ ਸੀ। ਦੋਵੇਂ 31 ਜਨਵਰੀ ਰਾਤ ਕਰੀਬ 12 ਵਜੇ ਸ਼ਮਸ਼ਾਨ ਘਾਟ ਤੰਤਰ ਸਾਧਨਾ ਕਰਨ ਗਏ ਸਨ। ਦੋਸ਼ੀ ਮਾਨਯਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਕਿਸੇ ਸਾਧੂ ਤੋਂ ਪਤਾ ਲੱਗਾ ਸੀ ਕਿ ਤੰਤਰ ਸਾਧਨਾ ਕਰਦੇ ਹੋਏ ਕਿਸੇ ਜਿਊਂਦੇ ਵਿਅਕਤੀ ਦਾ ਖੂਨ ਪੀਓ ਤਾਂ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ। ਇਸ ਕਾਰਨ ਦੋਸ਼ੀ ਨੇ ਤੰਤਰ ਸਾਧਨਾ ਕਰ ਰਹੇ ਬਸੰਤ ਸਾਹੂ ਦੇ ਸਿਰ 'ਤੇ ਪਹਿਲਾਂ ਡੰਡੇ ਨਾਲ ਵਾਰ ਕੀਤਾ। ਫਿਰ ਉਸ ਦੇ ਖੂਨ ਨੂੰ ਕਾਲੇ ਰੰਗ ਦੇ ਮਿੱਟੀ ਦੇ ਭਾਂਡੇ 'ਚ ਭਰ ਕੇ ਪੀ ਲਿਆ। ਇਸ ਤੋਂ ਬਾਅਦ ਦੋਸ਼ੀ ਨੇ ਗੁਰੂ ਬਸੰਤ ਸਾਹੂ ਨੂੰ ਜਿਊਂਦੇ ਹੀ ਸਾੜ ਦਿੱਤਾ। ਸਬੂਤ ਲੁਕਾਉਣ ਲਈ ਵਾਰਦਾਤ 'ਚ ਇਸਤੇਮਾਲ ਸਾਮਾਨ ਲੁੱਕਾ ਦਿੱਤਾ ਸੀ। ਜਿਸ ਨੂੰ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਬਰਾਮਦ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਮਾਨਯਾ ਚਾਵਲਾ ਮੂਲ ਰੂਪ ਨਾਲ ਰਾਏਪੁਰ ਦੇ ਦੇਵੇਂਦਰ ਨਗਰ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਧਨਬਾਦ ਅਗਨੀਕਾਂਡ : ਪਰਿਵਾਰ ਦੇ ਜੀਆਂ ਦੀ ਮੌਤ ਤੋਂ ਬੇਖ਼ਬਰ ਧੀ ਨੇ ਲਏ 7 ਫੇਰੇ